Gee 98News

ਕੈਪਟਨ ਸੰਦੀਪ ਸੰਧੂ ਦੇ ਘਰ ਵਿਜੀਲੈਂਸ ਦੀ ਰੇਡ

ਚੰਡੀਗੜ, 08 ਅਕਤੂਬਰ (ਜੀ98 ਨਿਊਜ਼ ਸਰਵਿਸ) :

ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਮੋਹਾਲੀ ਸਥਿਤ ਘਰ ’ਚ ਲੁੁਧਿਆਣਾ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁੁਝ ਦਿਨ ਪਹਿਲਾਂ ਕੈਪਟਨ ਸੰਧੂ ਦੇ ਖਿਲਾਫ਼ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਿੱਧਵਾਂ ਬੇਟ ’ਚ ਸਟਰੀਟ ਲਾਈਟਾਂ ਘੁਟਾਲੇ ’ਚ ਮਾਮਲਾ ਦਰਜ ਕੀਤਾ ਗਿਆ ਸੀ। ਕੈਪਟਨ ਸੰਦੀਪ ਸੰਧੂ ਕਾਂਗਰਸ ਸਰਕਾਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਕਤਵਰ ਓਐਸਡੀ ਰਹੇ ਹਨ, ਪ੍ਰਸ਼ਾਸਨਿਕ ਹਲਕਿਆਂ ਵਿੱਚ ਕੈਪਟਨ ਸੰਧੂ ਦੇ ਹੁਕਮ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਹੁਕਮ ਹੀ ਸਮਝਿਆ ਜਾਂਦਾ ਸੀ। ਰਾਜਨੀਤੀ ’ਚ ਸਿੱਧੇ ਤੌਰ ’ਤੇ ਕਦਮ ਰੱਖਦੇ ਹੋਏ ਕੈਪਟਨ ਸੰਧੂ ਨੇ ਹਲਕਾ ਦਾਖਾ ਨੂੰ ਚੁਣਿਆ ਜਿੱਥੇ ਕੈਪਟਨ ਸਰਕਾਰ ਮੌਕੇ ਸੰਦੀਪ ਸੰਧੂ ਨੇ ਪੰਚਾਇਤਾਂ ਨੂੰ ਗਰਾਂਟਾਂ ਦੇ ਖੁੱਲੇ ਗੱਫੇ ਦਿੱਤੇ। ਇਨ੍ਹਾਂ ਗਰਾਂਟਾ ਵਿੱਚ ਘਪਲੇਬਾਜ਼ੀ ਦੀਆਂ ਸੁਰਖੀਆਂ ਚਰਚਾ ਵਿੱਚ ਰਹੀਆਂ ਹਨ। ਜਿਨ੍ਹਾਂ ਵਿੱਚੋਂ ਸਟਰੀਟ ਲਾਈਟਾਂ ਲਗਾਉਣ ਸੰਬੰਧੀ ਖ਼ਰਚ ਕੀਤੀ ਕਈ ਕਰੋੜ ਦੀ ਗਰਾਂਟ ਵਿੱਚ ਵਿੱਤੀ ਗੜਬੜੀਆਂ ਦੇ ਮਾਮਲੇ ’ਚ ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ। ਕੈਪਟਨ ਸੰਦੀਪ ਸੰਧੂ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ ਅਤੇ ਪੁਲਿਸ ਉਨ੍ਹਾਂ ਦੀ ਪੈੜ ਨੱਪ ਰਹੀ ਹੈ ਜਿਸ ਤਹਿਤ ਮੋਹਾਲੀ ਸਥਿਤ ਕੈਪਟਨ ਸੰਧੂ ਦੇ ਘਰ ਛਾਪੇਮਾਰੀ ਕਰਕੇ ਤਲਾਸ਼ੀ ਵੀ ਕੀਤੀ ਗਈ।

error: Content is protected !!