ਮਹਿਲ ਕਲਾਂ 6 ਅਪ੍ਰੈਲ ( ਜਸਵੰਤ ਸਿੰਘ ਲਾਲੀ )- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇੜਲੇ ਪਿੰਡ ਮਹਿਲ ਖੁਰਦ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਛਾਪਾ ਅਤੇ ਸਕੂਲ ਮਨੇਜਮੈਟ ਕਮੇਟੀ ਦੇ ਚੈਅਰਮੈਨ ਜਸਵੰਤ ਸਿੰਘ ਲਾਲੀ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ । ਜਿਸ ਵਿੱਚ ਸਕੂਲ ਦੇ ਛੇਵੀਂ ਕਲਾਸ ਤੋਂ ਨੌਵੀਂ ਕਲਾਸ ਤੱਕ ਜਿਹੜੇ ਵਿਦਿਆਰਥੀ ਪਹਿਲੇ , ਦੂਜੇ ਅਤੇ ਤੀਸਰੇ ਸਥਾਨ ਤੇ ਆਏ ਸੀ ਓੁਹਨਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਦੇ ਮਾਤਾ ਪਿਤਾ ਤੋਂ ਇਲਾਵਾ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਵੀ ਸਮੂਲੀਅਤ ਕੀਤੀ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਮਹਿਮਾਨਾ ਦਾ ਮਨੋਰੰਜਨ ਕੀਤਾ ਗਿਆ । ਇਸ ਮੌਕੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸਕੂਲ ਦੇ ਕੰਪਿਊਟਰ ਵਿਭਾਗ ਦੀ ਅਧਿਆਪਕਾਂ ਮੈਡਮ ਹਰਪ੍ਰੀਤ ਕੌਰ ਵੱਲੋ ਸਕੂਲ ਦੇ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪੰਜ ਪੰਜ ਕਾਪੀਆਂ ਦਿੱਤੀਆਂ ਗਈਆਂ । ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾ ਲਈ ਛੋਲੇ ਪੂਰੀਆਂ ਦਾ ਲੰਗਰ ਲਾਇਆ ਗਿਆ । ਇਸ ਮੌਕੇ ਜੱਸਾ ਕਨੇਡੀਅਨ , ਰੂਬਲ ਗਿੱਲ , ਪ੍ਰਧਾਨ ਸਿੰਦਰ ਸਿੰਘ , ਅਮਰਜੀਤ ਸਿੰਘ ਕੁੱਕੂ, ਡੀ ਪੀ ਮਾਸਟਰ ਬਾਬੂ ਸਿੰਘ , ਕਰਨ ਵਾਤਿਸ, ਬਲਜਿੰਦਰਪਾਲ ਸਿੰਘ ਬੁੱਟਰ , ਤਰਸੇਮ ਸਿੰਘ , ਰਵੀਦੀਪ ਸਿੰਘ ,ਬਿੰਦਰ ਸਿੰਘ , ਸੋਨੀ ,ਮੈਡਮ ਭੁਪਿੰਦਰ ਕੌਰ , ਬਲਵਿੰਦਰ ਕੌਰ , ਓੂਸਾ ਰਾਣੀ , ਕਲਰਕ ਅਮਨਜੋਤ ਕੌਰ , ਹਰਜਿੰਦਰ ਕੌਰ , ਰਮਨਦੀਪ ਕੌਰ ਆਦਿ ਹਾਜਰ ਸਨ ।








