ਫਾਜ਼ਲਿਕਾ :-
ਇੱਕ ਬੇਹੱਦ ਦਰਦਨਾਕ ਹਾਦਸੇ ’ਚ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਫਾਜ਼ਲਿਕਾ ਦੇ ਜਲਾਲਾਬਾਦ ਨਜ਼ਦੀਕ ਪਿੰਡ ਪੀਰਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ, ਇਹ ਤਿੰਨੋ ਬੱਚੇ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ ਜੋ ਆਪਸ ਵਿੱਚ ਭੈਣ ਭਰਾ ਸਨ। ਮਿ੍ਤਕ ਬੱਚਿਆਂ ’ਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ।