Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਚਾਇਤੀ ਅਧਿਕਾਰੀਆਂ ਵੱਲੋਂ ਸੂਬੇ ਦੀਆਂ ਖੇਤ ਮਜ਼ਦੂਰ ਯੂਨੀਅਨਾਂ ਨਾਲ ਅਹਿਮ ਮੀਟਿੰਗ

Nirmal Pandori by Nirmal Pandori
09/07/2021
in ਪੰਜਾਬ
Reading Time: 1 min read
A A
0
ਪੰਚਾਇਤੀ ਅਧਿਕਾਰੀਆਂ ਵੱਲੋਂ ਸੂਬੇ ਦੀਆਂ ਖੇਤ ਮਜ਼ਦੂਰ ਯੂਨੀਅਨਾਂ ਨਾਲ ਅਹਿਮ ਮੀਟਿੰਗ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਛੇ ਜ਼ਿਲਿਆਂ ਦੇ ਅਧਿਕਾਰੀ ਰਹੇ ਹਾਜ਼ਰ

ਬਰਨਾਲਾ, 07 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਮਿਤੀ 25 ਅਗਸਤ ਦੀ ਮੀਟਿੰਗ ਵਿਚ ਹੋਏ ਫੈਸਲੇ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ ਤਹਿਤ ਅੱਜ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮਨਪ੍ਰੀਤ ਸਿੰਘ ਛਤਵਾਲ ਵੱਲੋਂ ਸੂਬੇ ਦੀਆਂ ਪੇਂਡੂ ਖੇਤ ਮਜ਼ਦੂਰ ਯੂਨੀਅਨਾਂ ਨਾਲ ਬਰਨਾਲਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ਵਿਚ 5 ਮਰਲੇ ਪਲਾਟ ਅਲਾਟਮੈਂਟ ਅਤੇ ਸ਼ਾਮਲਾਤ ਜ਼ਮੀਨਾਂ ਦਾ 1/3 ਹਿੱਸਾ ਰਾਖਵੀਂ ਜ਼ਮੀਨ ਦੀ ਬੋਲੀ ਦੌਰਾਨ ਆਉਦੀਆਂ ਦਰਪੇਸ਼ ਦਿੱਕਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਪੇਂਡੂ ਖੇਤ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਇਨਾਂ ਸਮੱਸਿਆਵਾਂ ਦਾ ਜ਼ਿਲਾਵਾਰ ਅਤੇ ਪਿੰਡਵਾਰ ਵੇਰਵਾ ਦਿੱਤਾ ਗਿਆ। ਡਾਇਰੈਕਟਰ ਸ੍ਰੀ ਛਤਵਾਲ ਵੱਲੋਂ ਪੇਂਡੂ ਖੇਤ ਮਜ਼ਦੂਰ ਆਗੂਆਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਜ਼ਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮੱਖਣ ਸਿੰਘ ਰਾਮਗੜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਸੂਬਾ ਪ੍ਰਧਾਨ ਸੰਜੀਵ ਮਿੰਟੂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੋਂ ਸੂਬਾ ਕਾਰਜਕਾਰੀ ਮੈਂਬਰ ਕੁਲਵੰਤ ਸਿੰਘ ਸੇਲਬਰਾਹ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਸੂਬਾ ਮੀਤ ਪ੍ਰਧਾਨ ਕਾਮਰੇਡ ਕਿ੍ਰਸ਼ਨ ਚੌਹਾਨ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਉਨਾਂ ਦੇ ਪੱਖ ਵਿਚ ਬਣੀਆਂ ਕਈ ਨੀਤੀਆਂ ’ਚ ਕੁਝ ਕਾਨੂੰਨੀ ਤੇ ਹੋਰ ਅੜਚਣਾਂ ਦਰਪੇਸ਼ ਆਉਦੀਆਂ ਹਨ, ਜਿਨਾਂ ਵਿਚ ਦਰੁਸਤੀ ਦੀ ਲੋੜ ਹੈ। ਇਸ ’ਤੇ ਡਾਇਰੈਕਟਰ ਵੱਲੋਂ ਸਾਰੇ ਪੱਖ ਵਿਚਾਰਨ ਦਾ ਪੂਰਨ ਭਰੋਸਾ ਦਿੱਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਲੈਂਡ ਡਿਵੈਲਪਮੈਂਟ ਸ੍ਰੀ ਜੋਗਿੰਦਰ ਕੁਮਾਰ, ਏਡੀਸੀ (ਡੀ) ਬਰਨਾਲਾ ਸ੍ਰੀ ਨਵਲ ਰਾਮ, ਏਡੀਸੀ (ਡੀ) ਸੰਗਰੂਰ ਸ੍ਰੀ ਰਾਜਿੰਦਰ ਬੱਤਰਾ, ਡੀਡੀਪੀਓ ਬਰਨਾਲਾ ਵਿਨੀਤ ਕੁਮਾਰ ਸ਼ਰਮਾ, ਡੀਡੀਪੀਓ ਪਟਿਆਲਾ ਸੁਰਿੰਦਰ ਸਿੰਘ, ਡੀਡੀਪੀਓ ਸੰਗਰੂਰ ਪਰਮਜੀਤ ਸਿੰਘ, ਡੀਡੀਪੀਓ ਮਾਲੇਰਕੋਟਲਾ ਰਿੰਪੀ ਗਰਗ, ਡੀਡੀਪੀਓ ਬਠਿੰਡਾ ਨੀਰੂ ਗਰਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

04/29/2026
Load More
Previous Post

ਕੈਪਟਨ ਨੇ ਬਾਜਵਾ ਤੇ ਰੰਧਾਵਾ ਨੂੰ ਮੋੜੀ ‘ਇੱਕੀ ਦੀ ਇਕਤਾਲੀ’

Next Post

ਪਤਨੀ ਦਾ ਕਤਲ ਕਰਕੇ ਪਤੀ ਲਾਸ਼ ਕੋਲ ਹੀ ਬੈਠਾ ਰਿਹਾ..!

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
Load More
Next Post
ਪਤਨੀ ਦਾ ਕਤਲ ਕਰਕੇ ਪਤੀ ਲਾਸ਼ ਕੋਲ ਹੀ ਬੈਠਾ ਰਿਹਾ..!

ਪਤਨੀ ਦਾ ਕਤਲ ਕਰਕੇ ਪਤੀ ਲਾਸ਼ ਕੋਲ ਹੀ ਬੈਠਾ ਰਿਹਾ..!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend