Gee 98News

ਮਹਿਲਾ ਪੱਤਰਕਾਰ ਤੋਂ ਤੰਗ ਹੋਏ, ਪੱਤਰਕਾਰ ਨੇ ਕੀਤੀ ਆਤਮ ਹੱਤਿਆ

ਚੰਡੀਗੜ੍ਹ,20 ਅਗਸਤ-ਆਪਣੇ ਸਾਥੀ ਮਹਿਲਾ ਪੱਤਰਕਾਰ ਅਤੇ ਹੋਰਾਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇੱਕ ਨੌਜਵਾਨ ਪੱਤਰਕਾਰ ਨੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਗਿੱਲ ਨਾਮ ਦੇ ਇਸ ਪੱਤਰਕਾਰ ਨੇ ਜਲੰਧਰ ਦੇ ਇੱਕ ਹੋਟਲ ਵਿੱਚ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕੀਤੀ ਹੈ। ਰਵੀ ਗਿੱਲ ਦੇ ਲਾਪਤਾ ਹੋਣ ਤੋਂ ਬਾਅਦ ਜਦ ਉਸਦੇ ਦੋਸਤ ਉਸ ਦੇ ਫੋਨ ਦੀ ਲੋਕੇਸ਼ਨ ਦੇ ਆਧਾਰ ‘ਤੇ ਹੋਟਲ ਵਿੱਚ ਪੁੱਜੇ ਤਾਂ ਰਵੀ ਗਿੱਲ ਦੀ ਹਾਲਤ ਗੰਭੀਰ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰੰਤੂ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਰਵੀ ਗਿੱਲ ਦੀ ਜੇਬ ‘ਚੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਉਸਦੀ ਸਾਬਕਾ ਮਹਿਲਾ ਪਾਰਟਨਰ ਸਮੇਤ ਕੁਝ ਹੋਰ ਨਾਮ ਵੀ ਲਿਖੇ ਹਨ, ਜਿਨ੍ਹਾਂ ਉਪਰ ਰਵੀ ਗਿੱਲ ਨੇ ਬਲੈਕਮੇਲ ਕਰਨ ਦੇ ਦੋਸ਼ ਵੀ ਲਗਾਏ ਹਨ । ਮ੍ਰਿਤਕ ਪੱਤਰਕਾਰ ਰਵੀ ਗਿੱਲ ਦੇ ਭਰਾ, ਰਾਮ ਗਿੱਲ ਨੇ ਪੁਲਿਸ ਨੂੰ ਦੱਸਿਆ ਕਿ ਰਵੀ ਨੇ ਕੁਝ ਸਮਾਂ ਪਹਿਲਾਂ ਇੱਕ ਮਹਿਲਾ ਸਾਥੀ ਨਾਲ ਮਿਲ ਕੇ ਇੱਕ ਨਿਊਜ਼ ਪੋਰਟਲ ਚਲਾਉਣਾ ਸ਼ੁਰੂ ਕੀਤਾ। ਇਸੇ ਦੌਰਾਨ ਦੋਵਾਂ ਦੀ ਨੇੜਤਾ ਵੱਧ ਗਈ ਅਤੇ ਕੁਝ ਸਮੇਂ ਬਾਅਦ ਹੀ ਦੂਰੀਆਂ ਵੀ ਪੈ ਗਈਆਂ, ਜਿਸਤੋਂ ਬਾਅਦ ਮਹਿਲਾ ਸਾਥੀ ਨੇ ਰਵੀ ਗਿੱਲ ਨੂੰ ਆਪਣੇ ਕੁਝ ਹੋਰ ਦੋਸਤਾਂ ਨਾਲ ਮਿਲ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਰਵੀ ਗਿੱਲ ਦੇ ਭਰਾ ਰਾਮ ਗਿੱਲ ਨੇ ਪੁਲਿਸ ਨੂੰ ਦੱਸਿਆ ਕਿ ਮਹਿਲਾ ਪੱਤਰਕਾਰ ਆਪਣੇ ਸਾਥੀਆਂ ਨਾਲ ਮਿਲ ਕੇ ਰਵੀ ਗਿੱਲ ਤੋਂ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ 10 ਕਰੋੜ ਰੁਪਏ ਮੰਗ ਰਹੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਰਵੀ ਗਿੱਲ ਨੇ ਇਹ ਖਤਰਨਾਕ ਕਦਮ ਚੁੱਕ ਲਿਆ। ਪੁਲਿਸ ਨੇ ਖੁਦਕੁਸ਼ੀ ਨੋਟ ਵਿੱਚ ਲਿਖੇ ਨਾਂਵਾਂ ਵਾਲੇ ਵਿਅਕਤੀਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਹੈ ।

error: Content is protected !!