Gee 98News

ਕੈਨੇਡਾ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਕੀਤਾ ਕਾਬੂ

ਪੁਲਿਸ ਦਾ ਦਾਅਵਾ : 25 ਲੱਖ ਡਾਲਰ ਦੀ ਕੀਮਤ ਹੈ ਫੜੇ ਗਏ ਨਸ਼ੇ ਦੀ

ਚੰਡੀਗੜ, 27 ਅਕਤੂਬਰ (ਜੀ98 ਨਿਊਜ਼ ਸਰਵਿਸ) :

ਕੈਨੇਡਾ ਵਿੱਚ ਪੰਜਾਬੀਆਂ ਦੇ ਜੁਰਮ ਦੀਆਂ ਕਹਾਣੀਆਂ ਦਿਨੋ-ਦਿਨ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਰਹਿੰਦੇ ਪੰਜਾਬੀਆਂ ਸੰਬੰਧੀ ਜੁਰਮ ਨਾਲ ਸੰਬੰਧਿਤ ਖ਼ਬਰਾਂ ’ਚ ਵਾਧਾ ਹੋਇਆ ਹੈ। ਕੁਝ ਸਮਾਂ ਪਹਿਲਾਂ ਕੈਨੇਡਾ ਸਰਕਾਰ ਨੇ ਗੈਂਗਸਟਰਾਂ ਦੀ ਇੱਕ ਸੂਚੀ ਵੀ ਜਾਰੀ ਕੀਤੀ ਸੀ ਜੋ ਕੈਨੇਡਾ ’ਚ ਰਹਿ ਰਹੇ ਹਨ ਅਤੇ ਕੈਨੇਡਾ ਸਰਕਾਰ ਜਲਦੀ ਹੀ ਇਨਾਂ ਗੈਂਗਸਟਰਾਂ ਨੂੰ ਵਾਪਸ ਭੇਜਣ ਸੰਬਧੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਪੁਲਿਸ ਨੇ ਪੰਜ ਵਿਅਕਤੀਆਂ ਨੂੰ 25 ਲੱਖ ਡਾਲਰ ਦੀ ਨਸ਼ੇ ਦੀ ਖੇਪ ਸਮੇਤ ਫੜਿਆ ਹੈ। ਜਿਨਾਂ ’ਚੋਂ ਤਿੰਨ ਨੌਜਵਾਨ ਪੰਜਾਬੀ ਹਨ, ਇੱਕ ਪਾਕਿਸਤਾਨੀ ਅਤੇ ਚੀਨੀ ਨਾਗਰਿਕ ਹੈ। ਪੰਜਾਬੀ ਨੌਜਵਾਨਾਂ ਵਿੱਚ ਗੁਰਦੀਪ ਸਿੰਘ ਗਾਖਲ (38), ਜਸਪ੍ਰੀਤ ਸਿੰਘ (28) ਅਤੇ ਰਾਜਿੰਦਰ ਸਿੰਘ ਬੋਪਾਰਾਏ (27) ਸ਼ਾਮਲ ਹਨ। ਪੁਲਿਸ ਅਨੁਸਾਰ ਟਰਾਂਸਪੋਰਟ ਦੇ ਧੰਦੇ ਦੀ ਆੜ ’ਚ ਇਹ ਡਰੰਗ ਸਪਲਾਈ ਦਾ ਗੋਰਖ ਧੰਦਾ ਕਰਦੇ ਸਨ। ਜ਼ਿਰਕਯੋਗ ਹੈ ਕਿ ਪੰਜਾਬ ਪਹਿਲਾਂ ਹੀ ਨਸ਼ੇ ਦੀ ਮਾਰ ਹੇਠ ਹੈ ਜਿਸ ਨੂੰ ਨਸ਼ੇ ਵਰਗੀ ਭਿਆਨਕ ਬਿਮਾਰੀ ’ਚੋ ਬਾਹਰ ਕੱਢਣ ਲਈ ਪੰਜਾਬੀ ਐਨਆਰਆਈਜ਼ ਦੀ ਮੱਦਦ ਭਾਲਦੇ ਹਨ ਤਾਂ ਜੋ ਖੇਡਾਂ ਅਤੇ ਹੋਰ ਸਹਾਇਕ ਕ੍ਰਿਆਵਾ ਵੱਡੀ ਪੱਧਰ ’ਤੇ ਸ਼ੁਰੂ ਕਰਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋ ਬਾਹਰ ਕੱਢਿਆ ਜਾਵੇ ਪ੍ਰੰਤੂ ਕੈਨੇਡਾ ਵਰਗੇ ਦੇਸ਼ ਦੀ ਧਰਤੀ ’ਤੇ ਪੰਜਾਬੀ ਨੌਜਵਾਨਾਂ ਦਾ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਮੂਲੀਅਤ ਦੀਆਂ ਖ਼ਬਰਾਂ ਚਿੰਤਤ ਕਰਨ ਵਾਲੀਆਂ ਹਨ।

Gee98 Ads
error: Content is protected !!