Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਸੁਖਬੀਰ…ਬਾਕੀ ਰਹਿ ਗਏ ਭਾਅ ਪੁੱਛਦੇ….!

Nirmal Pandori by Nirmal Pandori
04/12/2025
in ਪੰਜਾਬ
Reading Time: 1 min read
A A
0
ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਸੁਖਬੀਰ…ਬਾਕੀ ਰਹਿ ਗਏ ਭਾਅ ਪੁੱਛਦੇ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ‘ਤੇ ਹੋਏ ਕਾਬਜ਼

ਚੰਡੀਗੜ੍ਹ ,12 ਅਪ੍ਰੈਲ, Gee98 News service

-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ‌ ਦੱਸ ਦੇਈਏ ਕਿ ਨਵੰਬਰ 2024 ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਸੀ। ‌ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਖ਼ਿਲਾਫ਼ ਉਠ ਰਹੇ ਬਗਾਵਤੀ ਸੁਰ, ਚੋਣਾਂ ਵਿੱਚ ਪਾਰਟੀ ਦਾ ਮਾੜਾ ਪ੍ਰਦਰਸ਼ਨ ਅਤੇ ਸੁਖਬੀਰ ਨੂੰ ਸ੍ਰੀ ਅਕਾਲ ਤਖਤ ਵੱਲੋਂ ਤਨਖਾਹੀਆ ਐਲਾਨ ਕੀਤੇ ਜਾਣ ਸਮੇਤ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਨ ਸਨ ਜਿਨਾਂ ਕਰਕੇ ਸੁਖਬੀਰ ਨੂੰ ਪ੍ਰਧਾਨਗੀ ਦੀ ਕੁਰਸੀ ਛੱਡਣੀ ਪਈ ਸੀ। ‌ ਸੁਖਬੀਰ ਸਿੰਘ ਬਾਦਲ 2008 ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਜ਼ਿਆਦਾ ਮਾੜੇ ਪ੍ਰਦਰਸ਼ਨ ਤੋਂ ਬਾਅਦ ਸੁਖਬੀਰ ਬਾਦਲ ਦੇ ਖ਼ਿਲਾਫ਼ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ‌ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪਾਰਟੀ ਦੇ ਡੈਲੀਗੇਟਾਂ ਵੱਲੋਂ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ। ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਚਾਰ ਤੱਕ ਡੈਲੀਗੇਟ ਹੋ ਸਕਦੇ ਹਨ ਜਦਕਿ ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਡੈਲੀਗੇਟ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਸਰਕਲ ਪੱਧਰ, ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ ਦੇ ਤਿੰਨ ਤਰ੍ਹਾਂ ਦੇ ਡੈਲੀਗੇਟਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਡੈਲੀਗੇਟ ਬਹੁਸੰਮਤੀ ਜਾਂ ਸਰਬ ਸੰਮਤੀ ਦੇ ਆਧਾਰ ‘ਤੇ ਪਾਰਟੀ ਪ੍ਰਧਾਨ ਦੀ ਚੋਣ ਕਰਦੇ ਹਨ। ‌ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਭਾਵੇਂ ਇਹ ਉਮੀਦ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਮਾੜੇ ਸਿਆਸੀ ਹਾਲਾਤਾਂ ਵਿੱਚੋਂ ਬਾਹਰ ਨਿਕਲੇਗਾ ਪਰ ਇਹ ਵੀ ਸੱਚ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਪ੍ਰਧਾਨਗੀ ਸਫਰ ਕੰਡਿਆਂ ਦੀ ਸੇਜ ਵਾਂਗ ਹੀ ਹੋਵੇਗਾ। ‌ ਹੁਣ ਸਭ ਦੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਕਰਨ ਵਾਲੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀਆਂ ਗਤੀਵਿਧੀਆਂ ‘ਤੇ ਟਿਕੀਆਂ ਰਹਿਣਗੀਆਂ। ‌

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਤੁਰ ਫਿਰ ਕੇ ਸਿਆਸੀ ਮੇਲਾ ਦੇਖਣ ਗਏ ਦਲਵੀਰ ਸਿੰਘ ਗੋਲਡੀ ਆ ਗਏ ਆਪਣੇ ਘਰ ਵਾਪਸ…!

Next Post

ਵੱਡੇ ਟਰਾਲੀ ਬੈਗ ਵਿੱਚ ਕੁੜੀ ਨੂੰ ਪੈਕ ਕਰਕੇ ਯੂਨੀਵਰਸਿਟੀ ਹੋਸਟਲ ਦੇ ਕਮਰੇ ‘ਚ ਲਿਜਾ ਰਿਹਾ ਸੀ ਵਿਦਿਆਰਥੀ…ਪੜ੍ਹੋ ਕੀ ਹੋਇਆ

Nirmal Pandori

Nirmal Pandori

Related Posts

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
Load More
Next Post
ਵੱਡੇ ਟਰਾਲੀ ਬੈਗ ਵਿੱਚ ਕੁੜੀ ਨੂੰ ਪੈਕ ਕਰਕੇ ਯੂਨੀਵਰਸਿਟੀ ਹੋਸਟਲ ਦੇ ਕਮਰੇ ‘ਚ ਲਿਜਾ ਰਿਹਾ ਸੀ ਵਿਦਿਆਰਥੀ…ਪੜ੍ਹੋ ਕੀ ਹੋਇਆ

ਵੱਡੇ ਟਰਾਲੀ ਬੈਗ ਵਿੱਚ ਕੁੜੀ ਨੂੰ ਪੈਕ ਕਰਕੇ ਯੂਨੀਵਰਸਿਟੀ ਹੋਸਟਲ ਦੇ ਕਮਰੇ 'ਚ ਲਿਜਾ ਰਿਹਾ ਸੀ ਵਿਦਿਆਰਥੀ…ਪੜ੍ਹੋ ਕੀ ਹੋਇਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend