Gee 98News

ਸ਼ਰਮਨਾਕ…ਮਰਿਆ ਹੋਇਆ ਦੇ ਸਰਟੀਫਿਕੇਟ ਜਾਰੀ ਕਰਨ ਬਦਲੇ ਵੀ ਰਿਸ਼ਵਤ ਲੈਂਦੇ ਸੀ…ਵਿਜੀਲੈਂਸ ਨੇ ਕੀਤੇ ਕਾਬੂ

-ਕੁਝ ਲੋਕ ਆਪਣੀ ਜ਼ਮੀਰ ਨੂੰ ਇਸ ਹੱਦ ਤੱਕ ਮਾਰ ਲੈਂਦੇ ਹਨ ਕਿ ਉਹਨਾਂ ਨੂੰ ਮਾੜੇ ਤੋਂ ਮਾੜਾ ਕੰਮ ਕਰਦੇ ਵਕਤ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਕੀ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਸਿਵਲ ਸਰਜਨ ਦਫਤਰ ਨਾਲ ਸਬੰਧਿਤ ਸਾਹਮਣੇ ਆਇਆ ਜਿੱਥੇ ਸਿਹਤ ਵਿਭਾਗ ਦੇ ਦੋ ਮੁਲਾਜ਼ਮ ਮ੍ਰਿਤਕ ਵਿਅਕਤੀਆਂ ਦੇ ਮੌਤ ਸਰਟੀਫਿਕੇਟ ਦੇਣ ਬਦਲੇ ਵੀ ਰਿਸ਼ਵਤ ਲੈ ਰਹੇ ਸਨ। ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ਦੇ ਸਿਵਲ ਸਰਜਨ ਦਫ਼ਤਰ ਵਿੱਚ ਜਨਮ ਅਤੇ ਮੌਤ ਸਰਟੀਫਿਕੇਟ ਰਜਿਸਟਰੇਸ਼ਨ ਨੇ ਸ਼ਾਖਾ ਵਿੱਚ ਕੁਝ ਦਿਨ ਪਹਿਲਾਂ ਰਵਿੰਦਰਪਾਲ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਸੀ ਅਤੇ ਹੁਣ ਇਸੇ ਸ਼ਾਖਾ ਦੇ ਕਲਰਕ ਹਰਪ੍ਰੀਤ ਸਿੰਘ ਨੂੰ ਵੀ ਉਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਬੁਲਾਰੇ ਅਨੁਸਾਰ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸਨੇ ਆਪਣੇ ਚਾਚੇ ਦੀ ਮੌਤ ਸਬੰਧੀ ਸਰਟੀਫਿਕੇਟ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਵਾਰਡ ਅਟੈਂਡੈਂਟ ਨੇ ਸਰਟੀਫਿਕੇਟ ਜਾਰੀ ਕਰਵਾਉਣ ਬਦਲੇ 40,000 ਤੁਸੀਂ ਰਿਸ਼ਵਤ ਦੀ ਮੰਗ ਕੀਤੀ ਇਸ ਤੋਂ ਬਾਅਦ ਗੱਲਬਾਤ 30000 ਵਿੱਚ ਤੈਅ ਹੋ ਗਈ। ਇਸ ਉਪਰੰਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਰਵਿੰਦਰਪਾਲ ਸਿੰਘ ਨੂੰ 30000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ ਅਤੇ ਹੁਣ ਰਵਿੰਦਰਪਾਲ ਸਿੰਘ ਦੀ ਅਗਲੇਰੀ ਪੁੱਛਗਿਛ ਦੇ ਆਧਾਰ ‘ਤੇ ਉਸੇ ਸ਼ਾਖਾ ਵਿੱਚ ਤਾਇਨਾਤ ਕਲਰਕ ਹਰਪ੍ਰੀਤ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਬੁਲਾਰੇ ਨੇ ਦੱਸਿਆ ਕਿ ਰਵਿੰਦਰਪਾਲ ਸਿੰਘ ਦੀ ਪੁੱਛਗਿਛ ਦੇ ਦੌਰਾਨ ਅਤੇ ਤਕਨੀਕੀ ਵਿਸ਼ਲੇਸ਼ਣ ਲਈ ਵੀ ਰਿਸ਼ਵਤ ਮੰਗਣ ਅਤੇ ਲੈਣ ਲਈ ਦੋਵਾਂ ਦੀ ਮਿਲੀਭੁਗਤ ਨੂੰ ਸਾਬਿਤ ਕੀਤਾ ਹੈ।
ਫੋਟੋ ਕੈਪਸ਼ਨ-ਵਿਜੀਲੈਂਸ ਦੇ ਅਧਿਕਾਰੀਆਂ ਨਾਲ ਕਲਰਕ ਹਰਪ੍ਰੀਤ ਸਿੰਘ ਗ੍ਰਿਫ਼ਤਾਰੀ ਮੌਕੇ

error: Content is protected !!