Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐਸਡੀਐਮ ਦੇ ਦਫ਼ਤਰ ‘ਚੋਂ ਵਿਜੀਲੈਂਸ ਨੇ 24 ਲੱਖ ਰੁਪਏ ਬਰਾਮਦ ਕੀਤੇ ਐਸਡੀਐਮ ਫ਼ਰਾਰ…ਸਟੈਨੋ ਗ੍ਰਿਫ਼ਤਾਰ

- ਬਰਨਾਲੇ ਤੋਂ ਬਦਲ ਕੇ ਰਾਏਕੋਟ ਗਿਆ ਸੀ SDM ਗੁਰਬੀਰ ਸਿੰਘ ਕੋਹਲੀ

Nirmal Pandori by Nirmal Pandori
06/13/2025
in ਪੰਜਾਬ
Reading Time: 1 min read
A A
0
ਪੰਜਾਬ ਦੇ ਇੱਕ PCS ਅਧਿਕਾਰੀ ਅਤੇ ਉਸ ਦੀ ਕੰਪਿਊਟਰ ਓਪਰੇਟਰ ਦੇ ਖ਼ਿਲਾਫ਼ ਰਿਸ਼ਵਤ ਦਾ ਮਾਮਲਾ ਦਰਜ…ਓਪਰੇਟਰ ਗ੍ਰਿਫਤਾਰ PCS ਫਰਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,13 ਜੂਨ, Gee98 News service
-ਵਿਜੀਲੈਂਸ ਬਿਊਰੋ ਦੀ ਟੀਮ ਨੇ ਰਾਏਕੋਟ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਦੇ ਦਫ਼ਤਰ ‘ਚ ਛਾਪੇਮਾਰੀ ਕਰਕੇ 24 ਲੱਖ ਰੁਪਏ ਦੀ ਬਰਾਮਦਗੀ ਕੀਤੀ ਹੈ। ‌ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਐਸਡੀਐਮ ਗੁਰਬੀਰ ਸਿੰਘ ਕੋਹਲੀ ਫਰਾਰ ਹੈ ਪ੍ਰੰਤੂ ਉਸਦੇ ਸਟੈਨੋ ਜਤਿੰਦਰ ਸਿੰਘ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਹ ਮਾਮਲਾ ਰਾਏਕੋਟ ਦੇ ਪਿੰਡ ਬੜੈਚ ਦੇ ਦੋ ਭਰਾਵਾਂ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ ਜ਼ਮੀਨ ਨਾਲ ਜੁੜਿਆ ਹੋਇਆ ਹੈ,ਇਸ ਜ਼ਮੀਨ ਦੇ ਇੰਤਕਾਲ ਦੇ ਕੇਸ ਸਬੰਧੀ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਰਿਸ਼ਵਤ ਦੇ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਟੀਮ ਨੇ ਪਹਿਲਾਂ SDM ਦਫ਼ਤਰ ‘ਚ ਛਾਪਾ ਮਾਰਿਆ ਪ੍ਰੰਤੂ ਐਸਡੀਐਮ ਦਫ਼ਤਰ ਦੇ ਮੁਲਾਜ਼ਮਾਂ ਅਤੇ ਵਿਧਾਇਕ ਦੀ ਟੀਮ ਦੇ ਵਿਚਕਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਮੌਕੇ ‘ਤੇ ਵਿਜੀਲੈਂਸ ਨੂੰ ਲੁਧਿਆਣਾ ਤੋਂ ਬੁਲਾਇਆ ਗਿਆ। ਵਿਜੀਲੈਂਸ ਦੇ DSP ਸ਼ਿਵਚੰਦ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨੇ ਲਗਭਗ ਦੋ ਘੰਟੇ ਦੀ ਕਾਰਵਾਈ ਤੋਂ ਬਾਅਦ ਐਸਡੀਐਮ ਦਫਤਰ ਚੋਂ ਉਕਤ ਨਕਦੀ ਬਰਾਮਦ ਕੀਤੀ।
ਮਾਮਲੇ ਦੇ ਵੇਰਵੇ ਅਨੁਸਾਰ ਇਹ 7 ਏਕੜ ਜ਼ਮੀਨ ਲੱਗਭੱਗ‌ 5 ਕਰੋੜ ਦੀ ਹੈ ਜਿਸ ਸਬੰਧੀ ਇੰਤਕਾਲ ਦਾ ਕੇਸ ਦੂਜੀ ਤਾਰੀਕ ‘ਤੇ ਹੀ ਰੱਦ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੜੈਚ ਦੇ ਰਹਿਣ ਵਾਲੇ ਦੋ ਸਕੇ ਭਰਾ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਕੋਲ ਕੁੱਲ 28 ਏਕੜ ਜ਼ਮੀਨ ਸੀ, ਜਿਸ ਵਿੱਚ ਦੋਵਾਂ ਦੇ ਹਿੱਸੇ 14-14 ਏਕੜ ਆਉਂਦੇ ਸਨ। ਵੱਡੇ ਭਰਾ ਬਲਦੇਵ ਸਿੰਘ ਦੇ ਦੋ ਪੁੱਤਰ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਹਰਪ੍ਰੀਤ ਸਿੰਘ ਇਸ ਵੇਲੇ ਕੈਨੇਡਾ ਵਿੱਚ ਹੈ, ਜਿਸ ਨੇ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰ ਲਿਆ। ਉਸਦੀ ਪਹਿਲੀ ਪਤਨੀ ਤੋਂ ਤਿੰਨ ਧੀਆਂ ਅਤੇ ਇੱਕ ਪੁੱਤਰ ਪੈਦਾ ਹੋਏ, ਜੋ ਸਾਰੇ ਕੈਨੇਡਾ ਵਿੱਚ ਹੀ ਰਹਿੰਦੇ ਹਨ। ਬਲਦੇਵ ਸਿੰਘ ਨੇ ਪਹਿਲਾਂ ਹੀ ਆਪਣੇ ਹਿੱਸੇ ਦੀ 14 ਏਕੜ ਜ਼ਮੀਨ ਆਪਣੇ ਦੋ ਪੁੱਤਰਾਂ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਿਚ ਬਰਾਬਰ ਵੰਡ ਦਿੱਤੀ ਸੀ। ਪਰ ਹੁਣ ਹਰਪ੍ਰੀਤ ਸਿੰਘ ਦੇ ਦੂਜੇ ਵਿਆਹ ਤੋਂ ਬਾਅਦ, ਬਲਦੇਵ ਸਿੰਘ 5 ਕਰੋੜ ਰੁਪਏ ਮੁੱਲ ਵਾਲੀ 7 ਏਕੜ ਜ਼ਮੀਨ ਆਪਣੇ ਤਿੰਨ ਪੋਤੀਆਂ ਅਤੇ ਇੱਕ ਪੋਤੇ ਦੇ ਨਾਂ ਕਰਵਾਉਣਾ ਚਾਹੁੰਦਾ ਸੀ। ਦੂਜੇ ਪਾਸੇ ਆਪਣੇ ਪਿਤਾ ਬਲਦੇਵ ਸਿੰਘ ਦੀ ਇੱਛਾ ਦੇ ਉਲਟ, ਹਰਪ੍ਰੀਤ ਸਿੰਘ ਨੇ ਆਪਣੀ 7 ਏਕੜ ਜ਼ਮੀਨ ਆਪਣੇ ਚਾਚਾ ਸੁਖਦੇਵ ਸਿੰਘ ਦੀ ਧੀ ਸੰਦੀਪ ਕੌਰ ਦੇ ਨਾਂ ਕਰ ਦਿੱਤੀ ਅਤੇ ਦੱਸਿਆ ਕਿ ਇਹ ਜ਼ਮੀਨ ਉਸਨੇ ਆਪਣੀ ਭੈਣ ਨੂੰ ਦਾਨ ਵਿੱਚ ਦਿੱਤੀ ਹੈ, ਜਿਸਦਾ ਇੰਤਕਾਲ ਸੰਦੀਪ ਕੌਰ ਦੇ ਨਾਂ ਚੜ੍ਹਾਇਆ ਗਿਆ।
ਬਲਦੇਵ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਅਤੇ ਭਤੀਜੀ ਸੰਦੀਪ ਕੌਰ ਦੇ ਖ਼ਿਲਾਫ ਇੰਤਕਾਲ ਤੁੜਵਾਉਣ ਲਈ SDM ਦੀ ਕੋਰਟ ਵਿੱਚ ਇਕ ਕੇਸ ਦਾਇਰ ਕੀਤਾ ਸੀ। ਇਸ ਕੇਸ ਦੀ ਪਹਿਲੀ ਸੁਣਵਾਈ 29 ਮਈ ਨੂੰ ਹੋਈ ਅਤੇ ਅੱਜ 12 ਜੂਨ ਵੀਰਵਾਰ ਨੂੰ ਦੂਜੀ ਪੇਸ਼ੀ ‘ਤੇ ਹੀ SDM ਨੇ ਬਲਦੇਵ ਸਿੰਘ ਦਾ ਕੇਸ ਹੀ ਰੱਦ ਕਰ ਦਿੱਤਾ। ਚਰਚਾ ਇਹ ਹੈ ਕਿ ਐਸਡੀਐਮ ਨੇ ਬਲਦੇਵ ਸਿੰਘ ਦਾ ਕੇਸ ਰੱਦ ਕਾਰਨ ਬਦਲੇ ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਵਾਲੀ ਪਾਰਟੀ ਵੱਲੋਂ 25 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜਿਸ ਦੇ ਵਿੱਚੋਂ 24 ਲੱਖ ਰੁਪਏ ਬਿਜਲੀ ਲੈਸ ਦੀ ਟੀਮ ਨੇ ਐਸਡੀਐਮ ਦਫਤਰ ਚੋਂ ਬਰਾਮਦ ਕੀਤੇ। ‌ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੇ ਸਟੈਨੋ ਜਤਿੰਦਰ ਸਿੰਘ ਦੀ ਪੁੱਛਗਿੱਛ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਸਡੀਐਮ ਗੁਰਬੀਰ ਸਿੰਘ ਕੋਹਲੀ ਪਹਿਲਾਂ ਬਰਨਾਲਾ ਵਿਖੇ ਤਾਇਨਾਤ ਸਨ ਜੋ ਕੁਝ ਸਮਾਂ ਪਹਿਲਾਂ ਹੀ ਬਦਲ ਕੇ ਰਾਏਕੋਟ ਗਏ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

12/12/2025
ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

12/11/2025
Load More
Tags: #barnalanews#healthdepartment#malwanews #newsupdate #dailyupdate#punjabpolice #barnalapolice
Previous Post

ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ

Next Post

ਭ੍ਰਿਸ਼ਟਾਚਾਰ ‘ਚ ਫਸੇ ਪੁਲਿਸ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ DM ਦੀ ਮਨਜ਼ੂਰੀ ਜ਼ਰੂਰੀ ਨਹੀਂ ਹੈ-ਹਾਈਕੋਰਟ

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

by Nirmal Pandori
12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ
ਪੰਜਾਬ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

by Nirmal Pandori
12/12/2025
ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਪੰਜਾਬ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਮਹਿਲਾ DSP ਦੇ ਹੁਸਨ ‘ਚ ਫਸ ਗਿਆ ਕਾਰੋਬਾਰੀ…ਤੇ ਹੁਣ ਵਿਗੜ ਗਈ ਕਹਾਣੀ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਹਵਸ ਵਿੱਚ ਅੰਨ੍ਹੇ ਤਿੰਨ ਨੌਜਵਾਨਾਂ ਨੇ ਟਰਾਂਸਜੈਂਡਰ ਨਾਲ ਕੀਤਾ ਗੈਂਗਰੇਪ

by Nirmal Pandori
12/10/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪਟਿਆਲਾ ਪੁਲਿਸ ਦੀ ਆਡੀਓ ਰਿਕਾਰਡਿੰਗ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ….!

by Nirmal Pandori
12/10/2025
Load More
Next Post
ਸਰਕਾਰ ਦੀ ਪੁਲਸੀਆਂ ਨਾਲ ਧੱਕੇਸ਼ਾਹੀ…ਪਹਿਲਾਂ ਤਰੱਕੀ ਨੂੰ ਤੇ ਹੁਣ ਦੋ ਮਹੀਨੇ ਤੋਂ ਤਾਈਨਾਤੀ ਨੂੰ ਤਰਸੇ 32 SP

ਭ੍ਰਿਸ਼ਟਾਚਾਰ 'ਚ ਫਸੇ ਪੁਲਿਸ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ DM ਦੀ ਮਨਜ਼ੂਰੀ ਜ਼ਰੂਰੀ ਨਹੀਂ ਹੈ-ਹਾਈਕੋਰਟ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਅਹਿਮ ਖ਼ਬਰ….ਕਰੋੜਾਂ ਦੀ ਹੈਰੋਇਨ ਸਮੇਤ ਬਰਨਾਲਾ ਪੁਲਿਸ ਨੇ ਤਿੰਨ ਦਬੋਚੇ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

ਮਹਿਲ ਕਲਾਂ ‘ਚ ਹਲਕਾ ਵਿਧਾਇਕ ਪੰਡੋਰੀ ਨੇ ਚੋਣ ਜ਼ਾਬਤੇ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮਹਿਲਾ DSP ਦੇ ਹੁਸਨ ‘ਚ ਫਸ ਗਿਆ ਕਾਰੋਬਾਰੀ…ਤੇ ਹੁਣ ਵਿਗੜ ਗਈ ਕਹਾਣੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend