Skip to main content

Gee 98News

ਕੱਟੇ ਗਏ ਯੋਗ ਰਾਸ਼ਨ ਕਾਰਡ ਮੁੜ ਚਾਲੂ ਹੋਣਗੇ-ਲਾਭ ਸਿੰਘ ਉੱਗੋਕੇ

ਬਰਨਾਲਾ,9 ਅਗਸਤ ( ਨਿਰਮਲ ਸਿੰਘ ਪੰਡੋਰੀ )-ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਮਾਰਟ ਰਾਸ਼ਨ ਕਾਰਡਾਂ ਦੀ ਪੜ੍ਹਤਾਲ ਦੌਰਾਨ ਕੱਟੇ ਗਏ ਯੋਗ ਲਾਭਪਾਤਰੀਆਂ ਦਾ ਮੁੱਦਾ ਮੁੱਖ ਮੰਤਰੀ ਕੋਲ ਉਠਾਇਆ ਹੈ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੜ੍ਹਤਾਲ ਕਰਵਾ ਕੇ 2.5 ਲੱਖ ਦੇ ਕਰੀਬ ਸਮਾਰਟ ਰਾਸ਼ਨ ਕਾਰਡ ਕੱਟੇ ਗਏ ਹਨ ਪਰੰਤੂ ਹਾਲ ਹੀ ਵਿਚ ਵੰਡੀ ਗਈ ਕਣਕ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੱਟੇ ਗਏ ਆਯੋਗ ਕੀਤੇ ਕਾਰਡਾਂ ਵਿੱਚੋਂ ਤਕਰੀਬਨ 20-22 ਫ਼ੀਸਦੀ ਲਾਭਪਾਤਰੀ ਅਜਿਹੇ ਹਨ ਜਿਨ੍ਹਾਂ ਨੂੰ ਇਹਨਾਂ ਦੀ ਸਖ਼ਤ ਜ਼ਰੂਰਤ ਸੀ । ਵਿਧਾਇਕ ਲਾਭ ਸਿੰਘ ਨੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕੱਟੇ ਗਏ ਕਾਰਡਾਂ ਦੀ ਦੁਬਾਰਾ ਪੜ੍ਹਤਾਲ ਕਰਵਾ ਕੇ ਯੋਗ ਲੋਕਾਂ ਨੂੰ ਇਸ ਸਕੀਮ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਵੇ । ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਇਹ ਪ੍ਰਕਿਰਿਆ ਮੁੜ ਚਲਾਈ ਜਾਵੇਗੀ ਤਾਂ ਜੋ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਹਾ ਲੈਣ ਤੋਂ ਵਾਂਝੇ ਨਾ ਰਹਿਣ ।

error: Content is protected !!