Gee 98News

ਪਹਿਲ-ਡੀਜੀਪੀ ਦਾ ਪੰਜਾਬੀ ਭਾਸ਼ਾ ਲਈ ਵੱਡਾ ਸਤਿਕਾਰ

ਪਹਿਲ-ਡੀਜੀਪੀ ਦਾ ਪੰਜਾਬੀ ਭਾਸ਼ਾ ਲਈ ਵੱਡਾ ਸਤਿਕਾਰ

ਚੰਡੀਗੜ੍ਹ-ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਹਰ ਖੇਤਰ ਵਿੱਚ ਪਹਿਲ ਦੇਣ ਦੇ ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਅਨੋਖੀ ਪਹਿਲ ਕੀਤੀ ਹੈ। ਡੀਜੀਪੀ ਸ੍ਰੀ ਯਾਦਵ ਨੇ ਪੰਜਾਬ ਪੁਲਿਸ ਫੋਰਸ ਵਿੱਚ ਮਾਤ ਭਾਸ਼ਾ ਪੰਜਾਬੀ ਦੇ ਸਥਾਨ ਦੀ ਮਹੱਤਤਾ ਸਬੰਧੀ ਸੰਕੇਤਕ ਫ਼ੈਸਲਾ ਲੈਂਦੇ ਹੋਏ ਆਪਣੀ ਵਰਦੀ ਉਪਰ ਆਪਣੀ ਨੇਮ ਪਲੇਟ ਪੰਜਾਬੀ ਵਿੱਚ ਲਗਵਾਈ ਹੈ। ਭਾਵੇਂ ਕਿ ਡੀਜੀਪੀ ਨੇ ਸਮੁੱਚੀ ਪੰਜਾਬ ਪੁਲਿਸ ਲਈ ਅਜੇ ਅਜਿਹੇ ਕੋਈ ਹੁਕਮ ਜਾਰੀ ਨਹੀਂ ਕੀਤੇ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਪੁਲਿਸ ਦੇ ਹੇਠਲੇ ਕਰਮਚਾਰੀ ਅਤੇ ਅਧਿਕਾਰੀ ਵੀ ਪੰਜਾਬੀ ਵਿੱਚ ਨੇਮ ਪਲੇਟ ਲਗਾਉਣ ਨੂੰ ਪਹਿਲ ਦੇਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬੀ ਭਾਸ਼ਾ ਲਈ ਪੰਜਾਬ ਪੁਲਿਸ ਵੱਲੋਂ ਇਕ ਵੱਡਾ ਸਤਿਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 21 ਫਰਵਰੀ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਸੂਬੇ ਦੇ ਸਰਕਾਰੀ, ਗ਼ੈਰ-ਸਰਕਾਰੀ ਦਫ਼ਤਰਾਂ ਦੇ ਸਾਈਨ ਬੋਰਡ ਪੰਜਾਬੀ ਭਾਸ਼ਾ ਲਿਖਣ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 21 ਫਰਵਰੀ ਤੋਂ ਬਾਅਦ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿਤੀ ਗਈ ਹੈ।

error: Content is protected !!