Gee 98News

ਬੈਂਕ ਮੈਨੇਜਰ ਨੇ ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਕੀਤੀ ਆਤਮਹੱਤਿਆ

ਬਰਨਾਲਾ,16 ਜੂਨ, Gee98 News service
-ਮਹਿਲ ਕਲਾਂ ਕਸਬੇ ਨਾਲ ਸੰਬੰਧਿਤ ਇੱਕ ਨੌਜਵਾਨ ਨੇ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਤਰੁਣ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕੀਤੀ। ਤਰੁਣ ਕੁਮਾਰ ਬਰਨਾਲਾ ਵਿਖੇ ਇੱਕ ਪ੍ਰਾਈਵੇਟ ਬੈਂਕ ਵਿੱਚ ਬਤੌਰ ਬੈਂਕ ਮੈਨੇਜਰ ਸੇਵਾਵਾਂ ਨਿਭਾ ਰਿਹਾ ਸੀ ਅਤੇ ਉਸਦੇ ਪਿਤਾ ਵੀ ਬੈਂਕ ਵਿੱਚ ਹੀ ਮੁਲਾਜ਼ਮ ਹਨ। ਤਰੁਣ ਕੁਮਾਰ ਦਾ ਪਰਿਵਾਰ ਮਹਿਲਕਲਾਂ ਪਿੰਡ ਤੇ ਇਲਾਕੇ ਵਿੱਚ ਚੰਗੀ ਇੱਜ਼ਤ ਰੱਖਦਾ ਹੈ। ਤਰੁਣ ਕੁਮਾਰ ਦੀ ਪਤਨੀ ਨੇ ਪਿੰਡ ਦੇ ਹੀ ਕਿਸੇ ਹੋਰ ਨੌਜਵਾਨ ਨਾਲ ਪ੍ਰੇਮ ਕਹਾਣੀ ਸ਼ੁਰੂ ਕਰਕੇ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਿਆ ਜਿਸ ਨੂੰ ਤਰੁਣ ਕੁਮਾਰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਕਾਰਨ ਨਮੋਸ਼ੀ ਵਜੋਂ ਆਪਣੀ ਜੀਵਨ ਲੀਲਾ ਖਤਮ ਕਰਨ ਵਾਲਾ ਰਾਹ ਚੁਣ ਲਿਆ। ਮ੍ਰਿਤਕ ਬੈਂਕ ਮੈਨੇਜਰ ਦੋ ਬੱਚਿਆਂ ਦਾ ਪਿਤਾ ਸੀ। ਪੁਲਿਸ ਥਾਣਾ ਮਹਿਲ ਕਲਾਂ ਵਿਖੇ ਮ੍ਰਿਤਕ ਤਰੁਣ ਕੁਮਾਰ ਦੇ ਭਰਾ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸੀ ਸੁਖਚੈਨ ਸਿੰਘ ਉਰਫ਼ ਪ੍ਰੀਤ ਪੁੱਤਰ ਜਗਰੂਪ ਸਿੰਘ ਕੋਰਾ ਪਤੀ ਮਹਿਲਕਲਾਂ ਅਤੇ ਤਰੁਣ ਕੁਮਾਰ ਦੀ ਪਤਨੀ ਕਾਜਲ ਰਾਣੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 41 ਅੰਡਰ ਸੈਕਸ਼ਨ 108,3 (5) ਤਹਿਤ ਦਰਜ ਕੀਤਾ ਗਿਆ ਹੈ।

error: Content is protected !!