Gee 98News

ਅਫਸਾਨਾ ਖ਼ਾਨ ਨੇ ਜੈਨੀ ਜੌਹਲ ‘ਤੇ ਚੁੱਕੇ ਸਵਾਲ… NIA ਦੀ ਪੁੱਛਗਿੱਛ ਤੋਂ ਬਾਅਦ ਹੋਈ LIVE

ਅਫਸਾਨਾ ਖ਼ਾਨ ਨੇ ਜੈਨੀ ਜੌਹਲ ‘ਤੇ ਚੁੱਕੇ ਸਵਾਲ… NIA ਦੀ ਪੁੱਛਗਿੱਛ ਤੋਂ ਬਾਅਦ ਹੋਈ LIVE

ਚੰਡੀਗੜ੍ਹ 26 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

ਐਨਆਈਏ ਦੀ ਪੁੱਛਗਿੱਛ ਤੋਂ ਬਾਅਦ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਲਾਈਵ ਹੋ ਕੇ ਦਿਲ ਦੀ ਭੜਾਸ ਕੱਢੀ ਹੈ । ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਹੁਤ ਸਾਰੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਐਨਆਈਏ ਨੇ ਮੇਰੀ ਪੁੱਛਗਿੱਛ ਕੀਤੀ, ਮੈਨੂੰ ਧਮਕਾਇਆ ਨਹੀਂ ਗਿਆ ਬਲਕਿ ਮੇਰੀ ਗਾਇਕੀ ਬਾਰੇ, ਮੇਰੇ ਪੇਸ਼ੇ ਬਾਰੇ ਅਤੇ ਮੇਰੀ ਇੰਡਸਟਰੀ ਬਾਰੇ ਸਾਧਾਰਨ ਪੁੱਛਗਿੱਛ ਹੋਈ ਹੈ। ਅਫਸਾਨਾ ਖਾਨ ਨੇ ਪੰਜਾਬੀ ਗਾਇਕਾ ਜੈਨੀ ਜੌਹਲ ਬਾਰੇ ਵੀ ਆਪਣੇ ਮਨ ਦੀ ਭੜਾਸ ਕੱਢੀ ਹੈ । ਉਸ ਨੇ ਕਿਹਾ ਕਿ ਚਾਰ ਮਹੀਨਿਆਂ ਬਾਅਦ ਤੁਸੀਂ ਗੀਤ ਗਾ ਕੇ ਸ਼ਰਧਾਂਜਲੀ ਦੇ ਰਹੇ ਹੋ ਅਤੇ ਇਨਸਾਫ ਦੀ ਮੰਗ ਕਰ ਰਹੇ ਹੋ ਪ੍ਰੰਤੂ ਅਸੀਂ ਅਜਿਹਾ ਨਹੀਂ ਕੀਤਾ । ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਪੇਸ਼ੇ ਵਜੋਂ ਉਸ ਦਾ ਭੈਣ ਭਰਾ ਦਾ ਰਿਸ਼ਤਾ ਸੀ ਅਤੇ ਹਮੇਸ਼ਾ ਰਹੇਗਾ । ਉਸ ਨੇ ਕਿਹਾ ਕਿ ਐਨਆਈਏ ਨੇ ਉਸ ਕੋਲੋਂ ਕਿਸੇ ਗੈਂਗਸਟਰ ਬਾਰੇ ਕੋਈ ਪੁੱਛਗਿੱਛ ਨਹੀਂ ਕੀਤੀ । ਅਫਸਾਨਾ ਨੇ ਲੋਕਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਕਿਸੇ ਬਾਰੇ ਕੁਝ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਝੂਠੀਆਂ ਅਫਵਾਹਾਂ ਨਹੀਂ ਲਾਉਣੀਆਂ ਚਾਹੀਦੀਆਂ । ਉਸ ਨੇ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਸਬੰਧੀ ਇਨਸਾਫ ਜਲਦੀ ਮਿਲਣਾ ਚਾਹੀਦਾ ਹੈ । ਜ਼ਿਕਰਯੋਗ ਹੈ ਕਿ ਅਫਸਾਨਾ ਖਾਨ ਤੋਂ ਐੱਨਆਈਏ ਨੇ ਕਈ ਘੰਟੇ ਪੁੱਛਗਿੱਛ ਕੀਤੀ ਹੈ।

Gee98 Ads
error: Content is protected !!