Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

- ਸਵਾਮੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ...ਸਵਾਮੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਚਰਚਾ

Nirmal Pandori by Nirmal Pandori
06/20/2025
in ਪੰਜਾਬ
Reading Time: 1 min read
A A
0
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 20 ਜੂਨ, Gee98 News service
-ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਨੇੜੇ ਪਿੰਡ ਤਲਵੰਡੀ ‘ਚ ਬਣੇ ਇੱਕ ਡੇਰੇ ਦੇ ਮੁਖੀ ਸਵਾਮੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਪੁਲਿਸ ਨੇ ਸਵਾਮੀ ਸ਼ੰਕਰਾਨੰਦ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਤੇਜ਼ ਕੀਤੀ ਹੋਈ ਹੈ ਉਹ ਤਾਂ ਦੂਜੇ ਪਾਸੇ ਇਲਾਕੇ ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਡੇਰੇ ਦੇ ਮੁਖੀ ਸੁਆਮੀ ਗੰਗਾਨੰਦ ਜੀ ਕਰਕੇ ਇਹ ਅਸਥਾਨ ਇਲਾਕੇ ਦੇ ਲੋਕਾਂ ਵਿੱਚ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਸੀ ਪ੍ਰੰਤੂ ਇਸ ਦੇ ਮੌਜੂਦਾ ਗੱਦੀਨਸ਼ੀਨ ਸ਼ੰਕਰਾਨੰਦ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਦੀ ਘਟਨਾ ਨੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਜਿਸ ਤੋਂ ਬਾਅਦ ਇੱਕ ਸ਼ਰਧਾਲੂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਸ਼ੰਕਰਾਨੰਦ ਦੇ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਪੁਲਿਸ ਕਾਰਵਾਈ ਤੋਂ ਬਚਣ ਲਈ ਫਰਾਰ ਹੋਏ ਸ਼ੰਕਰਾਨੰਦ ਨੂੰ ਬਚਾਉਣ ਲਈ ਸ਼ੰਕਰਾਨੰਦ ਦੇ ਇਲਾਕੇ ਨਾਲ ਸੰਬੰਧਿਤ ਅਤੇ ਉਸ ਦੀਆਂ ਡੇਰੇ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਕੁਝ ਨੇੜਲੇ ਵਿਅਕਤੀਆਂ ਵੱਲੋਂ ਕੁਝ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

                   ਪ੍ਰਾਪਤ ਜਾਣਕਾਰੀ ਅਨੁਸਾਰ ਸ਼ੰਕਰਾਨੰਦ ਨੂੰ ਬਚਾਉਣ ਦੀ ਜ਼ਿੰਮੇਵਾਰੀ ਡੇਰੇ ਨਾਲ ਜੁੜੇ ਕਈ ਅਫ਼ਸਰਾਂ ਨੂੰ ਸੌਂਪੀ ਗਈ ਹੈ ਜੋ ਆਪਣੇ ਪੱਧਰ ‘ਤੇ ਸਵਾਮੀ ਨੂੰ ਬਚਾਉਣ ਲਈ ਜੁਟੇ ਹੋਏ ਹਨ। ਸ਼ੰਕਰਾਨੰਦ ਬਚਾਉਣ ਲਈ ਸ਼ੰਕਰਾਨੰਦ ਦੇ ਇੱਕ ਖਾਸ ਵਿਅਕਤੀ ਦੀ ਇੱਕ ਅਫ਼ਸਰ ਨਾਲ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਉਣ ਦੀ ਚਰਚਾ ਹੈ ਜਿਸ ਨੂੰ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ‘ਚ ਵਾਇਰਲ ਵੀ ਕੀਤਾ ਜਾ ਸਕਦਾ ਹੈ। ‌ ਦੂਜੇ ਪਾਸੇ ਇਲਾਕੇ ਵਿੱਚ ਡੇਰੇ ਦੇ ਸਵਾਮੀ ਦੀ ਇਸ ਨਿੰਦਣਯੋਗ ਹਰਕਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਉੱਠ ਰਹੀ ਹੈ ਅਤੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਕਈ ਹੋਰ ਜਥੇਬੰਦੀਆਂ ਸ਼ੰਕਰਾਨੰਦ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਦੀ ਰਣਨੀਤੀ ਉਲੀਕ ਰਹੀਆਂ ਦੱਸੀਆਂ ਰਹੀਆਂ ਹਨ। ‌ ਦੂਜੇ ਪਾਸੇ ਹਰਿਆਣਾ ਦੇ ਝੱਜਰ ਨੇੜੇ ਸਥਿਤ ਚਡੂਨੀ ਸਾਹਿਬ ਮੰਦਰ ਦੇ ਮੁਖੀ ਸ੍ਰੀਸਵਾਮੀ ਦਯਾਸਾਗਰ ਨੇ ਇਹ ਖੁਲਾਸਾ ਕੀਤਾ ਹੈ ਕਿ ਜਿਸ ਦਿਨ ਉਹਨਾਂ ਨੇ ਸ਼ੰਕਰਾਨੰਦ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ ਸ਼ੰਕਰਾਨੰਦ ਤਾਂ ਨਹੀਂ ਆਏ ਪਰੰਤੂ ਸ਼ੰਕਰਾਨੰਦ ਵੱਲੋਂ ਭੇਜੇ ਵਿਅਕਤੀ ਪੈਸਿਆਂ ਨਾਲ ਭਰਿਆ ਹੋਇਆ ਇੱਕ ਵੱਡਾ ਬੈਗ ਦਾਨ ਦੇ ਨਾਮ ‘ਤੇ ਲੈ ਕੇ ਆਏ ਸਨ ਜਿਸ ਨੂੰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ‌                                  ਇਸ ਮਾਮਲੇ ‘ਚ ਚਰਚਾ ਇਹ ਵੀ ਹੋ ਰਹੀ ਹੈ ਕਿ ਮੁੱਲਾਂਪੁਰ ਖੇਤਰ ਦੇ ਪਿੰਡਾਂ ਨਾਲ ਸਬੰਧਿਤ ਦੋ ਵਿਅਕਤੀ ਸਵਾਮੀ ਦੀ ਅਸ਼ਲੀਲ ਵੀਡੀਓ ਡਿਲੀਟ ਕਰਨ ਸਬੰਧੀ ਡੇਰੇ ਨੂੰ 38 ਲੱਖ ਦਾ ਚੂਨਾ ਲਗਾ ਗਏ, ਇਹਨਾਂ ਗੱਲਾਂ ਸਬੰਧੀ ਭਾਵੇਂ ਪੁਲਿਸ ਕੋਈ ਪੁਸ਼ਟੀ ਨਹੀਂ ਕਰ ਰਹੀ ਪ੍ਰੰਤੂ ਮੁੱਲਾਂਪੁਰ ਖੇਤਰ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਡੇਰੇ ਦੇ ਸਵਾਮੀ ਦੀ ਅਸ਼ਲੀਲ ਵੀਡੀਓ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੀ ਚਰਚਾ ਆਮ ਹੀ ਹੋ ਰਹੀ ਹੈ ਅਤੇ ਲੋਕ ਮੂੰਹੋਂ ਮੂੰਹੀਂ ਗੱਲਾਂ ਕਰ ਰਹੇ ਹਨ। ਇਹ ਵੀ ਸਾਹਮਣੇ ਆ ਰਿਹਾ ਕਿ ਇਹਨਾਂ ਪਿੰਡਾਂ ਦੇ ਲੋਕਾਂ ਵਿੱਚ ਸਵਾਮੀ ਦੇ ਖਿਲਾਫ ਲੋਹੜੇ ਦਾ ਰੋਸ ਹੈ ਅਤੇ ਉਹ ਪੁਲਿਸ ਤੋਂ ਸਵਾਮੀ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ਕਿਉਂਕਿ ਇਹਨਾਂ ਲੋਕਾਂ ਦਾ ਸੁਆਮੀ ‘ਤੇ ਰੱਬ ਜਿੰਨਾ ਭਰੋਸਾ ਸੀ ਜੋ ਕਿ ਸਵਾਮੀ ਦੀਆਂ ਗੰਦੀਆਂ ਹਰਕਤਾਂ ਨੇ ਤੋੜ ਦਿੱਤਾ। ਸਵਾਮੀ ਸ਼ੰਕਰਾਨੰਦ ਦੇ ਫਰਾਰ ਹੋਣ ਤੋਂ ਬਾਅਦ ਸ੍ਰੀਸਵਾਮੀ ਦਯਾਸਾਗਰ ਨੇ ਕਿਹਾ ਕਿ ਉਹ ਤਲਵੰਡੀ ਡੇਰੇ ਦੇ ਪ੍ਰਬੰਧਾਂ ਲਈ ਜਲਦੀ ਹੀ ਕਮੇਟੀ ਦਾ ਗਠਨ ਕਰਨਗੇ ਜਿਸ ਵਿੱਚ ਸਵਾਮੀ ਸ੍ਰੀ ਗੰਗਾਨੰਦ ਦੇ ਸ਼ਰਧਾਲੂਆਂ ਸਮੇਤ ਤਲਵੰਡੀ ਦੇ ਪਿੰਡ ਦੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

01/17/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

Next Post

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

Nirmal Pandori

Nirmal Pandori

Related Posts

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ
ਪੰਜਾਬ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

by Nirmal Pandori
01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ
ਪੰਜਾਬ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

by Nirmal Pandori
01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ
ਪੰਜਾਬ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

by Nirmal Pandori
01/17/2026
ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ
ਪੰਜਾਬ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

by Nirmal Pandori
01/17/2026
…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ
ਪੰਜਾਬ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

by Nirmal Pandori
01/17/2026
ਮੁਲਾਜ਼ਮਾਂ ਲਈ ਅਹਿਮ ਖ਼ਬਰ…ਇੱਕ ਸਾਲ ਤੱਕ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ
ਪੰਜਾਬ

ਪੰਜਾਬ ਸਰਕਾਰ ਆਧਾਰ ਕਾਰਡ ਮੁਫ਼ਤ ਬੱਸ ਸਫ਼ਰ ਯੋਜਨਾ ਵਿੱਚ ਕਰੇਗੀ ਬਦਲਾਅ

by Nirmal Pandori
01/16/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

...ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ....ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend