Gee 98News

ਤਪਾ ਦੇ ਕੇਸ਼ਵ ਮਿੱਤਲ ਨੇ NEET UG 2025 ‘ਚ ਪੰਜਾਬ ‘ਚੋਂ ਕੀਤਾ ਟਾੱਪ

ਚੰਡੀਗੜ੍ਹ,14 ਜੂਨ, (ਨਿਰਮਲ ਸਿੰਘ ਪੰਡੋਰੀ)-
-NEET 2025 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਕੀਤੇ NEET UG 2025 ਦੇ ਨਤੀਜੇ ਵਿੱਚ ਕੇਸ਼ਵ ਮਿੱਤਲ ਨੇ ਪੰਜਾਬ ਚੋਂ ਟਾੱਪ ਕੀਤਾ ਹੈ ਅਤੇ ਆਲ ਇੰਡੀਆ ‘ਚ 7ਵਾਂ ਰੈਂਕ ਪ੍ਰਾਪਤ ਕੀਤਾ ਹੈ। ਕੇਸਵ ਮਿੱਤਲ ਬਰਨਾਲਾ ਜ਼ਿਲ੍ਹੇ ਦੇ ਤਪਾ ਦਾ ਰਹਿਣ ਵਾਲਾ ਹੈ ਜਿਸ ਦੇ ਪਿਤਾ ਪ੍ਰਬੋਧ ਮਿੱਤਲ ਵੀ ਡਾਕਟਰ ਹਨ ਅਤੇ ਮਾਤਾ ਘਰੇਲੂ ਔਰਤ ਹਨ। ‌ ਆਲ ਇੰਡੀਆ ਰੈਂਕ ਵਿੱਚ 28ਵੇਂ ਨੰਬਰ ‘ਤੇ ਰਹੇ ਹਿਮਾਂਕ ਬਘੇਲ ਨੇ ਪੰਜਾਬ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਆਲ ਇੰਡੀਆ ਪੱਧਰ ਦੀ ਜੇਕਰ ਗੱਲ ਕਰੀਏ ਤਾਂ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਰਹਿਣ ਵਾਲੇ ਮਹੇਸ਼ ਕੇਸਵਾਨੀ ਨੇ NEET 2025 ਦੀ ਪ੍ਰੀਖਿਆ ‘ਚੋਂ ਇੰਡੀਆ ਟਾੱਪ ਕੀਤਾ ਹੈ। ‌ ਇਸ ਵਾਰ NEET 2025 ਦਾ ਨਤੀਜਾ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਿਹਾ ਹੈ। NEET 2025 ਦੇ ਇਸ ਨਤੀਜੇ ਵਿੱਚ ਕੇਸਵ ਮਿੱਤਲ ਅਤੇ ਹਿਮਾਂਕ ਬਘੇਲ ਤੋਂ ਇਲਾਵਾ ਮੁਹੰਮਦ ਸਮੀਰ ਨੇ ਆਲ ਇੰਡੀਆ ਰੈਂਕ 33ਵਾਂ, ਨਵੀਨ ਮਿੱਤਲ ਨੇ ਰੈਂਕ 49ਵਾਂ, ਤਿਸ਼ਾ ਜੈਨ ਰੈਂਕ 51ਵਾਂ, ਅਰਮਾਨ ਬੇਰੀ ਆਲ ਇੰਡੀਆ ਰੈਂਕ 77ਵਾਂ, ਰਾਘਵ ਗੋਇਲ ਆਲ ਇੰਡੀਆ ਰੈਂਕ 87ਵਾਂ, ਜਾਨਮ ਬਾਂਸਲ ਆਲ ਇੰਡੀਆ ਰੈਂਕ 89ਵਾਂ, ਰੁਪੇਸ਼ ਗਰਗ ਆਲ ਇੰਡੀਆ ਰੈਂਕ 97 ‘ਤੇ ਰਹੇ। ਦੱਸ ਦੇਈਏ ਕਿ 4 ਮਈ 2025 ਨੂੰ NEET ਦੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਵਿੱਚ ਸਿੱਧਾ ਦਾਖਲਾ ਮਿਲੇਗਾ।

error: Content is protected !!