Skip to main content

Gee 98News

ਪੰਜਾਬ ‘ਚ ਪਾਸਪੋਰਟ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ…!

ਬਰਨਾਲਾ 19 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਜੇਕਰ ਪੰਜਾਬ ਵਿੱਚ ਪਾਸਪੋਰਟ ਬਣਾਉਣ ਦੀ ਸੰਖਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹੈ ਜਿਵੇਂ ਸਾਰੇ ਪੰਜਾਬ ਨੇ ਹੀ ਵਿਦੇਸ਼ ਜਾਣ ਦਾ ਮਨ ਬਣਾ ਲਿਆ ਹੋਵੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲਗਭੱਗ 3 ਕਰੋੜ ਦੀ ਆਬਾਦੀ ਵਾਲੇ ਸੂਬੇ ਪੰਜਾਬ ਵਿਚ ਹੁਣ ਤਕ ਕਰੀਬ 80 ਲੱਖ ਪਾਸਪੋਰਟ ਬਣ ਚੁੱਕੇ ਹਨ । ਚਾਲੂ ਸਾਲ 2022 ਦੇ ਨਵੰਬਰ ਮਹੀਨੇ ਤੱਕ ਲੱਗਭਗ ਅੱਠ ਲੱਖ ਪਾਸਪੋਰਟ ਬਣ ਚੁੱਕੇ ਹਨ । ਪਾਸਪੋਰਟ ਬਣਾਉਣ ਦੇ ਖੇਤਰ ਵਿੱਚ ਪੰਜਾਬ ਭਾਰਤ ਵਿੱਚ ਚੌਥੇ ਸਥਾਨ ਉਪਰ ਹੈ ਜਦਕਿ ਪਹਿਲਾ ਸਥਾਨ ਕੇਰਲਾ, ਦੂਜਾ ਮਹਾਰਾਸ਼ਟਰ ਤੇ ਤੀਜਾ ਉੱਤਰ ਪ੍ਰਦੇਸ਼ ਦਾ ਹੈ । ਪੰਜਾਬ ‘ਚ ਜਲੰਧਰ ਜ਼ਿਲਾ ਪਾਸਪੋਰਟ ਬਣਾਉਣ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ ਜਿੱਥੇ 9.48 ਲੱਖ ਪਾਸਪੋਰਟ ਬਣ ਚੁੱਕੇ ਹਨ ਜਦਕਿ ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਬਠਿੰਡਾ ਵਿੱਚ ਵੀ ਲੱਖਾਂ ਦੀ ਗਿਣਤੀ ‘ਚ ਪਾਸਪੋਰਟ ਬਣੇ ਹੋਏ ਹਨ । ਦਰਅਸਲ ਪਿਛਲੇ ਤਿੰਨ-ਚਾਰ ਸਾਲਾਂ ਤੋਂ ਪੰਜਾਬ ਤੋਂ ਸਟੱਡੀ ਵੀਜ਼ੇ ਵਿਦੇਸ਼ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ । ਜੇਕਰ ਕਿਸੇ ਇੱਕ ਪਰਿਵਾਰ ਦਾ ਮੈਂਬਰ ਸਟੱਡੀ ਵੀਜ਼ਾ ‘ਤੇ ਵਿਦੇਸ਼ ਚਲਿਆ ਜਾਂਦਾ ਹੈ ਤਾਂ ਬਾਕੀ ਸਾਰੇ ਮੈਂਬਰ ਪਾਸਪੋਰਟ ਬਣਾ ਲੈਂਦੇ ਹਨ ।

Gee98 Ads
error: Content is protected !!