Skip to main content

Gee 98News

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਚੰਡੀਗੜ੍ਹ,11 ਫਰਵਰੀ, Gee98 News service-

-ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ X ਟਵਿੱਟਰ, ਯੂਟਿਊਬ, ਸਨੈਪਚੈਟ ਅਤੇ ਫੇਸਬੁੱਕ ਨੂੰ ਹੁਣ ਆਪਣੇ ਪਲੇਟਫਾਰਮ ‘ਤੇ ਸ਼ੇਅਰ ਕੀਤੇ ਜਾਣ ਵਾਲੇ AI (ਆਰਟੀਫਿਸ਼ਲ ਇੰਟੈਲੀਜੈਂਸ) ਕੰਟੈਂਟ ‘ਤੇ AI ਲੇਬਲ ਲਗਾਉਣਾ ਲਾਜ਼ਮੀ ਹੋਵੇਗਾ, ਭਾਵ ਕਿ ਹੁਣ ਉਕਤ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਦੱਸਣਾ ਹੋਵੇਗਾ ਕਿ ਵੇਖਿਆ ਜਾ ਰਿਹਾ ਕੰਟੈਂਟ AI ਜਨਰੇਟਿਡ ਹੈ। ‌ ਇਸ ਦੇ ਨਾਲ ਹੀ ਕਿਸੇ ਵੀ ਡੀਪਫੇਕ ਵੀਡੀਓ /ਫੋਟੋ ਨੂੰ ਤਿੰਨ ਘੰਟਿਆਂ ਦੇ ਵਿੱਚ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਉਣਾ ਹੋਵੇਗਾ। ‌ ਭਾਰਤ ਸਰਕਾਰ ਦੇ ਇਲੈਕਟਰੋਨਿਕਸ ਅਤੇ ਸੂਚਨਾ ਮੰਤਰਾਲੇ ਨੇ ਇਹ ਨਵੇਂ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਵੱਲੋਂ ਆਈਟੀ ਨਿਯਮ 2021 ਵਿੱਚ ਬਦਲਾਅ ਕੀਤਾ ਗਿਆ ਹੈ। ਬਦਲੇ ਹੋਏ ਇਹ ਨਿਯਮ 20 ਫਰਵਰੀ 2026 ਤੋਂ ਲਾਗੂ ਹੋਣਗੇ। ਚੇਤੇ ਰਹੇ ਕਿ ਇਹਨਾਂ ਨਿਯਮਾਂ ਦਾ ਡਰਾਫਟ ਕੇਂਦਰ ਸਰਕਾਰ ਨੇ 22 ਅਕਤੂਬਰ 2025 ਨੂੰ ਜਾਰੀ ਕੀਤਾ ਸੀ। ‌ ਇਹ ਨਵੇਂ ਨਿਯਮ ਡੀਪਫੇਕ ਅਤੇ AI ਨਾਲ ਬਣੇ ਕੰਟੈਂਟ ਨੂੰ ਲੇਬਲ ਕਰਨ ਅਤੇ ਟਰੇਸ ਕਰਨ ਨਾਲ ਸੰਬੰਧਿਤ ਹਨ ਭਾਵ ਕਿ ਹੁਣ AI ਕੰਟੈਂਟ ‘ਤੇ ਸਪੱਸ਼ਟ ਲਿਖਣਾ ਹੋਵੇਗਾ ਕਿ ਇਹ ਕੰਟੈਂਟ ਅਸਲੀ ਨਹੀਂ ਸਗੋਂ AI ਵਾਲਾ ਹੈ। ‌

                                                                                                       ਨਵੇਂ ਨਿਯਮ 3(3) ਦੇ ਤਹਿਤ ਜੋ ਵੀ ਸੋਸ਼ਲ ਮੀਡੀਆ ਪਲੇਟਫਾਰਮ AI ਕੰਟੈਂਟ ਸਾਂਝਾ ਕਰੇਗਾ ਉਸ ਨੂੰ ਆਪਣੇ ਕੰਟੈਂਟ ‘ਤੇ ਪੱਕੇ ਤੌਰ ‘ਤੇ ਇਹ ਲੇਬਲ ਲਗਾਉਣਾ ਹੋਵੇਗਾ ਜੋ ਵੇਖਣ ਵਿੱਚ ਘੱਟੋ ਘੱਟ 10 ਫ਼ੀਸਦੀ ਏਰੀਆ ਕਵਰ ਕਰੇਗਾ। ਇਸੇ ਤਰ੍ਹਾਂ ਇਹ ਕਿਸੇ ਵੀ ਆਡੀਓ ਵਿੱਚ ਵੀ 10 ਫ਼ੀਸਦੀ ਹੀ ਹੋਵੇਗਾ। ‌AI ਕੰਟੈਂਟ ‘ਤੇ ਲੱਗਿਆ ਇਹ ਲੇਬਲ ਬਦਲਿਆ ਨਹੀਂ ਜਾ ਸਕੇਗਾ, ਇਸ ਨੂੰ ਛੁਪਾਇਆ ਜਾਂ ਡਿਲੀਟ ਵੀ ਨਹੀਂ ਕੀਤਾ ਜਾ ਸਕੇਗਾ। ‌ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਟੈਕਨੀਕਲ ਤਰੀਕੇ ਵਰਤਣੇ ਪੈਣਗੇ ਤਾਂ ਜੋ ਅਪਲੋਡ ਹੋਣ ਤੋਂ ਪਹਿਲਾਂ ਹੀ ਇਹ ਚੈੱਕ ਹੋ ਜਾਵੇ ਕਿ ਵੇਖਿਆ ਜਾ ਰਿਹਾ ਕੰਟੈਂਟ AI ਵਾਲਾ ਹੈ ਜਾਂ ਨਹੀਂ। ‌ਨਵੇਂ ਨਿਯਮਾਂ ਤਹਿਤ ਕੰਪਨੀਆਂ ਨੂੰ ਹਰ ਤਿੰਨ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਯੂਜ਼ਰਜ਼ ਨੂੰ ਚਿਤਾਵਨੀ ਦੇਣੀ ਹੋਵੇਗੀ ਕਿ ਜੇਕਰ ਉਹਨਾਂ ਨੇ AI ਦਾ ਗ਼ਲਤ ਇਸਤੇਮਾਲ ਕੀਤਾ ਜਾਂ ਨਿਯਮ ਤੋੜੇ ਤਾਂ ਉਹਨਾਂ ਨੂੰ ਸਜ਼ਾ ਜਾਂ ਜੁਰਮਾਨਾ ਭੁਗਤਣਾ ਪੈ ਸਕਦਾ ਹੈ। AI ਜਾਂ ਡੀਪਫੇਕ ਵੀਡੀਓ ਸਬੰਧੀ ਲਾਗੂ ਕੀਤੇ ਇਹਨਾਂ ਨਵੇਂ ਨਿਯਮਾਂ ਸੰਬੰਧੀ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਇੰਟਰਨੈਟ ਜ਼ਿਆਦਾ ਭਰੋਸੇਮੰਦ ਬਣੇਗਾ। ‌

Gee98 Ads
error: Content is protected !!