Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੱਚੇ ਤੇਲ ਦੀਆਂ ਕੀਮਤਾਂ ‘ਚ ਰਿਕਾਰਡ ਕਮੀ ਦੇ ਬਾਵਜੂਦ ਵੀ ਤੇਲ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਸ਼ਰੇਆਮ ਲੁੱਟ ਜਾਰੀ

Nirmal Pandori by Nirmal Pandori
04/13/2025
in ਪੰਜਾਬ
Reading Time: 1 min read
A A
0
ਵੱਡੀ ਖ਼ਬਰ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਘੱਟ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

12 ਤੋਂ 15 ਰੁਪਏ ਤੱਕ ਪ੍ਰਤੀ ਲੀਟਰ ਮੁਨਾਫ਼ਾ ਕਮਾ ਰਹੀਆਂ ਹਨ ਤੇਲ ਕੰਪਨੀਆਂ

ਚੰਡੀਗੜ੍ਹ,13 ਅਪ੍ਰੈਲ, Gee98 News service

ਕੱਚੇ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਚੁੱਕੀਆਂ ਹਨ ਪਰੰਤੂ ਇਸਦੇ ਬਾਵਜੂਦ ਵੀ ਤੇਲ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਚਾਰ ਸਾਲ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 65 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈ ਹੈ, ਜਿਸ ਕਰਕੇ ਉਮੀਦ ਕੀਤੀ ਜਾ ਰਹੀ ਸੀ ਕਿ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾ ਦੇਣਗੀਆਂ ਪ੍ਰੰਤੂ ਫੇਰ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਲੁੱਟ ਜਾਰੀ ਹੈ ਅਤੇ ਪੈਟਰੋਲ ਅਤੇ ਡੀਜ਼ਲ ‘ਤੇ ਪ੍ਰਤੀ ਲੀਟਰ ਤੇਲ ਕੰਪਨੀਆਂ ਦੀ ਕਮਾਈ ਹੈਰਾਨੀਜਨਕ ਪੱਧਰ ‘ਤੇ ਪਹੁੰਚ ਚੁੱਕੀ ਹੈ। ਅੰਕੜਿਆਂ ਅਨੁਸਾਰ ਤੇਲ ਕੰਪਨੀਆਂ ਮੌਜੂਦਾ ਦੌਰ ਵਿੱਚ ਪੈਟਰੋਲ ‘ਤੇ ਪ੍ਰਤੀ ਲੀਟਰ 12 ਤੋਂ 15 ਰੁਪਏ ਅਤੇ ਡੀਜ਼ਲ ‘ਤੇ ਪ੍ਰਤੀ ਲੀਟਰ 6 ਤੋਂ 12 ਰੁਪਏ ਤੱਕ ਦਾ ਮੁਨਾਫ਼ਾ ਕਮਾ ਰਹੀਆਂ ਹਨ। ਧਿਆਨ ਰਹੇ ਕਿ ਪਿਛਲੇ ਇੱਕ ਸਾਲ ਤੋਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵੀ ਕਟੌਤੀ ਨਹੀਂ ਕੀਤੀ। ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾਉਣਗੀਆਂ ਉਪਰੰਤ ਦੂਜੇ ਪਾਸੇ ਸਰਕਾਰ ਨੇ ਦੋ ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਧਾ ਦਿੱਤੀ ਜਿਸ ਦੀ ਆੜ ਵਿੱਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਨਹੀਂ ਕੀਤੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ 7 ਵੱਡੀਆਂ ਤੇਲ/ਗੈਸ ਕੰਪਨੀਆਂ ਨੂੰ ਲਗਾਤਾਰ ਮੁਨਾਫ਼ਾ ਹੋ ਰਿਹਾ ਹੈ, ਸਿਰਫ 2019-20 ਵਿੱਚ ਇੱਕ ਤੇਲ ਕੰਪਨੀ ਆਈਓਸੀ ਨੂੰ ਮਾਮੂਲੀ ਘਾਟਾ ਪਿਆ ਸੀ। ਤੇਲ ਕੰਪਨੀਆਂ ਦੇ ਸਾਲ ਪ੍ਰਤੀ ਸਾਲ ਮੁਨਾਫ਼ੇ ‘ਚ ਵੀ ਵਾਧਾ ਹੋ ਰਿਹਾ ਹੈ। ਮਾਹਿਰਾਂ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ਦੇ ਅਨੁਸਾਰ ਤੇਲ ਕੰਪਨੀਆਂ ਪੈਟਰੋਲ ‘ਤੇ 4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 3 ਰੁਪਏ ਪ੍ਰਤੀ ਲੀਟਰ ਤੱਕ ਦੀ ਖਪਤਕਾਰਾਂ ਨੂੰ ਰਾਹਤ ਦੇਣ ਦੀ ਸਥਿਤੀ ਵਿੱਚ ਹਨ। ਦੂਜੇ ਪਾਸੇ ਕੇਂਦਰ ਅਤੇ ਰਾਜ ਸਰਕਾਰਾਂ ਲਈ ਇਹ ਤੇਲ ਕੰਪਨੀਆਂ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਬਣੀਆਂ ਹੋਈਆਂ ਹਨ। ਅੰਕੜਿਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਪਿਛਲੇ ਪੰਜ ਸਾਲਾਂ ਵਿੱਚ 35 ਲੱਖ ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਦੱਸ ਦੇਈਏ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ਦਾ ਵਾਧਾ ਘਾਟਾ ਤੇਲ ਕੰਪਨੀਆਂ ਦੇ ਹਵਾਲੇ ਕੀਤਾ ਹੋਇਆ ਹੈ ਪ੍ਰੰਤੂ ਇਹ ਤੇਲ ਕੰਪਨੀਆਂ ਆਪਣੇ ਮੁਨਾਫ਼ੇ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ ਵੀ ਖਪਤਕਾਰਾਂ ਨੂੰ ਰਾਹਤ ਨਹੀਂ ਦੇ ਰਹੀਆਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ‘ਤੇ ਆਉਣ ਦੇ ਬਾਵਜੂਦ ਵੀ ਖਪਤਕਾਰਾਂ ਦੀ ਸ਼ਰੇਆਮ ਲੁੱਟ ਜਾਰੀ ਹੈ। ‌

