Gee 98News

ਡਾ. ਸੂਰੀਆਕਾਂਤ ਸ਼ੋਰੀ ਬਣੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ

ਬਰਨਾਲਾ 30 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-ਆਰੀਆ ਸਮਾਜ ਬਰਨਾਲਾ ਦੀ ਚੋਣ ਪ੍ਰਕਿਰਿਆ ਦੌਰਾਨ ਡਾਕਟਰ ਸੂਰੀਆਕਾਂਤ ਸ਼ੋਰੀ ਨੂੰ ਆਰੀਆ ਸਮਾਜ ਬਰਨਾਲਾ ਦਾ ਪ੍ਰਧਾਨ ਚੁਣਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜਮਹਿੰਦਰ ਸ਼ਰਮਾ ਨੇ ਦੱਸਿਆ ਕਿ ਆਰੀਆ ਸਮਾਜ ਬਰਨਾਲਾ ਦੀ ਹਫਤਾਵਾਰ ਸਤਿਸੰਗ ਤੋਂ ਬਾਅਦ ਸ੍ਰੀ ਭਾਰਤ ਮੋਦੀ ਦੀ ਪ੍ਰਧਾਨਗੀ ਹੇਠ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸ੍ਰੀ ਸੂਰੀਆ ਕਾਂਤ ਸ਼ੋਰੀ ਨੂੰ ਪ੍ਰਧਾਨ ਚੁਣਿਆ ਗਿਆ । ਉਨ੍ਹਾਂ ਦੱਸਿਆ ਕਿ ਹਾਜ਼ਰੀਨ ਵੱਲੋਂ ਡਾਕਟਰ ਸੂਰੀਆ ਕਾਂਤ ਸ਼ੋਰੀ ਨੂੰ ਆਪਣੀ ਕਾਰਜਕਰਨੀ ਚੁਣਨ ਦੇ ਦਿੱਤੇ ਗਏ ਅਧਿਕਾਰ ਤਹਿਤ ਉਹਨਾਂ ਆਪਣੇ ਨਾਲ ਸ੍ਰੀ ਤਿਲਕ ਰਾਮ ਨੂੰ ਸੀਨੀਅਰ ਉਪ ਪ੍ਰਧਾਨ, ਸ੍ਰੀ ਵਿਜੈ ਆਰੀਆ ਅਤੇ ਸ੍ਰੀ ਰਾਮ ਕੁਮਾਰ ਸੋਬਤੀ ਨੂੰ ਉਪ ਪ੍ਰਧਾਨ, ਸ੍ਰੀ ਕੁਲਦੀਪ ਜੋਸ਼ੀ ਨੂੰ ਮੰਤਰੀ, ਸ੍ਰੀ ਰਾਜਮਹਿੰਦਰ ਸ਼ਰਮਾ ਨੂੰ ਖ਼ਜ਼ਾਨਚੀ, ਸ੍ਰੀ ਰਾਮਚੰਦਰ ਆਰੀਆ ਨੂੰ ਲਾਇਬ੍ਰੇਰੀ ਇੰਚਾਰਜ ਅਤੇ ਸ੍ਰੀ ਕੇਵਲ ਜਿੰਦਲ, ਸ੍ਰੀ ਸੰਜੀਵ ਸ਼ੋਰੀ, ਸ੍ਰੀ ਪਰਦੀਪ ਗੋਇਲ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ।

error: Content is protected !!