ਚੰਡੀਗੜ, 10 ਅਕਤੂਬਰ (ਜੀ98 ਨਿਊਜ਼ ਸਰਵਿਸ) :
ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਅਤੇ ਦੇਸ਼ ਦੇ ਚੋਂਟੀ ਦੇ ਸਿਆਸਤਦਾਨ ਮੁਲਾਇਮ ਸਿੰਘ ਯਾਦਵ ਨਹੀਂ ਰਹੇ। ਸ੍ਰੀ ਯਾਦਵ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖ਼ਰੀ ਸਾਹ ਲਏ। 82 ਸਾਲ ਦੇ ਮੁਲਾਇਮ ਸਿੰਘ ਯਾਦਵ ਨੂੰ ਕੁਝ ਦਿਨ ਪਹਿਲਾਂ ਖ਼ਰਾਬ ਸਿਹਤ ਦੇ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਵੈਟੀਂਲੇਟਰ ’ਤੇ ਸਨ। ਮੁਲਾਇਮ ਸਿੰਘ ਯਾਦਵ ਦਾ ਦੇਸ਼ ਦੀ ਰਾਜਨੀਤੀ ਵਿੱਚ ਤਕੜਾ ਆਧਾਰ ਸੀ ਅਤੇ ਉਨਾਂ ਨੇ ਆਪਣੀ ਤਿਕੜਮਬਾਜ਼ੀ ਕਾਰਨ ਕਈ ਗੱਠਜੋੜਾਂ ਦਾ ਗਠਨ ਕੀਤਾ ਅਤੇ ਗੱਠਜੋੜ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ। ਸ੍ਰੀ ਯਾਦਵ ਦੇ ਦੋ ਵਿਆਹ ਸਨ । ਅਖਿਲੇਸ ਯਾਦਵ ਸ੍ਰੀ ਯਾਦਵ ਦੀ ਪਹਿਲੀ ਪਤਨੀ ਦੇ ਪੁੱਤਰ ਸਨ। ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀ ਦੇ ਨੇਤਾ, ਸਮਾਜਿਕ ਆਗੂ ਅਤੇ ਕਾਰੋਬਾਰੀ ਸ੍ਰੀ ਅਖਿਲੇਸ ਯਾਦਵ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।









