Gee 98News

ਰਾਜੂ ਸ਼ਰਾਫ ਦੀ “ਲਾਈਫ ਟਾਈਮ ਰਿਕੋਗਨੀਸ਼ਨ“ ਐਵਾਰਡ ਲਈ ਚੋਣ ਸ਼ਲਾਘਾਯੋਗ ਫੈਸਲਾ : ਨਿਰਮਲ ਦੋੋਸਤ

ਬਰਨਾਲਾ, 10 ਅਕਤੂਬਰ (ਨਿਰਮਲ ਸਿੰਘ ਪੰਡੋਰੀ)

ਯੂ.ਪੀ.ਐਲ.ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪਦਮ ਭੂਸ਼ਨ ਰਾਜੂ ਸ਼ਰਾਫ ਨੂੰ ਉਨਾਂ ਵੱਲੋਂ ਕਿਸਾਨਾਂ ਨੂੰ ਸ਼ੁੱਧ ਤੇ ਮਿਆਰੀ ਕੈਮੀਕਲਜ਼ ਮੁਹੱਈਆ ਕਰਨ ਲਈ ਅਤੇ ਕੈਮੀਕਲਜ਼ ਉਦਯੋਗ ਨੂੰ ਕਿਸਾਨਾਂ ਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਤਪਾਦਨ ਤੇ ਉਤਪਾਦਕਤਾ ਵਧਾਉਣ ਲਈ ਕੀਤੇ ਗਏ ਉਪਰਾਲਿਆਂ ਵਜੋਂ ਭਾਰਤ ਸਰਕਾਰ ਦੇ ਕੈਮੀਕਲਜ਼ ਤੇ ਫਰਟੀਲਾਈਜ਼ਰ ਮੰਤਰਾਲਿਆਂ ਵੱਲੋਂ ‘ਲਾਈਫ ਟਾਈਮ ਰਿਕੋਗਨੀਸ਼ਨ‘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ(ਕੇ.ਵਾਈ.ਓ.ਆਈ.)ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਰਾਜੂ ਸ਼ਰਾਫ ਨੂੰ ‘ਲਾਈਫ ਟਾਈਮ ਰਿਕੋਗਨੀਸ਼ਨ‘ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇਸ਼ ਅੰਦਰ ਸ਼ੁਰੂ ਤੋਂ ਹੀ ਆਰਥਿਕਤਾ, ਹਰ ਕਾਰੋਬਾਰ ਅਤੇ ਇੰਡਸਟਰੀ ਖੇਤੀ ‘ਤੇ ਹੀ ਨਿਰਭਰ ਕਰਦੀ ਹੈ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਖੇਤੀ ਨਾਲ ਜੁੜੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਆਦਿ ਲਈ ਵੱਡੇ ਪੱਧਰ ‘ਤੇ ਭਲਾਈ ਸਕੀਮਾਂ ਲਿਆਉਂਦੀਆ ਆ ਰਹੀਆਂ ਹਨ। ਉਨਾਂ( ਰਾਜੂ ਸ਼ਰਾਫ) ਨੇ ਯੂ.ਪੀ.ਐਲ.ਨੂੰ ਵਿਸ਼ਵ ਦੀ 5ਵੀਂ ਵੱਡੀ ਐਗਰੋ ਕੈਮੀਕਲਜ਼ ਦੀ ਕੰਪਨੀ ਬਣਾ ਕੇ ਇਸ ਖੇਤਰ ‘ਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਹੈ। ਉਨਾਂ ਵੱਲੋਂ ਯੂ.ਪੀ.ਐਲ.‘ਚ ਖੋਜ ਕਰ ਕੇ ਜੋ ਨਵੇਂ ਸਫ਼ਲ ‘ਇਮੈਜਿਨ“ ਤੇ “ਸਵੀਪ ਪਾਵਰ“ ਜਿਹੇ ਕੀਟਨਾਸ਼ਕ, ਕਿਸਾਨਾਂ ਦੀ ਸੇਵਾ ‘ਚ ਲਿਆਂਦੇ ਗਏ ਹਨ,ਉਨਾਂ ਨਾਲ ਫ਼ਸਲਾਂ ਦੀ ਉਤਪਾਦਕਤਾ ਵਧਾਉਣ ਪੱਖੋਂ ਅਤੇ ਬਿਮਾਰੀਆਂ ਨੂੰ ਨਸ਼ਟ ਕਰਨ ਲਈ ਵੀ ਪੌਦ ਸੁਰੱਖਿਆ ਮਜ਼ਬੂਤ ਹੋਈ ਹੈ। ਰਾਜੂ ਸ਼ਰਾਫ ਦੀ ਕੰਪਨੀ ਯੂ.ਪੀ.ਐਲ. ਇਸ ਵੇਲੇ 135ਮੁਲਕਾਂ ਨੂੰ ਕੀਟਨਾਸ਼ਕ ਤੇ ਨਦੀਨ ਨਾਸ਼ਕ ਬਰਾਮਦ ਕਰ ਰਹੀ ਹੈ ।

error: Content is protected !!