Gee 98News

ਪੁਲਿਸ ਦੀ ਗੱਡੀ ‘ਚੋਂ ਬੰਦਾ ਧੂਹ ਕੇ ਕੁੱਟਣ ਵਾਲੀ ਹਰਦਾਸਪੁਰਾ ਘਟਨਾ ਦੇ ਮੁੱਖ ਦੋਸ਼ੀ ਨੇ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ

ਬਰਨਾਲਾ, 3 ਜੂਨ, (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਵਿਖੇ ਪਿਛਲੇ ਦਿਨੀਂ ਵਾਪਰੀ ਲੜਾਈ ਦੀ ਘਟਨਾ ‌ ਸਬੰਧੀ ਇੱਕ ਵੱਡੀ ਅੱਪਡੇਟ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦਾਸਪੁਰਾ ਵਿਖੇ ਪਿਛਲੇ ਦਿਨੀਂ ਪੁਲਿਸ ਥਾਣਾ ਮਹਿਲ ਕਲਾਂ ਦੀ ਗੱਡੀ ‘ਚੋਂ ਬਾਹਰ ਕੱਢ ਕੇ ਪਿੰਡ ਦੇ ਹੀ ਇੱਕ ਵਸਨੀਕ ਸਤਪਾਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ‌ ਵਿਅਕਤੀਆਂ ਦੀ ਅਗਵਾਈ ਕਰ ਰਹੇ ਨੌਜਵਾਨ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਦੇ ਪਿੰਡ ਟਿੱਬਾ ਅਤੇ ਠੁੱਲੀਵਾਲ ਦੇ ਵਿਚਕਾਰ ਇੱਕ ਡਰੇਨ ‘ਤੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਥਾਣਾ ਸ਼ੇਰਪੁਰ ਦੇ ਐਸਐਚਓ ਗੁਰਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੂਚਨਾ ਦੇ ਅਧਾਰ ‘ਤੇ ‌ ਟਿੱਬਾ ਤੇ ਠੁੱਲੀਵਾਲ ਦੇ ਵਿਚਕਾਰ ਡਰੇਨ ਦੀ ਪਟੜੀ ‘ਤੇ ਇੱਕ ਦਰੱਖਤ ਤੋਂ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਲਟਕਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਰੱਖਿਆ ਗਿਆ ਹੈ। ‌ ਐਸਐਚਓ ਸ਼ੇਰਪੁਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਆਧਾਰ ‘ਤੇ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ‌ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਰਦਾਸਪੁਰਾ ਵਿਖੇ ਪਿੰਡ ਦੇ 20-25 ਲੋਕਾਂ ਨੇ ਪਿੰਡ ਦੇ ਇੱਕ ਨੌਜਵਾਨ ਸਤਪਾਲ ਸਿੰਘ ਨੂੰ ਪੁਲਿਸ ਦੀ ਗੱਡੀ ਵਿੱਚ ਬੈਠੇ ਹੋਏ ਨੂੰ ਬਾਹਰ ਕੱਢ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜੋ ਜੇਰੇ ਇਲਾਜ ਬਠਿੰਡਾ ਏਮਜ਼ ਵਿਖੇ ਦਾਖਲ ਹੈ। ‌ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਵਿਖੇ ਬਹਾਦਰ ਸਿੰਘ ਸਮੇਤ 18-20 ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਬਹਾਦਰ ਸਿੰਘ ਅਤੇ ਹੋਰ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ‌ ਬਹਾਦਰ ਸਿੰਘ ਉਸੇ ਦਿਨ ਤੋਂ ਹੀ ਫਰਾਰ ਚਲਿਆ ਆ ਰਿਹਾ ਸੀ, ਜਿਸ ਨੇ ਅੱਜ ਥਾਣਾ ਸ਼ੇਰਪੁਰ ਏਰੀਏ ਵਿੱਚ ਦਰੱਖ਼ਤ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ‌ ਇੱਥੇ ਇਹ ਵੀ ਦੱਸ ਦੇਈਏ ਕਿ ਬਹਾਦਰ ਸਿੰਘ ਅਤੇ ਹੋਰ ਵਿਅਕਤੀਆਂ ਵੱਲੋਂ ਸਤਪਾਲ ਸਿੰਘ ਦੀ ਕੁੱਟਮਾਰ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਪਹਿਲਾਂ ਸਤਪਾਲ ਸਿੰਘ ਨੇ ਬਹਾਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੂੰ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

error: Content is protected !!