Gee 98News

ਕਤਲ ਦੇ ਦੋਸ਼ੀ ਨੇ ਥਾਣੇ ‘ਚ ਕੀਤੀ ਆਤਮਹੱਤਿਆ

-ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਦੇ ਸਿਟੀ ਪੁਲਿਸ ਸਟੇਸ਼ਨ ਵਿੱਚ ਕਤਲ ਅਤੇ ਅਗਵਾ ਦੀ ਵਾਰਦਾਤ ਦੇ ਦੋਸ਼ੀ ਵੱਲੋਂ ਥਾਣੇ ਅੰਦਰ ਹੀ ਆਤਮਹੱਤਿਆ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਕਤਲ ਅਤੇ ਅਗਵਾ ਦੀ ਵਾਰਦਾਤ ਦੇ ਮਾਮਲੇ ‘ਚ ਪ੍ਰਿੰਸ ਪੁੱਤਰ ਭੀਮ ਬਹਾਦਰ ਨੂੰ ਥਾਣੇ ਲਿਆਂਦਾ ਸੀ ਜਿਸਨੇ ਥਾਣੇ ਦੇ ਅੰਦਰ ਹੀ ਆਤਮ ਹੱਤਿਆ ਕਰ ਲਈ। ਘਟਨਾ ਤੋਂ ਬਾਅਦ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ਕਰਨ ਦੀ ਗੱਲ ਆਖ ਰਹੇ ਹਨ।

error: Content is protected !!