Gee 98News

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

ਬਰਨਾਲਾ,14 ਜੂਨ, Gee98 News service
-ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਪਾ ਕੇ ਵਿਵਾਦਾਂ ‘ਚ ਰਹਿਣ ਵਾਲੀ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਕਤਲ ਕਾਂਡ ਵਿੱਚ ਸ਼ਾਮਿਲ ਦੋਵਾਂ ਵਿੱਚੋਂ ਇੱਕ ਨੌਜਵਾਨ ਨਿਹੰਗ ਨਿਮਰਤਜੀਤ ਸਿੰਘ ‘ਤੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਇੱਕ ਅਜਿਹਾ ਹੀ ਮੁਕੱਦਮਾ ਦਰਜ ਹੈ ਜਦੋਂ ਉਸਨੇ ਬਰਨਾਲਾ ਦੇ ਇੱਕ ਪਿੰਡ ਨਾਲ ਸਬੰਧਿਤ ਇੱਕ ਪ੍ਰੋਡਿਊਸਰ ਵੱਲੋਂ ਸੋਸ਼ਲ ਮੀਡੀਆ ‘ਤੇ ਅਸ਼ਲੀਲ ਗਤੀਵਿਧੀਆਂ ਕਾਰਨ ਧਮਕਾਇਆ ਤੇ ਸਿੱਧੇ ਰਾਹ ‘ਤੇ ਪਾਇਆ ਸੀ। ‌ ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਿਤ “Producer dxxx” ਦੇ ਨਾਂ ਬੈਨਰ ਹੇਠ ਕੰਮ ਕਰਨ ਵਾਲਾ ਇੱਕ ਨੌਜਵਾਨ ਆਪਣੀ ਟੀਮ ਸਮੇਤ ਸੋਸ਼ਲ ਮੀਡੀਆ ‘ਤੇ ਅਸ਼ਲੀਲ ਗਤੀਵਿਧੀਆਂ ਕਾਰਨ ਚਰਚਾ ਵਿੱਚ ਰਿਹਾ ਸੀ, ਜਿਸ ਦਾ ਨੋਟਿਸ ਲੈਂਦੇ ਹੋਏ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟੀਮ ਨੇ Producer dxxx ਨੂੰ ਸਿੱਧੇ ਰਾਹ ‘ਤੇ ਪਾਇਆ ਸੀ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਨਾਲ ਕਮਲ ਕੌਰ ਭਾਬੀ ਦੇ ਕਾਤਲ ਨਿਮਰਤਜੀਤ ਸਿੰਘ ‘ਤੇ ਵੀ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਹੈ। ਅੰਮ੍ਰਿਤਪਾਲ ਸਿੰਘ ਦੀ ਕਾਰਵਾਈ ਤੋਂ ਬਾਅਦ ਉਕਤ ਪ੍ਰੋਡਿਊਸਰ ਦੀਆਂ ਸੋਸ਼ਲ ਮੀਡੀਆ ‘ਤੇ ਅਸ਼ਲੀਲ ਗਤੀਵਿਧੀਆਂ ਨੂੰ ਠੱਲ੍ਹ ਜ਼ਰੂਰ ਪਈ ਸੀ। ‌

error: Content is protected !!