Skip to main content

Gee 98News

ਪਿੰਡ ਸਹਿਜੜਾ ਵਿੱਚ ਨਵਾਂ ਪਾਰਕ ਬਣਾਉਣ ਲਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਮਹਿਲ ਕਲਾਂ 23 ਫਰਵਰੀ ( ਜਸਵੰਤ ਸਿੰਘ ਲਾਲੀ )

ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿੱਚ ਪਿਛਲੇਂ ਕਾਫ਼ੀ ਸਮੇਂ ਤੋਂ ਪੰਚਾਇਤੀ ਜ਼ਮੀਨ ਉੱਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਅੱਜ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਤਹਿਸੀਲਦਾਰ ਰਵਿੰਦਰ ਸਿੰਘ ਅਤੇ ਬੀਡੀਪੀਓ ਮਹਿਲ ਕਲਾਂ ਬੰਨਦੀਪ ਸਿੰਘ ਦੀ ਅਗਵਾਈ ਹੇਠ ਡੀਐਸਪੀ ਬਲਜੀਤ ਸਿੰਘ ਢਿੱਲੋਂ ਅਤੇ ਥਾਣਾਂ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਿਸ ਬਲ ਦੀ ਮੌਜੂਦਗੀ ਦੌਰਾਂਨ ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜੇਸੀਬੀ ਮਸ਼ੀਨਾਂ ਨਾਲ ਰੂੜੀਆਂ ਅਤੇ ਪਾਥੀਆਂ ਦੇ ਵਾੜੇ ਹਟਾ ਕੇ ਜਗ੍ਹਾ ਨੂੰ ਪੰਚਾਇਤ ਹਵਾਲੇ ਕਰ ਦਿੱਤਾ।ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਵੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਡੀਪੀਓ ਬੰਨਦੀਪ ਸਿੰਘ ਨੇ ਦੱਸਿਆਂ ਕਿ ਪੰਚਾਇਤ ਵੱਲੋਂ ਇਸ ਜਗ੍ਹਾ ਉੱਤੇ ਨਵਾਂ ਪਾਰਕ ਬਣਾਉਣ ਲਈ ਮਤਾ ਪਾਸ ਕਰਕੇ ਵਿਭਾਗ ਨੂੰ ਭੇਜਿਆਂ ਗਿਆ ਸੀ । ਪਰ ਕੁਝ ਨਾਲ ਲੱਗਦੇ ਘਰਾਂ ਦੇ ਲੋਕਾਂ ਵੱਲੋਂ ਰੂੜੀਆਂ ਲਗਾ ਕੇ ਕਬਜ਼ਾ ਕੀਤਾ ਗਿਆ ਸੀ। ਡੀਐਸਪੀ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਚਾਇਤ ਅਤੇ ਮਾਲ ਵਿਭਾਗ ਵੱਲੋਂ ਪੁਲਿਸ ਸੁਰੱਖਿਆਂ ਦੀ ਮੰਗ ਕੀਤੀ ਗਈ ਸੀ। ਜਿਸ ਦੇ ਅਧਾਰ ’ਤੇ ਅੱਜ ਸੁਰੱਖਿਆ ਪ੍ਰਬੰਧ ਯਕੀਨੀਂ ਬਣਾਏ ਗਏ ਅਤੇ ਅਮਨ-ਕਾਨੂੰਨ ਕਾਇਮ ਰੱਖਦੇ ਹੋਏ ਕਬਜ਼ੇ ਹਟਾਏ ਗਏ। ਦੂਜੇ ਪਾਸੇ ਸਾਬਕਾ ਪੰਚ ਜਸਵੀਰ ਸਿੰਘ , ਪ੍ਰੇਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਕੁਝ ਪਰਿਵਾਰਾਂ ਨੇ ਰੂੜੀਆਂ ਹਟਾਏ ਜਾਣ ਦਾ ਵਿਰੋਧ ਵੀ ਕੀਤਾ । ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਪਿੰਡ ਦੀਆਂ ਹੋਰ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਹਟਾਏ ਜਾਣ । ਇਸ ਮੌਕੇ ਪੰਚਾਇਤ ਅਫਸਰੂ ਇਕਬਾਲ ਸਿੰਘ, ਪੰਚਾਇਤ ਸਕੱਤਰ ਗੁਰਪ੍ਰੀਤ ਕੌਰ ਸੇਖਾ, ਨਰੇਗਾ ਜੇਈ ਇੰਦਰਜੀਤ ਸਿੰਘ, ਸੰਮਤੀ ਪਟਵਾਰੀ ਗੁਰਪ੍ਰੀਤ ਸਿੰਘ, ਗ੍ਰਾਮ ਸੇਵਕ ਬੂਟਾ ਸਿੰਘ, ਕੁਲਦੀਪ ਸਿੰਘ, ਮਾਲ ਪਟਵਾਰੀ ਰਮਨਦੀਪ ਸਿੰਘ, ਸਬ ਇੰਸਪੈਕਟਰ ਸਰਬਜੀਤ ਕੌਰ, ਪੰਚ ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ ਅਤੇ ਹਰਮੇਲ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

 

Gee98 Ads
error: Content is protected !!