ਚੰਡੀਗੜ੍ਹ,3 ਜੂਨ, Gee98 News service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿੱਚ ਲੱਗੇ ਇੱਕ ਏਐਸਆਈ ਦੀ ਗੋਲੀ ਲੱਗਣ ਕਾਰਨ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿੱਚ ਰਹਿੰਦੇ ਇੱਕ ਏਐਸਆਈ ਮਨਪ੍ਰੀਤ ਸਿੰਘ ਉਮਰ ਲੱਗਭੱਗ (41 ਸਾਲ) ਦੀ ਉਸਦੇ ਕੁਆਰਟਰ ਵਿੱਚ ਹੀ ਗੋਲੀ ਲੱਗਣ ਨਾਲ ਮੌਤ ਹੋ ਗਈ। ਏਐਸਆਈ ਮਨਪ੍ਰੀਤ ਸਿੰਘ ਪਿੰਡ ਕੁੰਡਲ ਨੇੜੇ ਅਬੋਹਰ ਦਾ ਵਸਨੀਕ ਸੀ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਕਿਉਰਿਟੀ ‘ਚ ਸਪੈਸ਼ਲ ਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ। ਸੂਤਰਾਂ ਅਨੁਸਾਰ ਕੱਲ੍ਹ ਉਹ ਆਪਣੀ ਡਿਊਟੀ ਤੋਂ ਇਹ ਕਹਿ ਕੇ ਵਾਪਸ ਆਇਆ ਕਿ ਉਹ ਪਿੰਡ ਰੈਸਟ ‘ਤੇ ਜਾਵੇਗਾ ਪਰ ਉਹ ਪਿੰਡ ਜਾਣ ਦੀ ਬਜਾਏ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਿਆ ਗਏ ਜਿੱਥੇ ਉਸਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਏਐਸਆਈ ਮਨਪ੍ਰੀਤ ਸਿੰਘ ਦੋ ਧੀਆਂ ਦਾ ਪਿਤਾ ਸੀ। ਚਰਚਾ ਹੈ ਕਿ ਉਸਨੇ ਆਪਣੇ ਸਰਕਾਰੀ ਰਿਵਾਲਵਰ ਨਾਲ ਆਤਮ ਹੱਤਿਆ ਕੀਤੀ ਹੈ ਪਰੰਤੂ ਪੁਲਿਸ ਇਸ ਘਟਨਾ ਨੂੰ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ।
ਫੋਟੋ ਕੈਪਸ਼ਨ- ਮ੍ਰਿਤਕ ਏਐਸਆਈ ਮਨਪ੍ਰੀਤ ਸਿੰਘ ਦੀ ਤਸਵੀਰ