Skip to main content

Gee 98News

ਲੱਦਾਖ ਹਾਦਸੇ ਵਿੱਚ ਪੰਜਾਬ ਦੇ ਦੋ ਫੌਜੀ ਜਵਾਨ ਹੋਏ ਸ਼ਹੀਦ

ਚੰਡੀਗੜ੍ਹ,20 ਅਗਸਤ-ਲੱਦਾਖ ਦੇ ਜ਼ਿਲ੍ਹੇ ਲੇਹ ਵਿੱਚ ਭਾਰਤੀ ਫੌਜ ਦਾ ਇਕ ਵਾਹਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਅਨੁਸਾਰ ਫੌਜ ਦਾ ਇਹ ਵਾਹਨ ਸੜਕ ਤੋਂ ਖਿਸਕ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ, ਇਸ ਵਾਹਨ ਵਿੱਚ ਸਵਾਰ 9 ਸੈਨਿਕ ਸ਼ਹੀਦ ਹੋ ਗਏ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ। ਸ਼ਹੀਦ ਹੋਏ ਇਨ੍ਹਾਂ 9 ਜਵਾਨਾਂ ਵਿੱਚ ਪੰਜਾਬ ਨਾਲ ਸਬੰਧਿਤ ਦੋ ਸੈਨਿਕ ਵੀ ਹਨ। ਸ਼ਹੀਦ ਰਮੇਸ਼ ਲਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਅਤੇ ਦੂਜਾ ਤਰਨਦੀਪ ਸਿੰਘ ਬੱਸੀ ਪਠਾਣਾਂ ਦੇ ਨੇੜਲੇ ਇੱਕ ਪਿੰਡ ਕਮਾਲੀ ਨਾਲ ਸੰਬੰਧਿਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਫੌਜੀ ਜਵਾਨਾਂ ਨਾਲ ਵਾਪਰੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਹੈ । ਮੁੱਖ ਮੰਤਰੀ ਨੇ ਟਵੀਟ ਜ਼ਰੀਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਦੋ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।

error: Content is protected !!