Skip to main content

Gee 98News

ਲੱਖੀ ਕਲੋਨੀ ਵਿਚਲੀ ਨਹਿਰੀ ਕੱਸੀ ਦੀ ਗੰਦਗੀ ਤੋਂ ਲੋਕ ਪ੍ਰੇਸ਼ਾਨ

-ਕੈਬਨਿਟ ਮੰਤਰੀ ਮੀਤ ਹੇਅਰ ਨੂੰ ਮਿਲਿਆ ਕਲੋਨੀ ਵਾਸੀਆਂ ਦਾ ਵਫ਼ਦ

ਸਥਾਨਕ ਕਚਿਹਰੀ ਚੌਕ ਦੇ ਨਜ਼ਦੀਕ ਨਾਨਕਸਰ ਠਾਠ ਦੇ ਸਾਹਮਣੇ ਲੱਖੀ ਕਾਲੋਨੀ ਦੇ ਵਸਨੀਕਾਂ ਨੇ ਕਾਲੋਨੀ ਦੇ ਵਿਚਕਾਰ ਦੀ ਲੰਘਦੀ ਨਹਿਰੀ ਕੱਸੀ ਦੀ ਗੰਦਗੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਕੈਬਨਿਟ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਕਵਰ ਕੀਤਾ ਜਾਵੇ । ਇਸ ਸਬੰਧੀ ਕਲੋਨੀ ਵਾਸੀਆਂ ਦਾ ਇੱਕ ਵਫਦ ਕੈਬਨਿਟ ਮੰਤਰੀ ਨੂੰ ਮਿਲਿਆ ਅਤੇ ਇਸ ਸਮੱਸਿਆ ਦੇ ਹੱਲ ਦੀ ਅਪੀਲ ਕੀਤੀ । ਵਫ਼ਦ ਵਿੱਚ ਸ਼ਾਮਲ ਐਡਵੋਕੇਟ ਸੁਰਿੰਦਰ ਮੋਹਨ ਗੁਪਤਾ, ਐਡਵੋਕੇਟ ਸੁਰਿੰਦਰ ਪਾਲੀ, ਅਜੀਤ ਸਿੰਘ ਸਾਬਕਾ ਐਸ ਡੀ ਓ, ਰਾਜਪਾਲ ਸ਼ਰਮਾ, ਮਾਸਟਰ ਬਹਾਦਰ ਸਿੰਘ, ਸ੍ਰੀ ਸਰਵਣ ਸਿੰਘ ਕਾਲਾਬੂਲਾ, ਬਲਜੀਤ ਸਿੰਘ ਬਾਜਵਾ,ਅਮਰ ਸਿੰਘ ਖਹਿਰਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਦੀ ਗਲ ਨੂੰ ਗੰਭੀਰਤਾ ਨਾਲ ਸੁਣ ਕੇ ਭਰੋਸਾ ਦਿੱਤਾ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ । ਕਾਲੋਨੀ ਦੇ ਵਾਸੀਆਂ ਨੂੰ ਇਸ ਨਹਿਰੀ ਕੱਸੀ ਦੀ ਗੰਦਗੀ ਤੋਂ ਛੁਟਕਾਰੇ ਦੀ ਉਮੀਦ ਵੀ ਹੈ ਕਿਉਕਿ ਸਬੰਧਤ ਵਿਭਾਗ ਮੀਤ ਹੇਅਰ ਕੋਲ ਹੀ ਹੈ । ਜ਼ਿਕਰਯੋਗ ਹੈ ਕਿ ਇਸ ਨਹਿਰੀ ਕੱਸੀ ਵਿੱਚ ਕਦੇ-ਕਦਾਈਂ ਹੀ ਨਹਿਰੀ ਪਾਣੀ ਆਉਂਦਾ ਹੈ ਜਦ ਕਿ ਜ਼ਿਆਦਾ ਸਮਾਂ ਇਹ ਬੰਦ ਹੀ ਰਹਿੰਦੀ ਹੈ ‌ ਅਤੇ ਇਸ ਵਿਚਲੀ ਗੰਦਗੀ ਨੇ ਲੱਖੀ ਕਾਲੋਨੀ ਦੇ ਵਾਸੀਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ।

error: Content is protected !!