Gee 98News

ਐਡਵੋਕੇਟ ਪੰਕਜ ਬਾਂਸਲ ਚੁਣੇ ਗਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ…ਪੜ੍ਹੋ ਬਾਕੀ ਦੇ ਅਹੁਦੇਦਾਰਾਂ ਦੀ ਸੂਚੀ

-ਬਰਨਾਲਾ ਦੇ ਵਕੀਲਾਂ ਦੀ ਜਥੇਬੰਦੀ “ਬਾਰ ਐਸੋਸੀਏਸ਼ਨ ਬਰਨਾਲਾ” ਦੇ ਅਹੁਦੇਦਾਰਾਂ ਦੀ ਚੋਣ ਅੱਜ ਵੋਟਾਂ ਰਾਹੀ ਹੋਈ। ਦੱਸ ਦੇਈਏ ਕਿ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਤਿਕੋਣਾ ਮੁਕਾਬਲਾ ਸੀ ਜਦਕਿ ਸਕੱਤਰ, ਜੁਆਇੰਟ ਸਕੱਤਰ ਅਤੇ ਮੀਤ ਪ੍ਰਧਾਨ ਲਈ ਸਿੱਧਾ ਮੁਕਾਬਲਾ ਸੀ। ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਾਪਤ ਨਤੀਜੇ ਅਨੁਸਾਰ ਐਡਵੋਕੇਟ ਪੰਕਜ ਬਾਂਸਲ 260 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ ਜਦਕਿ ਐਡਵੋਕੇਟ ਇਕਬਾਲ ਗਿੱਲ ਨੂੰ 138 ਅਤੇ ਐਡਵੋਕੇਟ ਨਵੀਨ ਨੂੰ 104 ਵੋਟਾਂ ਮਿਲੀਆਂ। ‌ ਇਸੇ ਤਰ੍ਹਾਂ ਐਡਵੋਕੇਟ ਤਲਵਿੰਦਰ ਮਸੌਣ 295 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ ਜਦਕਿ ਐਡਵੋਕੇਟ ਜੰਟਾ ਸਿੰਘ ਭੁੱਲਰ ਨੂੰ 200 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਕਰਨਵੀਰ ਮਾਨ ਨੂੰ 313 ਵੋਟਾਂ ਮਿਲੀਆਂ ਜਦਕਿ ਐਡਵੋਕੇਟ ਸੰਦੀਪ ਨੂੰ 180 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਯਾਦਵ ਸ਼ਰਮਾ 269 ਵੋਟਾਂ ਲੈ ਕੇ ਚੁਣੇ ਗਏ ਜਦਕਿ ਐਡਵੋਕੇਟ ਸਰਬਜੀਤ ਕੌਰ ਨੂੰ 235 ਵੋਟਾਂ ਮਿਲੀਆਂ। ‌

Gee98 Ads
error: Content is protected !!