Gee 98News

VVIP ਦੀ ਸੁਰੱਖਿਆ ‘ਤੇ ਖਰਚਾ…ਪੰਜਾਬ ਸਰਕਾਰ ਖਰੀਦੇਗੀ ਸਵਾ ਕਰੋੜ ਦੀ ਮਰਸ਼ੀਡੀਜ ਕਾਰ

-ਪੰਜਾਬ ਸਰਕਾਰ ਵੱਲੋਂ ਲਗਜ਼ਰੀ ਗੱਡੀਆਂ ਵਿੱਚ ਇੱਕ ਬਹੁਤ ਹੀ ਮਹਿੰਗੇ ਮੁੱਲ ਦੀ ਮਰਸੀਡੀਜ਼ ਬੈਂਜ਼ ਕਾਰ ਖਰੀਦਣ ਦੀਆਂ ਖ਼ਬਰਾਂ ਨੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਦੀ ਚਰਚਾ ਹੋਰ ਤੇਜ਼ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ VVIP ਲਈ ਮਹਿੰਗੀ ਮਰਸੀਡੀਜ਼ ਬੈਂਜ਼ ਕਾਰ ਖਰੀਦੀ ਜਾ ਰਹੀ ਹੈ ਅਤੇ ਉਸਨੂੰ ਬੁਲੇਟ ਪਰੂਫ ਵੀ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ‌ ਮਰਸੀਡੀਜ਼ ਬੈਂਜ਼ ਕਾਰ ਦੀ ਕੀਮਤ ਇੱਕ ਕਰੋੜ 25-30 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਬੁਲੇਟ ਪਰੂਫ ਕਰਵਾਉਣ ‘ਤੇ 40 ਤੋਂ 50 ਲੱਖ ਰੁਪਏ ਦਾ ਖਰਚਾ ਆਵੇਗਾ।ਇਹ ਮਰਸੀਡੀਜ਼ ਬੈਂਜ਼ ਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦਾ ਕੰਮ ਦੇਖ ਰਹੇ ਏਡੀਜੀਪੀ ਦੀ ਨਿਗਰਾਨੀ ਹੇਠ ਖਰੀਦੀ ਜਾ ਰਹੀ ਹੈ ਅਤੇ ਉਹਨਾਂ ਦੀ ਨਿਗਰਾਨੀ ਹੇਠ ਹੀ ਇਸ ਨੂੰ ਬੁਲੇਟ ਪਰੂਫ ਕਰਵਾਇਆ ਜਾਵੇਗਾ। ਭਾਵੇਂ ਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਇਹ ਮਹਿੰਗੀ ਮਰਸੀਡੀਜ਼ ਕਾਰ ਕਿਹੜੇ ਵੀਵੀਆਈਪੀ ਲਈ ਖਰੀਦੀ ਜਾ ਰਹੀ ਹੈ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇੱਕ ਪਾਸੇ ਪੰਜਾਬ ਦੇ ਬੇਰੁਜ਼ਗਾਰ ਨੌਕਰੀਆਂ ਲਈ ਸੜਕਾਂ ‘ਤੇ ਉਤਰੇ ਹੋਏ ਹਨ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਸੁਰੱਖਿਆ ਦੇ ਨਾਮ ‘ਤੇ ‌ਸਰਕਾਰੀ ਖਜ਼ਾਨੇ ‘ਚੋਂ ਕਰੋੜਾਂ ਰੁਪਏ ਦੀ ਦੁਰਵਰਤੋਂ ਸਰਕਾਰ ਨੂੰ ਸਵਾਲੀਆ ਘੇਰੇ ਵਿੱਚ ਖੜਾ ਕੀਤਾ ਹੈ। ਮਹਿੰਗੇ ਮੁੱਲ ਦੀ ਕਾਰ ਖਰੀਦਣ ਦੀਆਂ ਖ਼ਬਰਾਂ ਤੋਂ ਬਾਅਦ ਸਰਕਾਰ ਸਵਾਲਾਂ ਦੇ ਘੇਰੇ ‘ਚ ਇਸ ਕਰਕੇ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੁਰੱਖਿਆ ਦੇ ਨਾਮ ‘ਤੇ ਸੈਂਕੜੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾਵਾਂ ਨੂੰ ਮੁਰਗੀਖਾਨੇ ਖੋਲਣ ਦੀਆਂ ਸਲਾਹਾਂ ਦਿੰਦੇ ਰਹੇ ਹਨ‌ ਪ੍ਰੰਤੂ ਹੁਣ ਭਗਵੰਤ ਮਾਨ ਦੀ ਸਰਕਾਰ ਵਿੱਚ ਹੀ ਨੇਤਾਵਾਂ ਦਾ ਸੁਰੱਖਿਆ ਬਜਟ ਅਰਬਾਂ ਰੁਪਏ ਵਿੱਚ ਹੈ।

error: Content is protected !!