Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਉਂ ਠੱਗੀ ਮਾਰੀ…ਅਣਪਛਾਤੇ “ਮੁਖ਼ਬਰ” ਨੇ ਪੁਲਿਸ ਨਾਲ,ਕਾਨੂੰਨੀ ਦਾਅ ਪੇਚਾਂ ‘ਤੇ ਭਾਰੂ ਪੈਗੀ ਡਿਜੀਟਲ ਠੱਗੀ

Nirmal Pandori by Nirmal Pandori
12/09/2023
in ਪੰਜਾਬ
Reading Time: 1 min read
A A
0
ਇਉਂ ਠੱਗੀ ਮਾਰੀ…ਅਣਪਛਾਤੇ “ਮੁਖ਼ਬਰ” ਨੇ ਪੁਲਿਸ ਨਾਲ,ਕਾਨੂੰਨੀ ਦਾਅ ਪੇਚਾਂ ‘ਤੇ ਭਾਰੂ ਪੈਗੀ ਡਿਜੀਟਲ ਠੱਗੀ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

“ਮੁਖ਼ਬਰ” ਅਜੇ ਵੀ ਪੁਲਿਸ ਗ੍ਰਿਫਤ ਤੋਂ ਬਾਹਰ, ਖ਼ਾਕੀ ਦੀ ਕਾਬਲੀਅਤ ‘ਤੇ ਉੱਠੇ ਸਵਾਲ

ਚੰਡੀਗੜ੍ਹ,9 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਆਪਣੇ ਮੁਖ਼ਬਰ ਦੀ ਇਤਲਾਹ ‘ਤੇ ਵੱਡੇ ਵੱਡੇ ਸਕੈਂਡਲ ਅਤੇ ਤਸਕਰ ਤਾਂ ਪੁਲਿਸ ਨੇ ਕਈ ਵਾਰ ਫੜ੍ਹੇ ਹਨ ਪਰੰਤੂ ਕੋਈ ਪੁਲਿਸ ਦਾ ਮੁਖ਼ਬਰ ਬਣ ਕੇ ਪੁਲਿਸ ਨੂੰ ਹੀ ਠੱਗ ਜਾਵੇ, ਅਜਿਹੀ ਕਹਾਣੀ ਪਹਿਲੀ ਵਾਰ ਸਾਹਮਣੇ ਆਈ ਹੈ। ਇਹ ਠੱਗੀ ਦਾ ਮਾਮਲਾ ਜਲੰਧਰ ਜ਼ਿਲ੍ਹੇ ਦੇ ਥਾਣਾ ਆਦਮਪੁਰ ਨਾਲ ਸੰਬੰਧਿਤ ਹੈ। ਇਸ ਹੈਰਾਨੀਜਨਕ ਮਾਮਲੇ ਵਿੱਚ ਸਿਰਫ਼ ਪੁਲਿਸ ਹੀ ਨਹੀਂ ਸਗੋਂ ਇੱਕ ਪ੍ਰਾਈਵੇਟ ਵਿਅਕਤੀ ਵੀ ਠੱਗਿਆ ਗਿਆ, ਇਸ ਸਮੁੱਚੇ ਮਾਮਲੇ ਦੀ ਪੜ੍ਹਤਾਲ ਕਰਦੇ ਹੋਏ ਕਦੇ ਕਦੇ ਇਉਂ ਲੱਗਦਾ ਹੈ ਜਿਵੇਂ ਪੁਲਿਸ ਦੀ ਮਿਲੀਭੁਗਤ ਨਾਲ ਇੱਕ ਪ੍ਰਾਈਵੇਟ ਵਿਅਕਤੀ ਠੱਗਿਆ ਗਿਆ ਹੋਵੇ। ਪੁਲਿਸ ਦੇ ਨਾਲ-ਨਾਲ ਠੱਗੀ ਦਾ ਸ਼ਿਕਾਰ ਹੋਏ ਇੱਕ ਫੋਟੋਗਰਾਫਰ ਲਾਡੀ ਡਿਜੀਟਲ ਸਟੂਡੀਓ ਆਦਮਪੁਰ ਨੇ ਦੱਸਿਆ ਕਿ ਇੱਕ ਦਿਨ ਉਹਨਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਫੋਟੋਗ੍ਰਾਫਰ ਦੱਸਿਆ ਤੇ ਕਿਹਾ ਕਿ ਕੋਈ ਵਿਅਕਤੀ ਵਿਆਹ ਦੇ ਸਮਾਗਮ ਦੀ 25 ਹਜ਼ਾਰ ਰੁਪਏ ਦੀ ਰਕਮ ਉਹਨਾਂ ਨੂੰ ਦੇ ਕੇ ਜਾਵੇਗਾ ਉਹ ਕਿਰਪਾ ਕਰਕੇ ਫੜ ਕੇ ਰੱਖ ਲਿਓ, ਜਿਹੜੀ ਮੈਂ ਬਾਅਦ ਵਿੱਚ ਲੈ ਜਾਵਾਂਗਾ। ਲਾਡੀ ਸਟੂਡੀਓ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰੋਗਰਾਮਾਂ ਦੀ ਜ਼ਿਆਦਾ ਬੁਕਿੰਗ ਹੋਣ ਕਾਰਨ ਉਹ ਜ਼ਿਆਦਾ ਰੁੱਝਿਆ ਹੋਇਆ ਹੈ ਇਸ ਲਈ ਬਾਹਰੋਂ ਜਲੰਧਰ ਪੇਮੈਂਟ ਲੈਣ ਨਹੀਂ ਆ ਸਕਦਾ ਇਸ ਕਰਕੇ ਉਹ ਫੋਟੋਗ੍ਰਾਫਰ ਹੋਣ ਦੇ ਨਾਤੇ ਉਸਦੀ ਮਦਦ ਕਰਨ ਅਤੇ ਉਸਦੀ ਪੇਮੈਂਟ ਲੈ ਕੇ ਰੱਖ ਲੈਣ, ਲਾਡੀ ਸਟੂਡੀਓ ਵੱਲੋਂ ਫੋਟੋਗ੍ਰਾਫਰ ਤੌਰ ‘ਤੇ ਹਮਦਰਦੀ ਵਜੋਂ ਹਾਮੀ ਭਰ ਦਿੱਤੀ ਜਿਸ ਤੋਂ ਬਾਅਦ ਇੱਕ ਵਿਅਕਤੀ ਲਾਡੀ ਸਟੂਡੀਓ ਨੂੰ ਦੁਕਾਨ ‘ਤੇ ਆ ਕੇ 25000 ਦੀ ਨਗਦ ਰਕਮ ਦੇ ਗਿਆ। ਲਾਡੀ ਸਟੂਡੀਓ ਨੇ ਇਹ ਪੇਮੈਂਟ ਫੜ ਕੇ ਰੱਖ ਲਈ ਅਤੇ ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਫੋਟੋਗ੍ਰਾਫਰ ਨੇ ਕਿਹਾ ਕਿ ਇਹ ਪੇਮੈਂਟ ਮੇਰੇ ਖ਼ਾਤੇ ਵਿੱਚ ਪਾ ਦੇਵੋ, ਮੈਂ ਸਮੇਂ ਦੀ ਘਾਟ ਕਾਰਨ ਆ ਨਹੀਂ ਸਕਦਾ ਜਿਸ ਦੇ ਕਹਿਣ ‘ਤੇ ਲਾਡੀ ਸਟੂਡੀਓ ਨੇ ਉਸ ਵੱਲੋਂ ਦਿੱਤੇ ਬੈਂਕ ਖਾਤੇ ਵਿੱਚ 25000 ਜਮ੍ਹਾਂ ਕਰ ਦਿੱਤੇ ਪ੍ਰੰਤੂ ਇਸ ਮਾਮਲੇ ‘ਚ ਲਾਡੀ ਸਟੂਡੀਓ ਦੇ ਉਦੋਂ ਹੋਸ਼ ਉੱਡ ਕੇ ਜਦੋਂ ਇਸ ਤੋਂ ਅੱਗੇ ਇਸ ਮਾਮਲੇ ਵਿੱਚ ਪੁਲਿਸ ਦੀ ਐਂਟਰੀ ਹੋ ਗਈ। ਫਿਰ ਅਚਾਨਕ ਇੱਕ ਥਾਣੇਦਾਰ ਲਾਡੀ ਸਟੂਡੀਓ ਦੀ ਦੁਕਾਨ ‘ਤੇ ਆਇਆ ਅਤੇ ਉਸਨੂੰ ਕਿਹਾ ਕਿ ਐਸਐਚਓ ਨੇ ਉਸਨੂੰ ਬੁਲਾਇਆ ਹੈ ਜਦੋਂ ਲਾਡੀ ਸਟੂਡੀਓ ਕੁਝ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਥਾਣੇ ਗਿਆ ਤਾਂ ਠੱਗੀ ਦੀ ਇਸ ਅਨੋਖੀ ਕਹਾਣੀ ਦਾ ਸਾਰਾ ਮਾਮਲਾ ਸਾਹਮਣੇ ਆਇਆ।

Gee98 Ads

-ਇਉਂ ਠੱਗ ਲਈ ਅਣਪਛਾਤੇ ਮੁਖ਼ਬਰ ਨੇ ਪੁਲਿਸ

ਅਸਲ ਵਿੱਚ ਲਾਡੀ ਸਟੂਡੀਓ ਨੂੰ ਫੋਟੋਗ੍ਰਾਫਰ ਬਣ ਕੇ ਫੋਨ ਕਰਨ ਵਾਲਾ ਠੱਗ ਸੀ ਜਿਸਨੇ ਲਾਡੀ ਨੂੰ ਫੋਟੋਗਰਾਫਰ ਬਣ ਕੇ ਫੋਨ ਕਰ ਦਿੱਤਾ ਕਿ 25000 ਦੀ ਰਕਮ ਲੈ ਕੇ ਰੱਖ ਲਵੋ ਅਤੇ ਦੂਜੇ ਪਾਸੇ ਪੁਲਿਸ ਮੁਖ਼ਬਰ ਬਣ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਲਾਡੀ ਸਟੂਡੀਓ ਨਸ਼ਾ ਤਸਕਰ ਹੈ, ਜੋ ਅਫੀਮ ਵੇਚਦਾ ਹੈ ਤੁਸੀਂ ਉਸ ਨੂੰ ਜਾ ਕੇ ਪੈਸੇ ਦੇਵੋਗੇ ਤਾਂ ਉਹ ਕੁਝ ਸਮੇਂ ਬਾਅਦ ਤੁਹਾਨੂੰ ਨਸ਼ਾ ਸਪਲਾਈ ਕਰੇਗਾ। ਹੈਰਾਨੀ ਦੀ ਗੱਲ ਹੈ ਕਿ ਥਾਣਾ ਆਦਮਪੁਰ ਦੇ ਐਸਐਚਓ ਨੇ ਅਣਪਛਾਤੇ ਮੁਖਬਰ ਦੀ ਤਸਦੀਕ ਕੀਤੇ ਬਿਨਾਂ ਹੀ 25 ਹਜ਼ਾਰ ਰੁਪਏ ਦੇ ਕੇ ਇੱਕ ਸਿਵਲ ਕੱਪੜਿਆਂ ਮੁਲਾਜ਼ਮ ਨੂੰ ਲਾਡੀ ਸਟੂਡੀਓ ਦੀ ਦੁਕਾਨ ‘ਤੇ ਭੇਜ ਦਿੱਤਾ ਜਿਸਨੇ ਉਹ ਪੈਸੇ ਲਾਡੀ ਸਟੂਡੀਓ ਨੂੰ ਦੁਕਾਨ ‘ਤੇ ਦੇ ਦਿੱਤੇ ਫਿਰ ਕੁਝ ਸਮੇਂ ਬਾਹਰ ਜਦ ਸਿਵਲ ਕੱਪੜਿਆਂ ‘ਚ ਪੈਸੇ ਫੜਾਉਣ ਵਾਲਾ ਮੁਲਾਜ਼ਮ ਲਾਡੀ ਤੋਂ ਨਸ਼ੇ ਦੀ ਸਪਲਾਈ ਦੀ ਮੰਗ ਕਰਨ ਲੱਗਾ ਤਾਂ ਲਾਡੀ ਦੇ ਹੋਸ ਉੱਡ ਗਏ ਅਤੇ ਉਸ ਨੂੰ ਥਾਣੇ ਬੁਲਾ ਲਿਆ ਗਿਆ ਜਿੱਥੇ ਜਾ ਕੇ ਖੁਲਾਸਾ ਹੋਇਆ ਕਿ ਕੋਈ ਅਣਪਛਾਤਾ ਚਲਾਕ ਮੁਖਬਰ ਪੁਲਿਸ ਨੂੰ ਭਰੋਸੇ ਵਿੱਚ ਲੈ ਕੇ ਨਸ਼ਾ ਤਸਕਰੀ ਦੇ ਧੰਦੇ ਅਤੇ ਫੋਟੋਗਰਾਫੀ ਦੇ ਨਾਮ ‘ਤੇ 25 ਹਜ਼ਾਰ ਦੀ ਠੱਗੀ ਮਾਰ ਗਿਆ।

-ਪੁਲਿਸ ਨੇ ਆਪਣੇ ਪੈਸੇ ਤਾਂ ਮੜਵਾ ਲਏ ਪਰ…!

Gee98 Ads

ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲਾਡੀ ਤੋਂ ਆਪਣੇ 25000 ਵਾਪਸ ਕਰਵਾ ਲਏ ਪਰ ਚਲਾਕ ਮੁਖ਼ਬਰ ਪੁਲਿਸ ਵਾਲੇ 25000 ਰੁਪਏ ਆਪਣੀ ਖ਼ਾਤੇ ਵਿੱਚ ਪਵਾ ਗਿਆ ਇਸ ਤਰ੍ਹਾਂ ਇਕ ਅਣਪਛਾਤੇ ਮੁਖ਼ਬਰ ਨੇ 25000 ਦਾ ਪੁਲਿਸ ਨੂੰ ਚੂਨਾ ਲਗਾ ਦਿੱਤਾ ਅਤੇ ਅੱਗੇ ਪੁਲਿਸ ਨੇ ਆਪਣੇ ਚੂਨੇ ਦੀ ਰਕਮ ਦੀ ਪੂਰਤੀ ਲਈ 25000 ਫੋਟੋਗ੍ਰਾਫਰ ਦੇ ਸਿਰ ਪਾ ਦਿੱਤਾ। ਪਰ ਇਸ ਸਾਰੇ ਮਾਮਲੇ ‘ਚ ਹੈਰਾਨੀ ਇਸ ਗੱਲ ਦੀ ਹੈ ਕਿ ਕਿਸੇ ਆਮ ਵਿਅਕਤੀ ਵੱਲੋਂ ਫੋਨ ਕਰਨ ਤੋਂ ਬਾਅਦ ਬਿਨਾਂ ਤਸਦੀਕ ਕੀਤੇ ਐਸਐਚਓ ਨੇ ਇੱਕ ਅਣਪਛਾਤੇ ਮੁਖਬਰ ਦੀ ਇਤਲਾਹ ‘ਤੇ ਵੱਡਾ ਨਸ਼ਾ ਤਸਕਰ ਫੜਨ ਲਈ ਜਾਲ ਬੁਣ ਲਿਆ ਪ੍ਰੰਤੂ ਪੁਲਿਸ ਖੁਦ ਹੀ ਇਸ ਜਾਲ ਵਿੱਚ ਫਸ ਗਈ ਅਤੇ 25 ਹਜਾਰ ਵਿੱਚ ਠੱਗੀ ਗਈ। ਮੋਬਾਇਲ ਫੋਨ ‘ਤੇ ਗੱਲ ਕਰਨ ‘ਤੇ ਐਸਐਚਓ ਮਨਜੀਤ ਸਿੰਘ ਨੇ ਇਸ ਸਾਰੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦਾਅਵਾ ਕੀਤਾ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ । ਹੈਰਾਨੀ ਇਸ ਗੱਲ ਦੀ ਵੀ ਹੈ ਕਿ ਚਲਾਕ ਅਣਪਛਾਤੇ ਮੁਖ਼ਬਰ ਦਾ ਬੈਂਕ ਅਕਾਊਂਟ, ਫੋਨ ਨੰਬਰ ਹੋਣ ਦੇ ਬਾਵਜੂਦ ਵੀ ਪੁਲਿਸ ਉਸਨੂੰ ਫੜ ਨਹੀਂ ਸਕੀ ਜਿਸ ਕਰਕੇ ਪੁਲਿਸ ਦੇ ਸਵਾਲ ਵੀ ਉੱਠਦੇ ਹਨ ਕਿ ਕੀ ਇਹ ਸੱਚਮੁੱਚ ਹੀ ਅਣਪਛਾਤਾ ਮੁਖ਼ਬਰ ਸੀ ਜਾਂ ਫਿਰ ਹਨੀਟਰੈਪ ਗਿਰੋਹ ਵਾਂਗੂੰ ਕੋਈ ਗਿਰੋਹ ਹੈ ਜਿਸ ਦਾ ਹਿੱਸਾ ਕੋਈ ਪੁਲਿਸ ਮੁਲਾਜ਼ਮ ਵੀ ਹੋ ਸਕਦਾ ਹੈ।

-ਪੀਪੀਏ ਦੇ ਵੀ ਧਿਆਨ ਵਿੱਚ ਹੈ ਮਾਮਲਾ

ਪੁਲਿਸ ਦੇ ਅਣਪਛਾਤੇ ਮੁਖ਼ਬਰ ਰਾਹੀਂ ਠੱਗੀ ਦਾ ਸ਼ਿਕਾਰ ਹੋਇਆ ਫੋਟੋਗ੍ਰਾਫਰ, ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦਾ ਸੀਨੀਅਰ ਆਗੂ ਹੈ । ਇਸ ਮਾਮਲੇ ‘ਚ ਗੱਲਬਾਤ ਕਰਦੇ ਹੋਏ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਕਿਉਂਕਿ ਫੋਟੋਗ੍ਰਾਫਰ ਨੂੰ ਦੁਕਾਨ ‘ਤੇ ਸਿਵਲ ਕੱਪੜਿਆਂ ‘ਚ ਪੈਸੇ ਦੇਣ ਵਾਲਾ ਵਿਅਕਤੀ ਪੁਲਿਸ ਮੁਲਾਜ਼ਮ ਸੀ ਅਤੇ ਉਸ ਨੇ ਫੋਟੋਗ੍ਰਾਫਰ ਨੂੰ 25000 ਦੀ ਨਗਦੀ ਦੇਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੋਂ ਅਣਪਛਾਤੇ ਮੁਖ਼ਬਰ ਨਾਲ ਫੋਟੋਗ੍ਰਾਫਰ ਦੀ ਗੱਲ ਵੀ ਕਰਵਾਈ ਸੀ। ਗੁਰਨਾਮ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਨਾਲ ਵੀ ਮਿਲਣਗੇ ਅਤੇ ਜੇ ਲੋੜ ਪਈ ਤਾਂ ਡੀਜੀਪੀ ਪੰਜਾਬ ਨੂੰ ਵੀ ਮਿਲਿਆ ਜਾਵੇਗਾ । ਗੁਰਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਇਸ ਕਰਕੇ ਵੀ ਗੰਭੀਰ ਹੈ ਕਿਉਂਕਿ ਇਸੇ ਅਣਪਛਾਤੇ ਮੁਖ਼ਬਰ ਨੇ ਇਸ ਤੋਂ ਪਹਿਲਾਂ ਵੀ ਪਿੱਪਲਾਂਵਾਲੀ ਹੁਸ਼ਿਆਰਪੁਰ ਦੇ ਪਰਵੇਜ਼ ਫੋਟੋਗ੍ਰਾਫਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਦਸੂਹਾ ਦਾ ਇੱਕ ਫੋਟੋ ਗਰਾਫਰ ਸਰਪੰਚ ਸਟੂਡੀਓ ਵੀ ਇਸ ਦਾ ਸ਼ਿਕਾਰ ਬਣਦਾ ਬਣਦਾ ਮਸਾਂ ਬਚਿਆ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਇਹ ਸੰਭਾਵਨਾ ਹੈ ਕਿ ਇਹ ਠੱਗ ਇਕੋ ਹੀ ਵਿਅਕਤੀ ਹੈ ਅਤੇ ਸਾਰੇ ਮਾਮਲਿਆਂ ਵਿੱਚ ਇੱਕ ਗੱਲ ਹੋਰ ਮਿਲਦੀ ਜੁਲਦੀ ਹੈ ਕਿ ਕਿ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਦੇ ਫੋਨ ਕਰਨ ਤੋਂ ਬਾਅਦ ਫੋਟੋਗ੍ਰਾਫਰਾਂ ਨੂੰ ਦੁਕਾਨ ‘ਤੇ ਪੈਸੇ ਦੇ ਕੇ ਜਾਣ ਵਾਲੇ ਸਾਰੇ ਪੁਲਿਸ ਮੁਲਾਜ਼ਮ ਹੀ ਸਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#punjabnews#punjabpolice #barnalapolice
Previous Post

SHO ਨੂੰ ਨਸ਼ਾ ਤਸਕਰੀ ਦੇ ਕਟਿਹਰੇ ‘ਚ ਖੜ੍ਹਾ ਕਰਨ ਵਾਲੇ DSP ‘ਤੇ ਰਿਸ਼ਵਤ ਦਾ ਮਾਮਲਾ ਦਰਜ

Next Post

MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਸੰਧੂ ਕਲਾਂ ਨੂੰ ਦਿੱਤਾ ਇਨਡੋਰ ਜਿੰਮ ਦਾ ਤੋਹਫ਼ਾ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਸੰਧੂ ਕਲਾਂ ਨੂੰ ਦਿੱਤਾ ਇਨਡੋਰ ਜਿੰਮ ਦਾ ਤੋਹਫ਼ਾ

MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਸੰਧੂ ਕਲਾਂ ਨੂੰ ਦਿੱਤਾ ਇਨਡੋਰ ਜਿੰਮ ਦਾ ਤੋਹਫ਼ਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend