Skip to main content

Gee 98News

ਪੰਜਾਬ ਦੇ ਕੈਬਨਿਟ ਮੰਤਰੀ ਦੇ ਗੰਨਮੈਨ ਦੀ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ

-ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤਾਂ ‘ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਦਾ ਗੰਨਮੈਨ ਆਪਣੇ ਪਿੰਡ ਹੀ ਕਿਸੇ ਦੇ ਘਰ ਗਿਆ ਸੀ ਜਿੱਥੇ ਉਸ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਕਾਂਸਟੇਬਲ ਦੀ ਪਹਿਚਾਣ ਗੁਰਕੀਰਤ ਸਿੰਘ ਗੋਲਡੀ ਵਜੋਂ ਹੋਈ ਹੈ ਜਿਸ ਨਾਲ ਖੰਨਾ ਖੇਤਰ ਦੇ ਦੋਰਾਹਾ ਦੇ ਪਿੰਡ ਰਾਮਪੁਰ ਵਿਖੇ ਇਹ ਘਟਨਾ ਵਾਪਰੀ। ਮ੍ਰਿਤਕ ਕਾਂਸਟੇਬਲ ਗੋਲਡੀ ਦੇ ਪਰਿਵਾਰਿਕ ਮੈਂਬਰਾਂ ਨੇ ਕਤਲ ੇ ਦੋਸ਼ ਲਗਾਏ ਹਨ । ਇਸ ਮਾਮਲੇ ਸਬੰਧੀ ਵੱਖ-ਵੱਖ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਗੁਰਕੀਰਤ ਦੇ ਪਰਿਵਾਰ ਦੀ ਉਸ ਪਰਿਵਾਰ ਨਾਲ ਪੁਰਾਣੀ ਕੋਈ ਰੰਜਿਸ਼ ਹੈ ਜਿਨਾਂ ਦੇ ਉਹ ਘਰ ਗਿਆ ਤੇ ਜਿੱਥੇ ਉਸਦੀ ਗੋਲੀ ਲੱਗਣ ਨਾਲ ਮੌਤ ਹੋਈ, ਦੂਜੇ ਪਾਸੇ ਮ੍ਰਿਤਕ ਕਾਂਸਟੇਬਲ ਗੁਰਕੀਰਤ ਦੀ ਭੈਣ ਨੇ ਰੋਂਦੀ ਵਿਲਕਦੀ ਹੋਈ ਨੇ ਪੱਤਰਕਾਰਾਂ ਦੇ ਕੈਮਰੇ ਸਾਹਮਣੇ ਕਿਹਾ ਕਿ ਜਿਸ ਘਰ ਵਿੱਚ ਗੁਰਕੀਰਤ ਦੀ ਗੋਲੀ ਲੱਗਣ ਨਾਲ ਮੌਤ ਹੋਈ ਉਹਨਾਂ ਦੀ ਕੁੜੀ ਨਾਲ ਗੁਰਕੀਰਤ ਦੀ ਫਰੈਂਡਸ਼ਿਪ ਸੀ ਜਿਸ ਨੇ ਆਪਣੇ ਘਰ ਬੁਲਾ ਕੇ ਗੁਰਕੀਰਤ ਦਾ ਕਤਲ ਕਰਵਾਇਆ ਹੈ। ਜਦ ਕਿ ਦੂਜੇ ਪਾਸੇ ਪਿੰਡ ਦੇ ਜਿਸ ਘਰ ਵਿੱਚ ਗੁਰਕੀਰਤ ਦੀ ਗੋਲੀ ਲੱਗਣ ਨਾਲ ਮੌਤ ਹੋਈ ਉਸ ਪਰਿਵਾਰ ਦਾ ਕਹਿਣਾ ਹੈ ਕਿ ਗੁਰਕੀਰਤ ਨੇ ਆਪਣੇ ਸਰਵਿਸ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ। ‌ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਤੇ ਐਸਐਚਓ ਦੋਰਾਹਾ ਮੌਕੇ ‘ਤੇ ਪੁੱਜੇ ਜਿਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!