Gee 98News

ਸਿਹਤ ਵਿਭਾਗ ਨੇ ਸਰਕਾਰੀ ਡਾਕਟਰ ਦੇ ਲਗਾਇਆ ਬਰਖਾਸਤਗੀ ਦਾ ਟੀਕਾ…ਘਪਲਾ ਕਰਦਾ ਫੜਿਆ ਗਿਆ

-ਪੰਜਾਬ ਦੇ ਨਕੋਦਰ ਸ਼ਹਿਰ ਵਿੱਚ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿਚ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਸਨ ਅਤੇ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ।‌ ਆਮ ਆਦਮੀ ਕਲੀਨਿਕ ਵਿਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿਚ ਕੁੱਝ ਸ਼ੱਕ ਹੋਇਆ ਤਾਂ ਉਨ੍ਹਾਂ ਉਕਤ ਆਮ ਆਦਮੀ ਕਲੀਨਿਕ ਵਿਚ ਜਾ ਕੇ ਜਾਂਚ ਕੀਤੀ ਤਾਂ ਡਾਕਟਰ ਦਾ ਉਕਤ ਘਪਲਾ ਸਾਹਮਣੇ ਆਇਆ।‌ਮੈਡੀਕਲ ਅਫਸਰ ਤੇ ਕਲੀਨਿਕਲ ਅਸਿਸਟੈਂਟ ਨੇ ਟੈਬਲੇਟ ‘ਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ, ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿਚ ਹੈ। ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਜ਼ਿਕਰਯੋਗ ਕਰਯੋਗ ਹੈ ਕਿ ਆਮ ਆਦਮੀ ਕਲੀਨਿਕ ਵਿਚ ਜਦੋਂ ਵੀ ਕੋਈ ਮਰੀਜ਼ ਦਵਾਈ ਲੈਣ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਕਲੀਨਿਕਲ ਅਸਿਸਟੈਂਟ ਆਪਣੇ ਟੈਬਲੇਟ ਵਿਚ ਮਰੀਜ਼ ਦੇ ਮੋਬਾਈਲ ਨੰਬਰ ਸਮੇਤ ਉਸ ਦੀ ਐਂਟਰੀ ਕਰਦਾ ਹੈ ਅਤੇ ਫਿਰ ਉਸ ਤੋਂ ਬਾਅਦ ਜਦੋਂ ਮਰੀਜ਼ ਮੈਡੀਕਲ ਅਫਸਰ ਕੋਲ ਜਾਂਚ ਕਰਵਾਉਣ ਲਈ ਪਹੁੰਚਦਾ ਹੈ ਤਾਂ ਉਹ ਵੀ ਟੈਬਲੇਟ ਵਿਚ ਉਸ ਦੀ ਐਂਟਰੀ ਦੇਖ ਕੇ ਟੈਬਲੇਟ ਵਿਚ ਹੀ ਦਵਾਈ ਲਿਖ ਦਿੱਤਾ ਹੈ। ਉਸ ਤੋਂ ਬਾਅਦ ਮਰੀਜ਼ ਜਦੋਂ ਉਥੇ ਬੈਠੇ ਫਾਰਮਾਸਿਸਟ ਕੋਲ ਦਵਾਈ ਲੈਣ ਜਾਂਦਾ ਹੈ ਤਾਂ ਫਾਰਮਾਸਿਸਟ ਉਸ ਨੂੰ ਦਵਾਈ ਦੇਣ ਤੋਂ ਬਾਅਦ OK ਕਰ ਦਿੰਦਾ ਹੈ। ਉਕਤ ਆਮ ਆਦਮੀ ਕਲੀਨਿਕ ਵਿਚ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਦੇ ਟੈਬਲੇਟ ਵਿਚ ਤਾਂ 150 ਤੋਂ 175 ਮਰੀਜ਼ਾਂ ਦੀ ਐਂਟਰੀ ਹੁੰਦੀ ਸੀ, ਜਦੋਂ ਕਿ ਫਾਰਮਾਸਿਸਟ ਕੋਲ ਕਾਫੀ ਘੱਟ ਗਿਣਤੀ ਵਿਚ ਮਰੀਜ਼ ਦਵਾਈ ਲੈਣ ਪਹੁੰਚਦੇ ਸਨ। ਜਾਂਚ ਕਰ ਰਹੇ ਅਧਿਕਾਰੀਆਂ ਨੇ ਜਦੋਂ ਲੋਕਾਂ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਉਹ ਉਕਤ ਕਲੀਨਿਕ ਵਿਚ ਦਵਾਈ ਲੈਣ ਆਏ ਸਨ ਤਾਂ ਕਈ ਮਰੀਜ਼ਾਂ ਨੇ ਕਿਹਾ ਕਿ ਉਹ ਤਾਂ ਕਦੀ ਆਮ ਆਦਮੀ ਕਲੀਨਿਕ ਵਿਚ ਆਏ ਹੀ ਨਹੀਂ।

error: Content is protected !!