Gee 98News

ਯੁੱਧ ਨਸ਼ਿਆਂ ਵਿਰੁੱਧ…ਪੰਜਾਬ ਦੇ ਸਿਹਤ ਮੰਤਰੀ ਨੇ ਹੀ ਮੁੱਖ ਮੰਤਰੀ ਦੇ ਦਾਅਵੇ ਨੂੰ ਝੁਠਲਾ ਦਿੱਤਾ

ਚੰਡੀਗੜ੍ਹ,13 ਜੂਨ, Gee98 News service
-ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ‘ਚੋਂ ਨਸ਼ਾ ਖਤਮ ਹੋਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਝੁਠਲਾ ਦਿੱਤਾ ਹੈ। ਚੇਤੇ ਰਹੇ ਕੇ ਦੋ ਕੁ ਹਫਤੇ ਪਹਿਲਾਂ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਚੋਂ 99 ਫੀਸਦੀ ਨਸ਼ਾ ਖਤਮ ਹੋ ਗਿਆ ਹੈ ਪ੍ਰੰਤੂ ਬੀਤੇ ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ “ਕੌਣ ਕਹਿੰਦਾ ਹੈ ਕਿ ਪੰਜਾਬ ‘ਚੋਂ ਨਸ਼ਾ ਖਤਮ ਹੋ ਗਿਆ ਹੈ, ਮੈਂ ਇਹ ਦਾਅਵਾ ਹੀ ਨਹੀਂ ਕਰ ਰਿਹਾ ਹਾਂ, ਅੱਜ ਵੀ ਪੰਜਾਬ ‘ਚ ਨਸ਼ਾ ਹੈ”। ਜੇਕਰ ਪੰਜਾਬ ‘ਚੋਂ ਨਸ਼ਾ ਖਤਮ ਹੋ ਗਿਆ ਹੋਵੇ ਤਾਂ ਨਸ਼ਾ ਛੁਡਾਊ ਕੇਂਦਰਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਇੱਕਦਮ ਵਾਧਾ ਹੋਵੇਗਾ। ਡਾਕਟਰ ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਜੇ ਵੀ 10 ਕੁ ਲੱਖ ਦੇ ਕਰੀਬ ਹੀ ਮਰੀਜ਼ ਰਜਿਸਟਰਡ ਹਨ। ਉਹਨਾਂ ਕਿਹਾ ਕਿ ਇਹ ਗਿਣਤੀ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ‌ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਕੋਲ ਸਿਰਫ਼ ਪੰਜਾਬ ਦੇ ਵਿੱਚੋਂ ਚਾਰ ਪਿੰਡਾਂ ਦੀ ਹੀ ਰਿਪੋਰਟ ਹੈ ਜਿੱਥੇ ਨਸ਼ਾ ਖਤਮ ਹੋਣ ਦੀ ਗੱਲ ਆਖੀ ਜਾ ਰਹੀ ਹੈ। ਸਿਹਤ ਮੰਤਰੀ ਦੇ ਇਸ ਦਾਅਵੇ ਨੇ ਮੁੱਖ ਮੰਤਰੀ ਦੇ 99 ਫੀਸਦੀ ਨਸ਼ਾ ਖਤਮ ਹੋਣ ਦੇ ਦਾਅਵੇ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਸਿਹਤ ਮੰਤਰੀ ਦੀਆਂ ਗੱਲਾਂ ਤੋਂ ਇਹ ਵੀ ਸਪੱਸ਼ਟ ਹੋ ਰਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਭਾਵੇਂ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਆਂ ਪ੍ਰੰਤੂ ਅਜੇ ਤੱਕ ਇਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ। ‌ ਮੁੱਖ ਮੰਤਰੀ ਨੇ ਜਿਸ ਵੇਲੇ 99 ਫੀਸਦੀ ਨਸ਼ਾ ਖਤਮ ਹੋਣ ਵਾਲਾ ਬਿਆਨ ਦਿੱਤਾ ਸੀ ਤਾਂ ਵਿਰੋਧੀ ਪਾਰਟੀਆਂ ਨੇ ਇੱਕਦਮ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲਿਆ ਸੀ ਅਤੇ ਸਬੂਤਾਂ ਦੀ ਮੰਗ ਕੀਤੀ ਸੀ, ਹੁਣ ਜਦੋਂ ਕਿ ਸਰਕਾਰ ਦੇ ਆਪਣੇ ਹੀ ਸਿਹਤ ਮੰਤਰੀ ਨੇ ਇਹ ਮੰਨ ਲਿਆ ਹੈ ਕਿ ਅਜੇ ਸੂਬੇ :ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਤਾਂ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮੁੱਖ ਮੰਤਰੀ ਦੀ ਆਪਣੇ ਮੰਤਰੀਆਂ ਨਾਲ ਤਾਲਮੇਲ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ‌

error: Content is protected !!