Gee 98News

ਹੁਣ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ ਵੋਟਰ ਕਾਰਡ

ਬਰਨਾਲਾ, 16 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਚੋਣ ਕਮਿਸ਼ਨ ਦੇ ਨਵੇ ਫੈਸਲੇ ਅਨੁਸਾਰ ਹੁਣ ਵੋਟਰਾਂ ਨੂੰ ਵੋਟਰ ਕਾਰਡ ਸਿੱਧੇ ਉਨਾਂ ਦੇ ਘਰਾਂ ’ਚ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ। ਵੋਟਰ ਕਾਰਡ ਪਹਿਲਾਂ ਬੂਥ ਲੈਵਲ ਅਫ਼ਸਰਾਂ (ਬੀਐਲਓ) ਵੱਲੋਂ ਵੋਟਰਾਂ ਨੂੰ ਵੰਡੇ ਜਾਂਦੇ ਸਨ ਪਰ ਹੁਣ ਵੋਟਰਾਂ ਤੱਕ ਵੋਟਰ ਕਾਰਡ ਪਹਿਚਾਉਣ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰਦੇ ਹੋਏ ਡਾਕ ਜ਼ਰੀਏ ਵੋਟਰਾਂ ਦੇ ਘਰੇਲੂ ਪਤੇ ੳੱਪਰ ਵਿਸ਼ੇਸ਼ ਲਿਫਾਫੇ ਵਿੱਚ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ।

error: Content is protected !!