Skip to main content

Gee 98News

ਸਮੂਹਿਕ ਬਲਾਤਕਾਰ ਵਿੱਚ ਸਜ਼ਾ ਸਾਰਿਆਂ ਨੂੰ ਮਿਲੇਗੀ…ਭਾਵੇਂ ਇੱਕ ਜਣੇ ਨੇ ਹੀ ਕੀਤਾ ਹੋਵੇ ਬਲਾਤਕਾਰ-ਸੁਪਰੀਮ ਕੋਰਟ

-ਸਮੂਹਿਕ ਬਲਾਤਕਾਰ ਨਾਲ ਸਬੰਧਿਤ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਸਾਂਝਾ ਇਰਾਦਾ ਸਾਬਿਤ ਹੋ ਜਾਂਦਾ ਹੈ ਤਾਂ ਸਾਰੇ ਸ਼ਾਮਿਲ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਭਾਵੇਂ ਕਿ ਅਸਰ ਬਲਾਤਕਾਰ ਸਿਰਫ਼ ਇੱਕ ਜਣੇ ਨੇ ਹੀ ਕੀਤਾ ਹੋਵੇ, ਪ੍ਰੰਤੂ ਇਸ ਵਿੱਚ ਸਾਰੇ ਸ਼ਾਮਿਲ ਦੋਸ਼ੀਆਂ ਨੂੰ ਬਰਾਬਰ ਸਜ਼ਾ ਮਿਲੇਗੀ। ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 376(2) G ਅਤੇ 376 D ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਜਦੋਂ ਇੱਕ ਸਮੂਹ ਜਾਂ ਟੋਲੀ ਸਾਂਝੇ ਇਰਾਦੇ ਨਾਲ ਬਲਾਤਕਾਰ ਕਰਦੀ ਹੈ ਤਾਂ ਹਰ ਵਿਅਕਤੀ ਨੂੰ ਦੋਸ਼ੀ ਮੰਨਿਆ ਜਾਵੇਗਾ। ਸਮੂਹਿਕ ਬਲਾਤਕਾਰ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਘੱਟੋ ਘੱਟ ਸਜ਼ਾ 20 ਸਾਲ ਦੀ ਸਖ਼ਤ ਕੈਦ ਅਤੇ ਉਮਰ ਕੈਦ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲੱਗ ਸਕਦਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਸਮੂਹਿਕ ਬਲਾਤਕਾਰ ਵਿੱਚ ਸਿਰਫ ਮੌਜੂਦਗੀ ਨਹੀਂ ਬਲਕਿ ਸਾਂਝਾ ਇਰਾਦਾ ਭਾਵ ਜੇਕਰ ਬਲਾਤਕਾਰ ਕਿਸੇ ਇੱਕ ਵਿਅਕਤੀ ਨੇ ਹੀ ਕੀਤਾ ਹੋਵੇ ਪ੍ਰੰਤੂ ਉਸਦੇ ਨਾਲ ਹੋਰ ਵੀ ਸਹਿਯੋਗੀ ਹੋਣ ਤਾਂ ਸਾਰਿਆਂ ਨੂੰ ਬਰਾਬਰ ਦੇ ਦੋਸ਼ੀ ਮੰਨ ਕੇ ਸਜ਼ਾ ਭੁਗਤਣੀ ਪਵੇਗੀ। ਸੁਪਰੀਮ ਕੋਰਟ ਨੇ ਇਹ ਫੈਸਲਾ ਮੱਧ ਪ੍ਰਦੇਸ਼ ਨਾਲ ਸੰਬੰਧਿਤ ਇੱਕ ਕੇਸ ਦੀ ਸੁਣਵਾਈ ਕਰਦੇ ਹੋਏ ਸੁਣਾਇਆ ਜਿੱਥੇ 2024 ਵਿੱਚ ਪੀੜਤਾ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ। ਜਿਸ ਦੀ ਸੁਣਵਾਈ ਕਰਦੇ ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਅਤੇ ਹਾਈਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।

error: Content is protected !!