ਬਰਨਾਲਾ 4 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਦੀਆਂ ਦੋ ਅਧਿਆਪਕਾਵਾਂ ਨੂੰ ਸਖਤ ਮਿਹਨਤ ਅਤੇ ਲਗਨ ਦੇ ਨਾਲ ਪੜ੍ਹਾਈ ਕਰਵਾਉਣ ਤੇ ਡਾਕਟਰ ਸਾਧੂ ਰਾਮ ਜਿੰਦਲ ਯਾਦਗਾਰੀ ਪ੍ਰਾਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਜੀ ਨੇ ਦੱਸਿਆ ਕਿ ਆਸ਼ੀਸ਼ ਜਿੰਦਲ ਸਕੂਲ ਦੇ ਪੁਰਾਣੇ ਵਿਦਿਆਰਥੀ ਹਨ ।ਉਹ ਆਪਣੇ ਪਿਤਾ ਸਵਰਗਵਾਸੀ ਡਾਕਟਰ ਸਾਧੂ ਰਾਮ ਜਿੰਦਲ ਦੀ ਯਾਦ ਵਿਚ ਹਰ ਸਾਲ ਅਧਿਆਪਕਾਂ, ਹੋਣਹਾਰ ਬੱਚਿਆਂ ਨੂੰ ਸਨਮਾਨ ਅਤੇ ਜਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪਣੇ ਪਰਿਵਾਰ ਦੀ ਤਰਫ਼ ਤੋਂ ਕਰਦੇ ਆ ਰਹੇ ਹਨ। ਇਸ ਸੰਦਰਭ ਵਿਚ ਸਕੂਲ ਦੀਆਂ ਦੋ ਅਧਿਆਪਕਾਵਾਂ ਰੀਨਾ ਰਾਣੀ ਅਤੇ ਨਿਧੀ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ । ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ ਨੇ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵੀ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਵਿੱਦਿਆ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਜ਼ੋਰ ਵੀ ਦਿੱਤਾ ਜਾਵੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ ,ਮੈਨੇਜਰ ਕੇਵਲ ਜਿੰਦਲ, ਸਕੱਤਰ ਭਾਰਤ ਮੋਦੀ, ਮਾਸਟਰ ਸਤਪਾਲ ਗੋਇਲ, ਅਸ਼ੋਕ ਕੁਮਾਰ ਗਰਗ, ਸੁਖਮਹਿੰਦਰ ਸਿੰਘ, ਪਵਨ ਸਿੰਗਲਾ ,ਅਤੇ ਸਕੂਲ ਦੇ ਸਾਰੇ ਅਧਿਆਪਕ ਹਾਜ਼ਰ ਸਨ। ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀਆਂ ਦੋ ਅਧਿਆਪਕਾਵਾਂ ਨੂੰ ਸਖਤ ਮਿਹਨਤ ਅਤੇ ਲਗਨ ਦੇ ਨਾਲ ਪੜ੍ਹਾਈ ਕਰਵਾਉਣ ‘ਤੇ ਡਾਕਟਰ ਸਾਧੂ ਰਾਮ ਜਿੰਦਲ ਯਾਦਗਾਰੀ ਪ੍ਰਾਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਜੀ ਨੇ ਦੱਸਿਆ ਕਿ ਆਸ਼ੀਸ਼ ਜਿੰਦਲ ਸਕੂਲ ਦੇ ਪੁਰਾਣੇ ਵਿਦਿਆਰਥੀ ਹਨ,ਜੋ ਆਪਣੇ ਪਿਤਾ ਸਵਰਗਵਾਸੀ ਡਾਕਟਰ ਸਾਧੂ ਰਾਮ ਜਿੰਦਲ ਦੀ ਯਾਦ ਵਿਚ ਹਰ ਸਾਲ ਅਧਿਆਪਕਾਂ, ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹਨ ਅਤੇ ਜਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪਣੇ ਪਰਿਵਾਰ ਦੀ ਤਰਫ਼ ਤੋਂ ਕਰਦੇ ਆ ਰਹੇ ਹਨ। ਇਸ ਸੰਦਰਭ ਵਿਚ ਸਕੂਲ ਦੀਆਂ ਦੋ ਅਧਿਆਪਕਾਵਾਂ ਰੀਨਾ ਰਾਣੀ ਅਤੇ ਨਿਧੀ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ ਨੇ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵੀ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਵਿੱਦਿਆ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ ਵੀ ਦਿੱਤਾ ਜਾਵੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ ,ਮੈਨੇਜਰ ਕੇਵਲ ਜਿੰਦਲ, ਸਕੱਤਰ ਭਾਰਤ ਮੋਦੀ, ਮਾਸਟਰ ਸਤਪਾਲ ਗੋਇਲ, ਅਸ਼ੋਕ ਕੁਮਾਰ ਗਰਗ, ਸੁਖਮਹਿੰਦਰ ਸਿੰਘ, ਪਵਨ ਸਿੰਗਲਾ ,ਅਤੇ ਸਕੂਲ ਦੇ ਸਾਰੇ ਅਧਿਆਪਕ ਹਾਜ਼ਰ ਸਨ।