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

12/05/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪ੍ਰਤਾਪ ਬਾਜਵਾ ਕਾਨੂੰਨੀ ਉਲਝਣਾਂ ‘ਚ ਫਸੇ..ਪੁਲਿਸ ਦੀ ਟੀਮ ਬਾਜਵਾ ਦੇ ਘਰ ਪੁੱਜੀ

Next Post

ਬਾਜਵਾ ਖ਼ਿਲਾਫ਼ FIR ਦਰਜ…ਗਰਨੇਡਾਂ ਸਬੰਧੀ ਜਾਣਕਾਰੀ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਏਜੰਸੀਆਂ ਕੋਲ ਹੈ- ਕਾਂਗਰਸ

Nirmal Pandori

Nirmal Pandori

Related Posts

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਪੰਜਾਬ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

by Nirmal Pandori
12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ
ਪੰਜਾਬ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

by Nirmal Pandori
12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

by Nirmal Pandori
12/05/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

by Nirmal Pandori
12/04/2025
ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਨੇ ਡਾਕਟਰ ਤੋਂ ਮੰਗੀ ਇੱਕ ਕਰੋੜ ਦੀ ਫਿਰੌਤੀ
ਪੰਜਾਬ

ਅਹਿਮ ਖ਼ਬਰ…ਮੋਬਾਈਲ ਫ਼ੋਨਾਂ ‘ਚ ਨਵੀਂ ਐਪ ‘ਸੰਚਾਰ ਸਾਥੀ’ ਹੋਵੇਗੀ ਪ੍ਰੀਲੋਡ

by Nirmal Pandori
12/02/2025
MP ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਲਈ ਖ਼ਤਰਾ….ਪੰਜਾਬ ਪੁਲਿਸ ਦਾ ਹਾਈਕੋਰਟ ਵਿੱਚ ਦਾਅਵਾ
ਪੰਜਾਬ

ਜੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਤਾਂ ਹਾਲਾਤ ਖ਼ਰਾਬ ਹੋ ਜਾਣਗੇ- ਪੰਜਾਬ ਸਰਕਾਰ

by Nirmal Pandori
12/01/2025
Load More
Next Post
ਬਾਜਵਾ ਖ਼ਿਲਾਫ਼ FIR ਦਰਜ…ਗਰਨੇਡਾਂ ਸਬੰਧੀ ਜਾਣਕਾਰੀ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਏਜੰਸੀਆਂ ਕੋਲ ਹੈ- ਕਾਂਗਰਸ

ਬਾਜਵਾ ਖ਼ਿਲਾਫ਼ FIR ਦਰਜ…ਗਰਨੇਡਾਂ ਸਬੰਧੀ ਜਾਣਕਾਰੀ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਏਜੰਸੀਆਂ ਕੋਲ ਹੈ- ਕਾਂਗਰਸ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਕੱਲ੍ਹ ਬਰਨਾਲਾ ਪੁੱਜਣਗੇ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਆਂਗਨਵਾੜੀ ਮੁਲਾਜ਼ਮਾਂ ਵੱਲੋਂ ਕੇਂਦਰੀ ਮੰਤਰੀ ਬਿੱਟੂ ਦੇ ਦਫ਼ਤਰ ਅੱਗੇ ਰਾਜ ਪੱਧਰੀ ਰੋਸ ਰੈਲੀ 8 ਦਸੰਬਰ ਨੂੰ-ਰੁਪਿੰਦਰ ਬਾਵਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend