Skip to main content

Gee 98News

84 ਲੱਖ ਦੀ ਲਾਗਤ ਨਾਲ ਪਿੰਡ ਭੈਣੀ ਮਹਿਰਾਜ ਤੇ ਨੰਗਲ ਦੇ ਖੇਡ ਢਾਂਚੇ ਦਾ ਹੋਵੇਗਾ ਸੁਧਾਰ: ਪੂਨਮਦੀਪ ਕੌਰ

—ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ’ਚ ਖੇਡ ਸਹੂਲਤਾਂ ਦੇ ਵਿਸਥਾਰ ਦਾ ਜਾਇਜ਼ਾ

ਬਰਨਾਲਾ, 17 ਜਨਵਰੀ (ਨਿਰਮਲ ਸਿੰਘ ਪੰਡੋਰੀ)-

ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਮਹਿਰਾਜ ਅਤੇ ਨੰਗਲ ਦੇ ਖੇਡ ਢਾਂਚੇ ਦਾ ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਵਿਸਥਾਰ ਹੋਵੇਗਾ, ਜਿਸ ਬਾਬਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ ਵੱਲੋਂ ਦੋਹਾਂ ਪਿੰਡਾਂ ਦੇ ਸਟੇਡੀਅਮਾਂ ਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਨੂੰ ਆਧੁਨਿਕ ਖੇਡ ਢਾਂਚਾ ਮੁਹੱਈਆ ਕਰਾਇਆ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੇ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜ ਸਕਣ। ਉਨ੍ਹਾਂ ਪਿੰਡ ਭੈਣੀ ਮਹਿਰਾਜ ਦੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਰੀਬ 48 ਲੱਖ ਰੁਪਏ ਨਾਲ ਭੈਣੀ ਮਹਿਰਾਜ ਦੇ ਸਟੇਡੀਅਮ ਦੀ ਨੁਹਾਰ ਬਦਲ ਕੇ ਇਸ ਨੂੰ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮ ’ਚ ਟਰੈਕ, ਓਪਨ ਜਿਮ, ਸਟੇਡੀਅਮ ਦੀ ਚਾਰਦੀਵਾਰੀ, ਮੁਰੰਮਤ, ਬੱਚਿਆਂ ਲਈ ਝੂਲੇ, ਲਾਈਟਾਂ ਆਦਿ ਦਾ ਕੰਮ ਛੇਤੀ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਟਰੈਕ ਦਾ ਕੰਮ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਨੌਜਵਾਨ ਭਰਤੀ ਰੈਲੀਆਂ ਦੀ ਤਿਆਰ ਕਰ ਸਕਣ। ਇਸ ’ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਰਨਿੰਗ ਟਰੈਕ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਨੰਗਲ ਦਾ ਦੌਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ’ਚ ਕਰੀਬ 36 ਲੱਖ ਰੁਪਏ ਨਾਲ ਖੇਡ ਢਾਂਚਾ ਮੁਹੱਈਆ ਕਰਾਇਆ ਜਾਵੇਗਾ, ਜਿਸ ਵਿੱਚ ਸਟੇਡੀਅਮ ਦੀ ਚਾਰਦੀਵਾਰੀ, ਸਟੇਜ ਦਾ ਸ਼ੈੱਡ, ਝੂਲੇ, ਓਪਨ ਜਿਮ, ਜਿਮ ਹਾਲ ਦੀ ਮੁਰੰਮਤ, ਘਾਹ ਵਾਸਤੇ ਫੁਹਾਰਾ ਸਿਸਟਮ ਦਾ ਕੰਮ ਕਰਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ’ਚ ਲਾਈਟਾਂ ਦਾ ਕੰਮ ਹੋ ਚੁੱਕਿਆ ਹੈ ਤੇ ਰਹਿੰਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਬੀਡੀਪੀਓ ਪ੍ਰਵੇਸ਼ ਕੁਮਾਰ, ਐਸਡੀਓ ਪੰਚਾਇਤੀ ਰਾਜ ਦੁੱਲਾ ਰਾਮ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਸ੍ਰੀ ਰਾਮ ਤੀਰਥ ਮੰਨਾ, ਓਐਸਡੀ ਹਸਨਪ੍ਰੀਤ ਭਾਰਦਵਾਜ, ਪੰਚਾਇਤ ਸਕੱਤਰ ਤੇ ਪੰਚਾਇਤੀ ਮੈਂਬਰ ਹਾਜ਼ਰ ਸਨ।     

Gee98 Ads

                

error: Content is protected !!