Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

- ਪੰਜਾਬ ਸਟੇਟ ਵੈਟਰਨਰੀ ਕੌਂਸਲ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਮਾਂ ਕਰਵਾਉਣ ਦੇ ਦਿੱਤੇ ਹੁਕਮ

Nirmal Pandori by Nirmal Pandori
07/02/2025
in ਪੰਜਾਬ
Reading Time: 1 min read
A A
0
ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 2 ਜੁਲਾਈ, Gee98 News service
-ਸਿੱਖਿਆ ਕ੍ਰਾਂਤੀ ਦੇ ਦੌਰ ਵਿੱਚ ਪੰਜਾਬ ਸਰਕਾਰ ਨਾਲ ਸੰਬੰਧਿਤ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਰਕਾਰ ਅਤੇ ਅਫਸਰਸ਼ਾਹੀ ਦੀ ਵੱਡੀ ਲਾਪਰਵਾਹੀ ਸਾਹਮਣੇ ਲਿਆਂਦੀ ਹੈ। ਇੱਕ ਹੈਰਾਨੀਜਨਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਜਿਸਟਰਾਰ ਪੰਜਾਬ ਸਟੇਟ ਵੈਟਰਨਰੀ ਕੌਂਸਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵੈਟਰਨਰੀ ਡਾਕਟਰ ਦੀ ਡਿਗਰੀ ਕਰਨ ਵਾਲੇ 80 ਦੇ ਕਰੀਬ ਵਿਦਿਆਰਥੀਆਂ ਨੂੰ ਆਪਣੇ ਰਜਿਸਟਰੇਸ਼ਨ ਸਰਟੀਫਿਕੇਟ ਵਾਪਸ ਜਮਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਸਾਰੇ ਵਿਦਿਆਰਥੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ‘ਕਾਲਜ ਆਫ਼ ਵੈਟਰਨਰੀ ਸਾਇੰਸ’ ਦੇ ਵਿਦਿਆਰਥੀ ਹਨ, ਇਹ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਨਾਲ ਐਫੀਲੀਏਟਡ ਹੈ। ‌ ਇਸ ਕਾਲਜ ਵਿੱਚ 80 ਦੇ ਕਰੀਬ ਵਿਦਿਆਰਥੀਆਂ ਨੇ ਪਹਿਲੇ ਬੈਚ ਦੀ ਪ੍ਰੀਖਿਆ 2025 ਵਿੱਚ ਮੁਕੰਮਲ ਕੀਤੀ, ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੰਜਾਬ ਸਟੇਟ ਵੈਟਰਨਰੀ ਕੌਂਸਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਸਰਟੀਫਿਕੇਟ (ਵੈਟਰਨਰੀ ਡਾਕਟਰ ਦੀ ਡਿਗਰੀ) ਵੀ ਜਾਰੀ ਕਰ ਦਿੱਤੀ ਪ੍ਰੰਤੂ ਹੁਣ ਇਹ ਸਰਟੀਫਿਕੇਟ ਵਾਪਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕੌਂਸਲ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ 2025 ਦੇ ਸਾਰੇ ਪਾਸ ਆਊਟ ਵਿਦਿਆਰਥੀ 3 ਜੁਲਾਈ 5 ਵਜੇ ਤੱਕ ਆਪਣੇ ਸਰਟੀਫਿਕੇਟ ਜਮਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੌਂਸਲ ਨੇ ਇਹਨਾਂ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਫੀਸ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਹੈ। ‌ ਵਿਦਿਆਰਥੀਆਂ ਨੂੰ ਕੀਤੇ ਗਏ ਇਹਨਾਂ ਨਾਦਰਸ਼ਾਹੀ ਹੁਕਮਾਂ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਕੋਲ ਆਪਣੇ ਇਸ ਸਰਕਾਰੀ ਕਾਲਜ ਦੀ ਮਾਨਤਾ ਹੀ ਨਹੀਂ ਹੈ।

