Gee 98News

ਮਹਿਲ ਕਲਾਂ ਵਿਖੇ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ

ਮਹਿਲ ਕਲਾਂ 19 ਜਨਵਰੀ (ਜਸਵੰਤ ਸਿੰਘ ਲਾਲੀ)-

ਕਸਬਾ ਮਹਿਲ ਕਲਾਂ ਦੀ ਧਰਮਸ਼ਾਲਾ ਵਿਖੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਪ੍ਰੋਜੈਕਟ ਅਫ਼ਸਰ ਮੈਡਮ ਲਾਭ ਕੌਰ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ|ਪ੍ਰੋਗਰਾਮ ਦੀ ਸੁਰੂਆਤ ਸੁਪਰਵਾਈਜ਼ਰ ਮੈਡਮ ਰਜਿੰਦਰ ਕੌਰ ਨੇ ਧੀਆਂ ਦੇ ਸਬੰਧ ਚ ਵਿਚਾਰ ਚਰਚਾ ਸੁਰੂ ਕਰਕੇ ਕੀਤੀ। ਇਸ ਮੌਕੇ ਸੁਪਰਵਾਈਜ਼ਰ ਮੈਡਮ ਲਾਭ ਕੌਰ ਨੇ ਨਸ਼ਿਆਂ ਦੇ ਸਬੰਧ ਵਿੱਚ ਵਿਸਥਾਰ ਪੂਰਵਕ ਗੱਲਬਾਤ ਲੋਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ ਨੇ ਬਾਲ ਪ੍ਰੈਜੋਕਟ ਅਫਸਰ ਮੈਡਮ ਲਾਭਕੌਰ ਦੀ ਅਗਵਾਈ ਹੇਠ ਧੀਆਂ ਨੂੰ ਲੋਹੜੀ ਦੇ ਗਿਫਟ ਦੇ ਕੇ ਸਨਮਾਨਤ ਕੀਤਾ ਗਿਆ| ਇਸ ਮੌਕੇ ਸੁਪਰਵਾਈਜ਼ਰ ਮੈਡਮ ਰਾਣੀ ਕੌਰ, ਤਰਨਪ੍ਰੀਤ ਕੌਰ ਕਮਲਪ੍ਰੀਤ ਕੌਰ, ਕੁਲਵਿੰਦਰ ਕੌਰ ਤੋਂ ਇਲਾਵਾ ਗੁਰਮੇਲ ਕੌਰ,ਆਸਾ ਰਾਣੀ ਕਕੜੀਆ,ਭੋਲੀ ਕੌਰ ਸੰਦੀਪ ਕੌਰ ਤੇ ਨੇ ਵੀ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਬਾਲ ਵਿਕਾਸ ਦਫਤਰ ਦੇ ਸਮੁੱਚੇ ਸਟਾਫ ਤੋਂ ਇਲਾਵਾ ਆਸ਼ਾ ਵਰਕਰਾਂ ਤੇ ਹੈਲਪਰ ਹਾਜ਼ਰ ਸਨ|

error: Content is protected !!