ਚੰਡੀਗੜ :- ਕਿਹਾ ਜਾਂਦਾ ਹੈ ਕਿ ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਹੈ । ਕਿਸੇ ਵੀ ਤਰਾਂ ਇਨਸਾਨ ਆਪਣੇ ਆਪ ਕਿਸੇ ਵੀ ਤਰੀਕੇ ਨਾਲ ਆਪਣੀ ਮੌਤ ਦੇ ਸਥਾਨ ’ਤੇ ਪੁੱਜ ਜਾਂਦਾ ਹੈ। ਅੰਮਿ੍ਤਸਰ ਜ਼ਿਲ੍ਹੇ ਦੇ ਵਸਨੀਕ ਇੱਕ ਪਰਿਵਾਰ ਨਾਲ ਵੀ ਅਜਿਹੀ ਦੁਖਦਾਈ ਘਟਨਾ ਵਾਪਰੀ ਜਦ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਵਿਦੇਸ਼ ਜਾਣ ਤੋਂ 5 ਦਿਨਾਂ ਬਾਅਦ ਹੀ ਭੇਦ ਭਰੇ ਹਾਲਾਤਾਂ ’ਚ ਮੌਤ ਹੋ ਗਈ। ਮਿ੍ਤਕ ਨੌਜਵਾਨ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਬਿਕਰਮਜੀਤ ਸਿੰਘ ਅਜੇ 5 ਦਿਨ ਪਹਿਲਾਂ ਹੀ ਆਪਣੀ 3 ਸਾਲ ਦੀ ਬੇਟੀ ਨਾਲ ਇੰਗਲੈਂਡ ਗਿਆ ਸੀ, ਜਿੱਥੇ ਉਸ ਦੀ ਪਤਨੀ ਕਿਰਨ ਅਤੇ ਉਸ ਦਾ ਵੱਡਾ ਬੇਟਾ ਵੀ ਪਰਿਵਾਰ ਸਮੇਤ ਰਹਿ ਰਿਹਾ। ਉਸ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਬੀਤੀ ਰਾਤ ਘਰ ਤੋਂ ਬਾਹਰ ਕੁਝ ਸਮਾਨ ਲੈਣ ਗਿਆ ਪੰ੍ਰਤੂ ਵਾਪਸ ਮੁੜ ਨਾ ਆਇਆ, ਦੂਜੇ ਦਿਨ ਸਵੇਰੇ ਘਰ ਦੇ ਬਾਹਰ ਉਸ ਦੀ ਲਾਸ਼ ਮਿਲੀ। ਲਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਇੰਗਲੈਂਡ ਵਿੱਚ ਹੀ ਹੈ ਅਤੇ ੳਹ ਇਕੱਲਾ ਹੀ ਏਧਰ ਪੰਜਾਬ ਰਹਿ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।