                                      ਹੈਰਾਨੀਜਨਕ ਮਾਮਲਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ, ਪਸ਼ੂ ਪਾਲਣ ਵਿਭਾਗ, ਕਾਲਜ ਮਨੇਜਮੈਂਟ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਇਸ ਕਾਲਜ ਦੀ ਮਾਨਤਾ ਹੀ ਨਹੀਂ ਲੈ ਸਕੀ, ਜਦ ਕਿ ਇਸ ਕਾਲਜ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੇ ਆਪਣੀ ਡਿਗਰੀ ਵੀ ਪੂਰੀ ਕੀਤੀ ਅਤੇ ਉਹਨਾਂ ਨੂੰ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਗਏ। ਜਦੋਂ ਇਹ ਖੁਲਾਸਾ ਹੋਇਆ ਕਿ ਕਾਲਜ ਦੀ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਹੀ ਨਹੀਂ ਲਈ ਗਈ ਤਾਂ ਪੰਜਾਬ ਸਟੇਟ ਵੈਟਰਨਰੀ ਕੌਂਸਲ ਨੇ 28 ਜੂਨ ਨੂੰ ਇੱਕ ਹੰਗਾਮੀ ਮੀਟਿੰਗ ਬੁਲਾਈ ਜਿਸ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਤੁਰੰਤ ਰੱਦ ਕਰ ਦਿੱਤੀ ਗਈ ਅਤੇ ਕੌਂਸਲ ਨੇ ਵਿਦਿਆਰਥੀਆਂ ਨੂੰ 3 ਜੁਲਾਈ ਤੱਕ ਆਪਣੇ ਰਜਿਸਟਰੇਸ਼ਨ ਸਰਟੀਫਿਕੇਟ ਕੌਂਸਲ ਦੇ ਦਫ਼ਤਰ ਵਿੱਚ ਜਮਾਂ ਕਰਵਾਉਣ ਦੇ ਹੁਕਮ ਚਾੜ ਦਿੱਤੇ, ਭਾਵੇਂ ਕਿ ਕੌਂਸਲ ਨੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਫੀਸ ਵਾਪਸ ਕਰਨ ਦਾ ਭਰੋਸਾ ਤਾਂ ਦਿੱਤਾ ਪ੍ਰੰਤੂ ਸਵਾਲ ਇਹ ਉੱਠਦੇ ਹਨ ਕਿ ਪੰਜ ਸਾਲ ਦੀ ਪੜ੍ਹਾਈ ਲਈ ਜਿਹੜੀ ਮਿਹਨਤ ਵਿਦਿਆਰਥੀਆਂ ਨੇ ਕੀਤੀ ਜਾਂ ਕਾਲਜ ਵਿੱਚ ਫੀਸ ਜਮਾਂ ਕਰਵਾਈ ਉਸ ਦਾ ਕੀ ਬਣੇਗਾ ?

                                       ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਲਏ ਬਗੈਰ ਹੀ ਵਿਦਿਆਰਥੀਆਂ ਨੂੰ ਕਾਲਜ ਵਿੱਚ ਦਾਖਲਾ ਦੇਣ ਸਬੰਧੀ ਵੱਡੇ ਸਵਾਲ ਖੜੇ ਹੁੰਦੇ ਹਨ । ਦੂਜੇ ਪਾਸੇ ਕਾਲਜ ਦੇ ਰਜਿਸਟਰਾਰ ਡਾਕਟਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਕਾਲਜ ਨੇ ਵੈਟਰਨਰੀ ਕੌਂਸਲ ਆਫ਼ ਇੰਡੀਆ ਨੂੰ ਮਾਨਤਾ ਸਬੰਧੀ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ ਪ੍ਰੰਤੂ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਮਾਂ ਕਰਵਾਉਣ ਦੇ ਹੁਕਮਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਨੀਂਦ ਉਡਾਈ ਹੋਈ ਹੈ। ਹੈਰਾਨੀਜਨਕ ਹੈ ਕਿ ਸਰਕਾਰ ਨੇ ਆਪਣੇ ਇੱਕ ਕਾਲਜ ਵਿੱਚ ਪੰਜ ਸਾਲ ਤੱਕ ਵਿਦਿਆਰਥੀਆਂ ਨੂੰ ਪੜਾਇਆ, ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਪ੍ਰੰਤੂ ਇਹ ਕਿਸੇ ਨੂੰ ਚੇਤੇ ਹੀ ਨਹੀਂ ਕਿ ਇਸ ਕਾਲਜ ਦੀ ਵੈਟਰਨਰੀ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਹੀ ਨਹੀਂ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਪਤਨੀ ਭਾਵੇਂ ਪੜੀ ਲਿਖੀ ਹੋਵੇ ਫਿਰ ਵੀ ਗੁਜ਼ਾਰਾ ਭੱਤਾ ਦੇਣਾ ਹੀ ਹੋਵੇਗਾ… ਹਾਈਕੋਰਟ ਦਾ ਹੁਕਮ

Next Post

ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ ਡੀਸੀ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਵਸੂਲ ਕੀਤਾ ਜਾਂਦਾ ਪਾਰਕਿੰਗ ਟੈਕਸ

Nirmal Pandori

Nirmal Pandori

Related Posts

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ ਡੀਸੀ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਵਸੂਲ ਕੀਤਾ ਜਾਂਦਾ ਪਾਰਕਿੰਗ ਟੈਕਸ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend