Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਦੇ ਦੋ ਸਿਆਸੀ ਭਲਵਾਨ ਸੋਸ਼ਲ ਮੀਡੀਆ ਮੈਦਾਨ ‘ਚ ਹੋਏ ਉੱਪਰ-ਥੱਲੇ….!

Nirmal Pandori by Nirmal Pandori
05/19/2025
in ਪੰਜਾਬ
Reading Time: 1 min read
A A
0
ਬਰਨਾਲਾ ਦੇ ਦੋ ਸਿਆਸੀ ਭਲਵਾਨ ਸੋਸ਼ਲ ਮੀਡੀਆ ਮੈਦਾਨ ‘ਚ ਹੋਏ ਉੱਪਰ-ਥੱਲੇ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,19 ਮਈ ( ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਸ਼ਹਿਰ ਦੇ ਦੋ ਸਿਆਸੀ ਮਹਾਰਥੀਆਂ ਵੱਲੋਂ ਇੱਕ ਦੂਜੇ ਉੱਪਰ ਲਗਾਏ ਦੋਸ਼ਾਂ ਨੇ ਸ਼ਹਿਰ ਦਾ ਸਿਆਸੀ ਤਾਪਮਾਨ ਲਾਲ ਅੰਕਾਂ ‘ਤੇ ਪੁੱਜਦਾ ਕਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਤੇ ਕੌਂਸਲਰ ਹੇਮਰਾਜ ਦੀ ਇੱਕ ਦੂਜੇ ਦੇ ਖਿਲਾਫ਼ ਟੀਕਾ ਟਿੱਪਣੀ ਨੇ ਰਾਜਨੀਤੀ ਦੇ ਇੱਕ ਅਜਿਹੇ ਪੱਧਰ ਦਾ ਮੁਜਾਹਰਾ ਕੀਤਾ ਜਿਸ ਤੋਂ ਸਿਆਣੇ ਲੀਡਰ ਅਕਸਰ ਬਚਦੇ ਆਏ ਹਨ। ਇਸ ਟੀਕਾ ਟਿੱਪਣੀ ਦੀ ਸ਼ੁਰੂਆਤ ਕੌਂਸਲਰ ਹੇਮਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਹੇਸ਼ ਕੁਮਾਰ ਲੋਟਾ ਦੇ ਖ਼ਿਲਾਫ਼ ਇੱਕ ਲਿਖਤੀ ਪੋਸਟ ਨਾਲ ਕੀਤੀ ਜਿਸ ਵਿੱਚ ਕੌਸਲਰ ਹੇਮਰਾਜ ਨੇ ਲੋਟਾ ਨੂੰ ਕਈ ਸਵਾਲ ਕੀਤੇ। ਦਰਅਸਲ ਕੌਂਸਲਰ ਹੇਮਰਾਜ ਵੱਲੋਂ ਲੋਟਾ ਨੂੰ ਕੀਤੇ ਇਹ ਸਵਾਲ ਸਿਰਫ਼ ਸਵਾਲ ਹੀ ਨਹੀਂ ਹਨ ਸਗੋਂ ਇਹਨਾਂ ਸਵਾਲਾਂ ਦਾ ਲਹਿਜ਼ਾ ਲੋਟਾ ਦੀ ਕਿਰਦਾਰਕੁਸ਼ੀ ਕਰਨ ਵਾਲਾ ਹੈ ਜਿਸ ਤੋਂ ਮਹੇਸ਼ ਕੁਮਾਰ ਲੋਟਾ ਦਾ ਭਖਣਾ ਸੁਭਾਵਿਕ ਹੀ ਸੀ। ਕੌਂਸਲਰ ਹੇਮਰਾਜ ਨੇ ਮਹੇਸ਼ ਕੁਮਾਰ ਲੋਟਾ ਦੀ ਅਤੀਤ ਦੀ ਰਾਜਨੀਤੀ ਸਬੰਧੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਕੌਂਸਲਰ ਹੇਮਰਾਜ ਦੇ ਸ਼ਬਦੀ ਹਮਲੇ ਦਾ ਜਵਾਬ ਮਹੇਸ਼ ਕੁਮਾਰ ਲੋਟਾ ਨੇ ਜ਼ੁਬਾਨੀ ਭਾਸ਼ਾ ਦੇ ਵਿੱਚ ਵੀਡੀਓ ਕਲਿੱਪ ਰਾਹੀਂ ਦਿੱਤਾ। ਮਹੇਸ਼ ਲੋਟਾ ਨੇ ਕੌਂਸਲਰ ਹੇਮਰਾਜ ਨੂੰ ਉਹਨਾਂ ਉੱਪਰ ਲਗਾਏ ਦੋਸ਼ਾਂ ਨੂੰ ਸਿੱਧ ਕਰਨ ਸਬੰਧੀ ਦੁਨੀਆਂ ਦੇ ਕਿਸੇ ਵੀ ਧਾਰਮਿਕ ਸਥਾਨ ‘ਤੇ ਆਉਣ ਦੀ ਚੁਣੌਤੀ ਦਿੰਦੇ ਹੋਏ ਹੇਮਰਾਜ ਦੀ ਰਾਜਨੀਤੀ ‘ਤੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ। ਬਹਰਹਾਲ ! ਮਹੇਸ਼ ਕੁਮਾਰ ਲੋਟਾ ਤੇ ਹੇਮਰਾਜ ਨੇ ਬਰਨਾਲਾ ਸ਼ਹਿਰ ਵਿੱਚ ਰਾਜਨੀਤਿਕ ਪਲੇਟਫਾਰਮ ‘ਤੇ ਕਈ ਉਤਰਾਅ-ਚੜਾਅ ਵੇਖੇ ਹਨ। ਇਹ ਦੋਵੇਂ ਆਗੂ ਰਾਜਨੀਤੀ ‘ਚ ਵਿਚਰਦੇ ਹੋਏ ਆਪਣੇ ਤੋਂ ਵੱਡੇ ਆਗੂਆਂ ਦੀ ਰਾਜਨੀਤੀ ਦਾ ਸ਼ਿਕਾਰ ਵੀ ਹੋਏ ਹਨ ਅਤੇ ਇਹਨਾਂ ਦੋਵੇਂ ਆਗੂਆਂ ਨੇ ਕਈਆਂ ਨੂੰ ਆਪਣੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਵੀ ਹੈ। ਜੇਕਰ ਲੋਕ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਲੋਟਾ ਦੀ ਰਾਜਨੀਤੀ ਨੂੰ ਠੋਸ ਮੰਨਿਆ ਜਾਂਦਾ ਜਦ ਕਿ ਹੇਮਰਾਜ ਨੇ ਕੌਂਸਲਰ ਦੀ ਚੋਣ ਜਿੱਤਣ ਲਈ ਹਰ ਵਾਰੀ ਨਵੇਂ ਨਵੇਂ ਢੰਗ ਤਰੀਕੇ ਅਪਣਾਏ ਹਨ ਅਤੇ ਆਪਣੇ ਇਹਨਾਂ ਬਦਲੇ ਹੋਏ ਢੰਗ ਤਰੀਕਿਆਂ ਦੀ ਬਦੌਲਤ ਉਹ ਕੌਂਸਲਰ ਦੀ ਚੋਣ ਜਿੱਤਦੇ ਵੀ ਆ ਰਹੇ ਹਨ। ਦੋਵੇਂ ਆਗੂਆਂ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਦੂਜੇ ‘ਤੇ ਕੀਤੇ ਗਏ ਸਿਆਸੀ ਹਮਲੇ ਦੌਰਾਨ ਵਰਤੀ ਸ਼ਬਦਾਵਲੀ ਦੀ ਵੀ ਚਰਚਾ ਹੈ। ਚੁੰਝ ਚਰਚਾ ਹੈ ਕਿ ਦੋਵੇਂ ਆਗੂਆਂ ਦੀ ਇਹ ਸ਼ਬਦੀ ਜੰਗ ਇੱਥੇ ਰੁਕ ਜਾਵੇਗੀ ਜਾਂ ਫਿਰ ਇਸ ਦਾ ਪਾਰਟ-2 ਵੀ ਰਿਲੀਜ਼ ਹੋਵੇਗਾ। ਚਰਚਾ ਇਹ ਵੀ ਹੈ ਕਿ ਇਹਨਾਂ ਦੋਵੇਂ ਆਗੂਆਂ ਦੇ ਸ਼ੁਭ ਚਿੰਤਕ ਦੋਵਾਂ ਨੂੰ ਇਹ ਸ਼ਬਦੀ ਜੰਗ ਖ਼ਤਮ ਕਰਨ ਦੀ ਸਲਾਹ ਵੀ ਦੇ ਰਹੇ ਹਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
Load More
Previous Post

ਆਖ਼ਰ ! ਲੰਮੀ ਉਡੀਕ ਤੋਂ ਬਾਅਦ ਜਾਰੀ ਹੋ ਗਈ ਚੇਅਰਮੈਨਾਂ ਦੀ ਸੂਚੀ

Next Post

ਸ਼ੇਰਪੁਰ ਸਬ ਤਹਿਸੀਲ ‘ਚ ਤਾਇਨਾਤ ਇੱਕ ਕਾਨੂੰਗੋ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ

Nirmal Pandori

Nirmal Pandori

Related Posts

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Load More
Next Post
ਸ਼ੇਰਪੁਰ ਸਬ ਤਹਿਸੀਲ ‘ਚ ਤਾਇਨਾਤ ਇੱਕ ਕਾਨੂੰਗੋ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ

ਸ਼ੇਰਪੁਰ ਸਬ ਤਹਿਸੀਲ 'ਚ ਤਾਇਨਾਤ ਇੱਕ ਕਾਨੂੰਗੋ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend