Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤਹਿਸੀਲਦਾਰ ਨੇ ਦਲੇਰੀ ਨਾਲ ਹਮਲਾਵਰਾਂ ਦਾ ਕੀਤਾ ਮੁਕਾਬਲਾ..ਫਿਰ ਵੀ “ਉਹਨਾਂ” ਤਹਿਸੀਲਦਾਰ ਦੇ ਸਿਰ ‘ਚ ਮਾਰੀ ਲੋਹੇ ਦੀ ਰਾਡ

Nirmal Pandori by Nirmal Pandori
03/17/2024
in ਪੰਜਾਬ
Reading Time: 1 min read
A A
0
ਤਹਿਸੀਲਦਾਰ ਨੇ ਦਲੇਰੀ ਨਾਲ ਹਮਲਾਵਰਾਂ ਦਾ ਕੀਤਾ ਮੁਕਾਬਲਾ..ਫਿਰ ਵੀ “ਉਹਨਾਂ” ਤਹਿਸੀਲਦਾਰ ਦੇ ਸਿਰ ‘ਚ ਮਾਰੀ ਲੋਹੇ ਦੀ ਰਾਡ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,17 ਮਾਰਚ, Gee98 news service
-ਬੀਤੇ ਕੱਲ੍ਹ ਸ਼ਾਮ ਕਰੀਬ ਪੰਜ ਕੁ ਵਜੇ ਬਰਨਾਲਾ ਦੇ ਬੱਸ ਅੱਡੇ ਵਿੱਚ ਪੁਲਿਸ ਚੌਂਕੀ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਕੁਝ ਨੌਜਵਾਨਾਂ ਨੇ ਬੜੀ ਨਿਡਰਤਾ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਡਿੱਪੂ ਦੀ ਪੀਆਰਟੀਸੀ ਦੀ ਇੱਕ ਬੱਸ ਦੇ ਕੰਡਕਟਰ ਤਹਿਸੀਲਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਸਵੇਰੇ ਜੈਤੋਂ ਤੋਂ ਚੱਲ ਕੇ ਵਾਇਆ ਬਰਨਾਲਾ ਚੰਡੀਗੜ੍ਹ ਜਾਂਦੀ ਹੈ ਅਤੇ ਵਾਪਸ ਚੰਡੀਗੜ੍ਹ ਤੋਂ ਵਾਇਆ ਬਰਨਾਲਾ, ਜੈਤੋਂ ਆਉਂਦੀ ਹੈ। ਉਹਨਾਂ ਦੱਸਿਆ ਕਿ ਜਦ ਉਹ ਬਰਨਾਲਾ ਬੱਸ ਅੱਡੇ ਸ਼ਾਮ ਕਰੀਬ ਪੰਜ ਕੁ ਵਜੇ ਪੁੱਜੇ ਤਾਂ ਫਰੀਦਕੋਟ ਕਾਊਂਟਰ ‘ਤੇ ਡਰਾਈਵਰ ਬੱਸ ਲਗਾ ਕੇ ਬਾਥਰੂਮ ਚਲਾ ਗਿਆ ਅਤੇ ਉਹ ਇਸ ਦੌਰਾਨ ਸਵਾਰੀਆਂ ਦੀਆਂ ਟਿਕਟਾਂ ਕੱਟਣ ਲੱਗ ਪਿਆ। ਇਸ ਦੌਰਾਨ ਬੱਸ ਵਿੱਚ ਚਾਰ ਪੰਜ ਨੌਜਵਾਨ ਸਵਾਰ ਹੋਏ ਜਿਨਾਂ ਨੇ ਕੰਡਕਟਰ ਤਹਿਸੀਲਦਾਰ ਸਿੰਘ ਦਾ ਬੈਗ ਹੋਣ ਦੀ ਕੋਸ਼ਿਸ਼ ਕੀਤੀ ਅਤੇ ਕਈ ਹੋਰ ਸਵਾਰੀਆਂ ਦੇ ਬੈਗ ਧੱਕੇ ਨਾਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਤਹਿਸੀਲਦਾਰ ਸਿੰਘ ਨੇ ਆਪਣਾ ਪੈਸਿਆਂ ਵਾਲਾ ਬੈਗ ਨਹੀਂ ਛੱਡਿਆ ਅਤੇ ਉਕਤ ਲੁਟੇਰਿਆਂ ਦਾ ਦਲੇਰੀ ਨਾਲ ਬੱਸ ਦੇ ਅੰਦਰ ਹੀ ਮੁਕਾਬਲਾ ਕੀਤਾ। ਇਸ ਦੌਰਾਨ ਉਕਤ ਹਮਲਾਵਰਾਂ/ਲੁਟੇਰਿਆਂ ਵਿੱਚੋਂ ਇੱਕ ਜਣੇ ਨੇ ਤਹਿਸੀਲਦਾਰ ਸਿੰਘ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸਨੂੰ ਸਖਤ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਜਖਮੀ ਕੰਡਕਟਰ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਲੁੱਟ ਖੋਹ ਦੀ ਮਨਸ਼ਾ ਨਾਲ ਹੀ ਆਏ ਸਨ ਅਤੇ ਬੱਸ ਦੇ ਅੰਦਰ ਹੀ ਜਿਨਾਂ ਨਾਲ ਉਸ ਦੀ ਝੜਪ ਦੌਰਾਨ ਉਸ ਦੇ ਬੈਗ ਵਿੱਚੋਂ ਕੁਝ ਨਗਦੀ ਬਾਹਰ ਖਿੰਡ ਗਈ ਅਤੇ ਕੁਝ ਨਗਦੀ ਉਹ ਲੈ ਵੀ ਗਏ। ਉਹ ਕਿਤੇ ਹਮਲਾਵਰਾਂ ਦਾ ਕੰਡਕਟਰ ਤਹਿਸੀਲਦਾਰ ਸਿੰਘ ਨੇ ਆਪਣੀ ਜਾਨ ‘ਤੇ ਖੇਡ ਕੇ ਮੁਕਾਬਲਾ ਕੀਤਾ ਜਿਸ ਨਾਲ ਹੋਰ ਸਵਾਰੀਆਂ ਦੀ ਲੁੱਟ ਹੋਣ ਤੋਂ ਬਚ ਗਈ। ਹਮਲੇ ‘ਚ ਜ਼ਖਮੀ ਹੋਏ ਕੰਡਕਟਰ ਤਹਿਸੀਲਦਾਰ ਸਿੰਘ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਘਟਨਾ ਦੀ ਜਾਣਕਾਰੀ ਦਿੱਤੀ। ਇਸ ਸਬੰਧੀ ਜਦ ਪੁਲਿਸ ਚੌਂਕੀ ਇੰਚਾਰਜ ਏਐਸਆਈ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਜ਼ਖਮੀ ਕੰਡਕਟਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ‌ਚੌਂਕੀ ਇੰਚਾਰਜ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਪੜ੍ਹਤਾਲ ਕਰ ਰਹੇ ਹਨ।
ਫੋਟੋ ਕੈਪਸ਼ਨ-ਸਿਵਲ ਹਸਪਤਾਲ ਵਿੱਚ ਦਾਖਲ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਡਕਟਰ ਤਹਿਸੀਲਦਾਰ ਸਿੰਘ।‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

03/18/2026
Load More
Tags: #barnalanews#malwanews #meethayer #loksabhaelection#punjabnews#punjabpolice #barnalapolice
Previous Post

ਐਨਆਰਆਈ ਤੇਜਾ ਸਿੰਘ ਸਿਡਨੀ ਵੱਲੋਂ ਹਾਕੀ ਟੀਮ ਨੂੰ ਹਾਕੀਆਂ ਦਿੱਤੀਆਂ ਗਈਆਂ

Next Post

…ਕੱਲ੍ਹ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲਾ ਗੈਂਗਸਟਰ ਅੱਜ ਐਨਕਾਊਂਟਰ ‘ਚ ਮਾਰਿਆ ਗਿਆ

Nirmal Pandori

Nirmal Pandori

Related Posts

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
Load More
Next Post
…ਕੱਲ੍ਹ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲਾ ਗੈਂਗਸਟਰ ਅੱਜ ਐਨਕਾਊਂਟਰ ‘ਚ ਮਾਰਿਆ ਗਿਆ

…ਕੱਲ੍ਹ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲਾ ਗੈਂਗਸਟਰ ਅੱਜ ਐਨਕਾਊਂਟਰ 'ਚ ਮਾਰਿਆ ਗਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend