Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮੁਫ਼ਤ ਬੱਸ ਸਫ਼ਰ ਦੀ ਯੋਜਨਾ ਦੇ ਸਰਵੇ ਦੇ ਬਹਾਨੇ ਮਹਿਲਾਵਾਂ ਦਾ ਸਿਆਸੀ ਨਜ਼ਰੀਆ ਜਾਣੇਗੀ ਪੰਜਾਬ ਸਰਕਾਰ

Nirmal Pandori by Nirmal Pandori
05/01/2025
in ਪੰਜਾਬ
Reading Time: 1 min read
A A
0
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਰਕਾਰ ਨੇ ਪ੍ਰਾਈਵੇਟ ਕੰਪਨੀ ਨੂੰ ਸਰਵੇ ਕਰਨ ਦਾ ਦਿੱਤਾ ਠੇਕਾ

ਚੰਡੀਗੜ੍ਹ,1 ਮਈ, Gee98 News service

-ਪੰਜਾਬ ਸਰਕਾਰ ਨੇ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਦਿੱਤੀ ਜਾ ਰਹੀ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਦੀ ਯੋਜਨਾ ਦਾ ਸਰਵੇ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਇਹ ਮੰਨਿਆ ਜਾਂਦਾ ਜਾ ਰਿਹਾ ਹੈ ਕਿ ਸਰਕਾਰ ਮੁਫ਼ਤ ਬੱਸ ਸਫ਼ਰ ਦੀ ਯੋਜਨਾ ਬੰਦ ਕਰੇਗੀ ਜਾਂ ਫਿਰ ਇਸ ਵਿੱਚ ਕੋਈ ਫੇਰਬਦਲ ਕੀਤਾ ਜਾਵੇਗਾ। ਦੂਜੇ ਪਾਸੇ ਸੂਤਰਾਂ ਅਨੁਸਾਰ ਸੂਬੇ ‘ਚ ਮੁਫਤ ਬੱਸ ਸਫ਼ਰ ਦੀ ਯੋਜਨਾ ਬੰਦ ਕਰਨ ਦਾ ਫਿਲਹਾਲ ਪੰਜਾਬ ਸਰਕਾਰ ਦਾ ਕੋਈ ਇਰਾਦਾ ਨਹੀਂ ਸਗੋਂ ਆਪ ਸਰਕਾਰ ਸਰਵੇ ਦੇ ਨਾਮ ‘ਤੇ ਸੂਬੇ ਦੀਆਂ ਮਹਿਲਾਵਾਂ ਦੇ ਸਿਆਸੀ ਨਜ਼ਰੀਏ ਦਾ ਵਿਸ਼ਲੇਸ਼ਣ ਕਰਵਾਏਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਮੁਫਤ ਬੱਸ ਸਫ਼ਰ ਯੋਜਨਾ ਦੇ ਸਰਵੇ ਸਬੰਧੀ ਇੱਕ ਪ੍ਰਾਈਵੇਟ ਕੰਪਨੀ ਨੂੰ ਕੰਮ ਸੌਂਪ ਦਿੱਤਾ ਗਿਆ ਜਿਸ ਦੇ ਵਰਕਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਮਹਿਲਾਵਾਂ ਨਾਲ ਮੁਫ਼ਤ ਬੱਸ ਸਫ਼ਰ ਸਬੰਧੀ ਚਰਚਾ ਕਰਨਗੇ। ਇਹ ਕੰਪਨੀ ਕਰੀਬ ਸੱਤ ਮਹੀਨੇ ਵਿੱਚ ਸਰਕਾਰ ਨੂੰ ਆਪਣੀ ਰਿਪੋਰਟ ਦੇਵੇਗੀ ਕਿ ਸੂਬੇ ਦੀਆਂ ਮਹਿਲਾਵਾਂ ਮੁਫ਼ਤ ਬੱਸ ਸਫਰ ਸਬੰਧੀ ਕੀ ਨਜ਼ਰੀਆ ਰੱਖਦੀਆਂ ਹਨ, ਕੀ ਮਹਿਲਾਵਾਂ ਮੁਫਤ ਸਫਰ ਸਬੰਧੀ ਯੋਜਨਾ ਤੋਂ ਖੁਸ਼ ਹਨ, ਕੀ ਮਹਿਲਾਵਾਂ ਮੁਫ਼ਤ ਬੱਸ ਸਫਰ ਦੀ ਯੋਜਨਾ ਵਿੱਚ ਹੋਰ ਸੁਧਾਰ ਚਾਹੁੰਦੀਆਂ ਹਨ ਅਤੇ ਮੁਫ਼ਤ ਬੱਸ ਸਫ਼ਰ ਦੌਰਾਨ ਮਹਿਲਾਵਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਇਹ ਉਹ ਸਵਾਲ ਹਨ ਜਿਹੜੇ ਪ੍ਰਾਈਵੇਟ ਕੰਪਨੀ ਦੇ ਵਰਕਰਾਂ ਵੱਲੋਂ ਮਹਿਲਾਵਾਂ ਨੂੰ ਕੀਤੇ ਜਾਣਗੇ ਪਰੰਤੂ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਸਵਾਲ ਹੈ ਜਿਹੜਾ ਪ੍ਰਾਈਵੇਟ ਕੰਪਨੀ ਦੇ ਵਰਕਰ ਮਹਿਲਾਵਾਂ ਨੂੰ ਪੁੱਛਣਗੇ ਕਿ ਸੂਬੇ ਦੀਆਂ ਮਹਿਲਾਵਾਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਬਾਰੇ ਕੀ ਸੋਚਦੀਆਂ ਹਨ ? ਦਰਅਸਲ ਸਰਵੇ ਦਾ ਮੁੱਖ ਵਿਸ਼ਾ ਹੀ ਇਹੋ ਹੈ ਕਿ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਦੀ ਸਿਆਸੀ ਨਬਜ਼ ਟੋਹ ਕੇ ਵੇਖਿਆ ਜਾਵੇ ਕਿ ਉਹ ਮੌਜੂਦਾ ਆਪ ਸਰਕਾਰ ਬਾਰੇ ਕੀ ਸੋਚ ਰਹੀਆਂ ਹਨ। ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬੱਸ ਸਫ਼ਰ ਸਬੰਧੀ ਸਰਵੇ ਤਾਂ ਇੱਕ ਬਹਾਨਾ ਹੀ ਹੈ ਅਸਲ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰੀ ‘ਚੋ ਪੈਸਾ ਖਰਚ ਕਰਕੇ ਪੰਜਾਬ ਦੇ ਮਹਿਲਾ ਵਰਗ ਵਿੱਚ ਆਪਣੇ ਲੋਕਪ੍ਰਿਅਤਾ ਦਾ ਪੈਮਾਨਾ ਮਾਪਣ ਜਾ ਰਹੀ ਹੈ। ਦੱਸ ਦੇਈਏ ਕਿ ਸਰਵੇ ਕਰਨ ਵਾਲੀ ਕੰਪਨੀ ਨੂੰ ਪੈਸਾ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਵੇਗਾ ਅਤੇ ਸਵਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਸਬੰਧੀ ਪੁੱਛੇ ਜਾਣਗੇ। ਸਰਵੇ ਕਰਨ ਵਾਲੇ ਪ੍ਰਾਈਵੇਟ ਕੰਪਨੀ ਦੇ ਵਰਕਰਾਂ ਵੱਲੋਂ ਸਵਾਲ ਮੌਜੂਦਾ ਸਰਕਾਰ ਸਬੰਧੀ ਕੀਤੇ ਜਾਣਗੇ ਪ੍ਰੰਤੂ ਸਵਾਲਾਂ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਨਾਲ ਸੰਬੰਧਿਤ ਹੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਖਜ਼ਾਨੇ ਦੇ ਸਿਰ ‘ਤੇ ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਪ੍ਰਿਅਤਾ ਦਾ ਲੇਖਾ ਜੋਖਾ ਕਰਨ ਦੀ ਯੋਜਨਾ ਦਿੱਲੀ ਦੇ ਇੱਕ ਵੱਡੇ ਆਗੂ ਨੇ ਬਣਾ ਕੇ ਦਿੱਤੀ ਹੈ ਜਿਸ ਨੂੰ ਪੰਜਾਬ ਸਰਕਾਰ ਹੂਬਹੂ ਲਾਗੂ ਕਰਨ ਜਾ ਰਹੀ ਹੈ ਤਾਂ ਜੋ ਅਗਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਹੁਣੇ ਤੋਂ ਹੀ ਪਾਰਟੀ ਆਪਣੀ ਰਣਨੀਤੀ ਤਿਆਰ ਕਰ ਸਕੇ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ਦੀਆਂ 1 ਕਰੋੜ 40 ਲੱਖ ਦੇ ਕਰੀਬ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦਾ ਲਾਭ ਮਿਲ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਮੁਫ਼ਤ ਬੱਸ ਸਫ਼ਰ ਦਾ ਲਾਭ ਦੇਣ ਬਦਲੇ ਆਪਣੇ ਖ਼ਜਾਨੇ ‘ਚੋਂ ਹਰ ਸਾਲ ਕਰੋੜਾਂ ਰੁਪਏ ਦਾ ਖ਼ਰਚਾ ਵੀ ਕਰਨਾ ਪੈ ਰਿਹਾ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

04/22/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੇ ਖ਼ਿਲਾਫ਼ 2000 ਕਰੋੜ ਦੇ ਘਪਲੇ ਸਬੰਧੀ FIR ਦਰਜ

Next Post

ਪੰਜਾਬ ਸਰਕਾਰ ਵੱਲੋਂ 100 ਤੋਂ ਵਧੇਰੇ ਅੰਗਰੇਜ਼ੀ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ…ਨੋਟਿਸ ਜਾਰੀ….ਪੜ੍ਹੋ ਖ਼ਬਰ

Nirmal Pandori

Nirmal Pandori

Related Posts

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

by Nirmal Pandori
04/22/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
Load More
Next Post
ਪੰਜਾਬ ਸਰਕਾਰ ਵੱਲੋਂ 100 ਤੋਂ ਵਧੇਰੇ ਅੰਗਰੇਜ਼ੀ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ…ਨੋਟਿਸ ਜਾਰੀ….ਪੜ੍ਹੋ ਖ਼ਬਰ

ਪੰਜਾਬ ਸਰਕਾਰ ਵੱਲੋਂ 100 ਤੋਂ ਵਧੇਰੇ ਅੰਗਰੇਜ਼ੀ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ…ਨੋਟਿਸ ਜਾਰੀ….ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend