Gee 98News

ਖਾਸ ਖ਼ਬਰ…ਕੁਝ ਮਿਡ ਡੇ ਮੀਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ

ਚੰਡੀਗੜ੍ਹ, 22 ਫਰਵਰੀ, Gee98 news service

-ਪੰਜਾਬ ਵਿੱਚ ਮਿਡ ਡੇ ਮੀਲ ਸੋਸਾਇਟੀ ਵੱਲੋਂ ਆਪਣੇ ਅਧੀਨ ਕੰਮ ਕਰ ਰਹੇ ਖਾਣਾ ਬਣਾਉਣ ਵਾਲੇ ਮੁਲਾਜ਼ਮਾਂ (ਕੁੱਕਾਂ) ਅਤੇ ਸਹਾਇਕਾਂ ਦੇ ਨੌਕਰੀ ਨਿਯਮਾਂ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤਾ ਹੈ ਕਿ ਜੇਕਰ ਕੋਈ ਕੁੱਕ ਜਾਂ ਸਹਾਇਕ ਪੰਚਾਇਤੀ ਚੋਣਾਂ ਵਿੱਚ ਪੰਚ ਦੀ ਚੋਣ ਜਿੱਤ ਗਿਆ ਹੈ, ਤਾਂ ਉਹ ਕੁੱਕ-ਕਮ-ਸਹਾਇਕ ਵਜੋਂ ਕੰਮ ਨਹੀਂ ਕਰ ਸਕਦਾ। ਮਿਡ ਡੇ ਮੀਲ ਸੋਸਾਇਟੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੁੱਕ-ਕਮ-ਸਹਾਇਕਾਂ ਨੇ ਪੰਚਾਇਤ ਚੋਣਾਂ ਵਿੱਚ ਹਿੱਸਾ ਲਿਆ ਹੈ ਅਤੇ ਚੋਣਾਂ ਜਿੱਤਣ ਤੋਂ ਬਾਅਦ ਪੰਚਾਇਤ ਮੈਂਬਰਾਂ ਵਜੋਂ ਕੰਮ ਕਰ ਰਹੇ ਹਨ। ਇਸ ਲਈ ਜਿਹੜੇ ਕੁੱਕ ਕਮ ਹੈਲਪਰ ਪੰਚਾਇਤ ਚੋਣਾਂ ਜਿੱਤੇ ਹਨ, ਉਹ ਮਿਡ ਡੇ ਮੀਲ ਵਿੱਚ ਕੁੱਕ ਕਮ ਹੈਲਪਰ ਵਜੋਂ ਕੰਮ ਨਹੀਂ ਕਰ ਸਕਦੇ। ਕੁੱਕ ਕਮ ਹੈਲਪਰ ਇੱਕੋ ਸਮੇਂ ਪੰਚਾਇਤ ਮੈਂਬਰ ਅਤੇ ਕੁੱਕ ਦੋਵੇਂ ਫਰਜ਼ ਨਹੀਂ ਨਿਭਾ ਸਕਦਾ ਜਿਸਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।

error: Content is protected !!