Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਾਂਗਰਸ ਭਵਨ ’ਚ ਲਾਵਾਂਗਾ ਬਿਸਤਰਾ.. ਤੇ ਕਈਆਂ ਦਾ ਬਿਸਤਰਾ ਕਰਾਂਗਾ ਗੋਲ : ਸਿੱਧੂ

Nirmal Pandori by Nirmal Pandori
07/23/2021
in ਪੰਜਾਬ
Reading Time: 1 min read
A A
0
ਕਾਂਗਰਸ ਭਵਨ ’ਚ ਲਾਵਾਂਗਾ ਬਿਸਤਰਾ.. ਤੇ ਕਈਆਂ ਦਾ ਬਿਸਤਰਾ ਕਰਾਂਗਾ ਗੋਲ : ਸਿੱਧੂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਨਵਜੋਤ ਹੁਣ ਤੈਨੂੰ ਜ਼ਿੰਮੇਵਾਰੀ ਸੰਭਾਲਣੀ ਪੈਣੀ ਹੈ : ਕੈਪਟਨ
–ਨਵਜੋਤ ਸਿੰਘ ਸਿੱਧੂ ਨੇ ਸੰਭਾਲਿਆ ਪੀਪੀਸੀਸੀ ਦੇ ਮੁਖੀ ਅਹੁਦਾ
ਚੰਡੀਗੜ, 23 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਹੋਏ ਇੱਕ ਸ਼ਾਨਦਾਰ ਸਮਾਗਮ ’ਚ ਅਹੁਦਾ ਸੰਭਾਲਿਆ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ ਰਾਵਤ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਕਾਂਗਰਸ ਦੇ ਲੱਗਭੱਗ ਸਾਰੇ ਸੀਨੀਅਰ ਆਗੂ , ਸਾਰੇ ਮੰਤਰੀ, ਵਿਧਾਇਕ ਅਤੇ ਵੱਡੀ ਗਿਣਤੀ ’ਚ ਪੰਜਾਬ ਦੇ ਕੋਨੇ-ਕੋਨੇ ਚੋਂ ਪੁੱਜੇ ਕਾਂਗਰਸੀ ਵਰਕਰ ਹਾਜ਼ਰ ਸਨ।

ਇਸ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਭਵਨ ’ਚ ਕੈਪਟਨ ਅਮਰਿੰਦਰ ਸਿੰਘ ਨਾਲ ‘ਚਾਹ ਦੀ ਪਿਆਲੀ’ ਸਾਂਝੀ ਕੀਤੀ, ਜਿੱਥੋ ਇਕੱਠੇ ਹੋ ਕੇ ਸਾਰੇ ਆਗੂ ਤਾਜਪੋਸ਼ੀ ਵਾਲੇ ਸਮਾਗਮ ’ਤੇ ਕਾਂਗਰਸ ਭਵਨ ਪੁੱਜੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘‘ਕਾਂਗਰਸ ਦੇ ਸਾਰੇ ਆਗੂ/ਵਰਕਰ ਮੇਰੀ ਪੱਗ ਦੇ ਲੜ ਹਨ, ਸਾਰੇ ਵਰਕਰ ਅੱਜ ਕਾਂਗਰਸ ਦਾ ਪ੍ਰਧਾਨ ਬਣੇ ਹਨ, ਮੈਂ ਵਰਕਰਾਂ ਦੇ ਸਮੁੰਦਰ ’ਚ ਸਮਾ ਗਿਆ ਹਾਂ, ਮੈਂ ਕਿਸੇ ਨੂੰ ਨਹੀਂ ਪਰਖਣਾ ਕਿਉਂਕਿ ਪਰਖ ਕਰਨ ਨਾਲ ਕੋਈ ਆਪਣਾ ਨਹੀਂ ਰਹਿੰਦਾ’’। ਸਿੱਧੂ ਨੇ ਕਿਹਾ ਕਿ ‘‘ਮਸਲਾ ਅਹੁਦਿਆਂ ਦਾ ਨਹੀਂ ਹੈ, ਅਹੁਦੇ ਤਾਂ ਉਨਾਂ ਨੇ ਵਗਾ-ਵਗਾ ਕੇ ਮਾਰੇ ਹਨ, ਕੈਬਨਿਟ ਪਰੇ ਸੁੱਟੀ ਹੈ’’। ਆਪਣੀ ਹੀ ਤਾਜਪੋਸ਼ੀ ਸਮੇਂ ਆਪਣੇ ਭਾਸ਼ਣ ’ਚ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਸਿੱਧੂ ਨੇ ਪੂਰੇ ਜ਼ੋਸ ਵਿੱਚ ਮੰਚ ’ਤੇ ਬੈਠੇ ਮੌਕੇ ਦੇ ਜ਼ਿੰਮੇਵਾਰ ਆਗਆਂ ਨੂੰ ਯਾਦ ਕਰਵਾਇਆ ਕਿ ‘‘ਮਸਲਾ ਗੁਰੂ ਦੀ ਬੇਅਦਬੀ ਦਾ ਹੈ, ਮਸਲਾ ਦਿੱਲੀ ਬੈਠੇ ਕਿਸਾਨਾਂ ਦਾ ਹੈ, ਮਸਲਾ ਈਟੀਟੀ ਤੇ ਕੱਚੇ ਅਧਿਆਪਕਾਂ ਦਾ ਹੈ, ਡਾਕਟਰਾਂ /ਨਰਸਾਂ ਦਾ ਹੈ, ਡਰਾਈਵਰਾਂ/ਕੰਡਕਟਰਾਂ ਦਾ ਹੈ’’। ਸਿੱਧੂ ਨੇ ਹਿੱਕ ਥਾਪੜ ਕੇ ਕਿਹਾ ਕਿ ਇਹ ਸਾਰੇ ਮਸਲੇ ਹੱਲ ਕਰਨੇ ਹਨ ਜੇਕਰ ਮਸਲੇ ਹੱਲ ਨਾ ਹੋਏ ਤਾਂ ਪ੍ਰਧਾਨਗੀ ਕੱਖ ਦੀ ਨਹੀਂ। ਆਪਣੀ ਹੀ ਸਰਕਾਰ ’ਤੇ ਹਮਲੇ ਕਰਦੇ ਹੋਏ ਸਿੱਧੂ ਨੇ ਕਿਹਾ ਕਿ ‘ਪੰਜਾਬ ਪੁੱਛਦਾ ਹੈ ਕਿ ਬਿਜਲੀ ਸਮਝੌਤਿਆਂ ਦਾ ਸੱਚ ਕੀ ਹੈ, ਚਿੱਟਾ ਵੇਚਣ ਵਾਲੇ ਕੌਣ ਹਨ’। ਆਪਣੀ ਫ਼ਿਤਰਤ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਬਾਰੇ ਆਪਣੀ ਰਣਨੀਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ‘ਜੀਜਾ-ਸਾਲਾ ਰਹਿਣ ਨਹੀਂ ਦੇਣੇ’।

Gee98 Ads

ਸਿੱਧੂ ਨੇ ਕਿਹਾ ਕਿ ‘‘ਮੈਂ ਉਸ ਸੁਤੰਤਰਤਾ ਸੈਨਾਨੀ ਦਾ ਖ਼ੂਨ ਹਾਂ ਜਿਸ ਨੇ ਆਜ਼ਾਦੀ ਦੀ ਲੜਾਈ ਦੌਰਾਨ 2-2 ਮਹੀਨੇ ਸਾਬਣ ਨਹੀਂ ਦੇਖਿਆ ਤੇ ਜਿਸ ਨੂੰ ਅੰਗਰੇਜਾਂ ਨੇ ਮੌਤ ਦੀ ਸਜ਼ਾ ਦਿੱਤੀ’’। ਪਾਰਟੀ ਦੇ ਅੰਦਰ ਅਤੇ ਬਾਹਰ ਆਪਣੇ ਬਾਰੇ ਹੋ ਰਹੀਆਂ ਟਿੱਪਣੀਆਂ ਸੰਬੰਧੀ ਸਿੱਧੂ ਨੇ ਕਿਹਾ ਕਿ ‘ਮੇਰੀ ਚਮੜੀ ਮੋਟੀ ਹੈ, ਮੈਨੂੰ ਕੋਈ ਫਰਕ ਨਹੀਂ ਪੈਦਾ ਪਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਗਾਂ, ਮੇਰੇ ਸਿਰ ’ਤੇ ਹੱਥ ਰੱਖਣ ਵਾਲੇ ਮੇਰਾ ਸੁਰੱਖਿਆ ਕਵਚ ਹੋਣਗੇ’। ਸਿੱਧੂ ਨੇ ਐਲਾਨ ਕੀਤਾ ਕਿ ਉਹ 15 ਅਗਸਤ ਨੂੰ ਪੰਜਾਬ ਕਾਂਗਰਸ ਭਵਨ ’ਚ ਆਪਣਾ ਬਿਸਤਰਾ ਲਗਾ ਲੈਣਗੇ ਅਤੇ ਇੱਥੋ ਕੰਮ ਕਰਦੇ ਹੋਏ ਕਈਆਂ ਦਾ ਬਿਸਤਰਾ ਗੋਲ ਕਰਨਗੇ। ਉਨਾਂ ਮੰਤਰੀਆਂ ਨੂੰ ਸੱਦਾ ਦਿੱਤਾ ਕਿ ਸਾਰੇ ਜਣੇ ਬਣਦਾ ਸਮਾਂ ਪੰਜਾਬ ਕਾਂਗਰਸ ਭਵਨ ਨੂੰ ਦੇਣ। ਨਵਜੋਤ ਸਿੰਘ ਸਿੱਧੂ ਦੇ ਸੰਬੋਧਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪ੍ਰਧਾਨ ਨਿਯੁਕਤ ਹੋਣ ’ਤੇ ਅਸ਼ੀਰਵਾਦ ਦਿੱਤਾ ਅਤੇ ਆਪਣੀ ਸਰਕਾਰ ਵੱਲੋਂ ਕੋਵਿਡ-19, ਸਿਹਤ, ਸਿੱਖਿਆ ਦੇ ਖ਼ੇਤਰ ’ਚ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਆਪਣੇ ਮੰਤਰੀ ਬਲਵੀਰ ਸਿੰਘ ਸਿੱਧੂ, ਓਪੀ ਸੋਨੀ , ਵਿਜੇਇੰਦਰ ਸਿੰਗਲਾ ਦੀ ਪਿੱਠ ਥਾਪੜੀ । ਕੈਪਟਨ ਨੇ ਦਾਅਵਾ ਕੀਤਾ ਕਿ ਇਹ ਸਾਡੀ ਸਰਕਾਰ ਦੀ ਪ੍ਰਾਪਤੀ ਹੈ ਕਿ ਬਾਦਲ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ ਪਰ ਅਸੀਂ ਵਾਪਸ ਇਹ ਜਾਂਚ ਪੰਜਾਬ ਸਰਕਾਰ ਦੇ ਹੱਥ ਲਿਆਂਦੀ। ਉਨਾਂ ਕਿਹਾ ਕਿ ਸਾਰਿਆਂ ਦਾ ਹਿਸਾਬ-ਕਿਤਾਬ ਹੋਵੇਗਾ, ਇੱਥੇ ਨਾ ਬਾਦਲ ਰਹਿਣੇ ਨੇ ਅਤੇ ਨਾ ਕਿਸੇ ਹੋਰ ਨੇ ਰਹਿਣਾ। ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨਾਲ ਆਪਣੀ ਸਾਂਝ ਬਾਰੇ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ‘‘ਮੈਂ ਜਿਸ ਵੇਲੇ ਦਾ ਸਿੱਧੂ ਦੇ ਘਰ ਜਾਂਦਾ ਹਾਂ ਸਿੱਧੂ ਉਦੋ ਛੋਟਾ ਜਿਹਾ ਹੁੰਦਾ ਸੀ’’। ਕੈਪਟਨ ਨੇ ਪਾਕਿਸਤਾਨ, ਚੀਨ ਅਤੇ ਤਾਲਿਬਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਸਿੱਧੂ ਨੂੰ ਸਿੱਧੇ ਤੌਰ ’ਤੇ ਮੁਖ਼ਾਤਿਬ ਹੋ ਕੇ ਕਿਹਾ ਕਿ ‘‘ਨਵਜੋਤ ਹੁਣ ਤੈਨੂੰ ਜ਼ਿੰਮੇਵਾਰੀ ਲੈਣੀ ਪੈਣੀ ਹੈ’’। ਪੰਜਾਬ ਅਤੇ ਦੇਸ਼ ਲਈ ਇਕੱਠੇ ਹੋ ਕੇ ਲੜਨ ਦਾ ਸਮਾਂ ਹੈ। ਕੈਪਟਨ ਨੇ ਵਰਕਰਾਂ ਨੂੰ ‘ਨਵੇਂ ਪ੍ਰਧਾਨ’ ਦੀ ਪੂਰੀ ਸਪੋਟਰ ਕਰਨ ਦਾ ਸੱਦਾ ਦਿੱਤਾ।

Gee98 Ads

ਬਾਕਸ ਆਈਟਮ

ਸਮਾਗਮ ਦੌਰਾਨ ਉਂਝ ਤਾਂ ਭਾਵੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਨਾਲ ਬੈਠੇ ਸਨ ਪ੍ਰੰਤੂ ਸੰਬੋਧਨ ਕਰਨ ਲਈ ਮਾਈਕ ’ਤੇ ਜਾਣ ਤੋਂ ਪਹਿਲਾਂ ਸਿੱਧੂ ਨੇ ਕੈਪਟਨ ਦੇ ਗੋਡੀਂ ਹੱਥ ਲਗਾ ਕੇ ਅਸ਼ੀਰਵਾਦ ਨਹੀਂ ਲਿਆ ਸਗੋਂ ਬੀਬੀ ਭੱਠਲ ਅਤੇ ਲਾਲ ਸਿੰਘ ਦੇ ਗੋਡੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਪੰਜਾਬ ਭਵਨ ਅਤੇ ਕਾਂਗਰਸ ਭਵਨ ’ਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੇਖਣ ਨੂੰ ਮਿਲੀਆਂ ਜਿਨਾਂ ਤੋਂ ਲੱਗ ਰਿਹਾ ਸੀ ਕਿ ਕੈਪਟਨ ਅਤੇ ਸਿੱਧੂ ਦੇ ‘‘ਮਨਾਂ ਦੀ ਦੂਰੀ’’ ਬਣੀ ਹੋਈ ਹੈ, ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ’ਤੇ ਉਹ ਨੂਰ ਦਿਖਾਈ ਨਹੀਂ ਦਿੱਤਾ ਜੋ ਅਕਸਰ ਦਿਖਾਈ ਦਿੰੰਦਾ ਹੈ।

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

04/29/2026
Load More
Previous Post

ਸਿੱਧੂ ਦੀ ਤਾਜਪੋਸ਼ੀ ਨਾਲ ਜੁੜੀ ਮਾੜੀ ਖ਼ਬਰ

Next Post

ਕਾਂਗਰਸ ਵਿੱਚ ਰੋਜ਼ ਰੁੱਸਣ ਵਾਲੇ ‘ਫੁੱਫੜ’ ਬਣੇ ਹੋਏ ਹਨ : ਜਾਖੜ

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
Load More
Next Post
ਕਾਂਗਰਸ ਵਿੱਚ ਰੋਜ਼ ਰੁੱਸਣ ਵਾਲੇ ‘ਫੁੱਫੜ’ ਬਣੇ ਹੋਏ ਹਨ : ਜਾਖੜ

ਕਾਂਗਰਸ ਵਿੱਚ ਰੋਜ਼ ਰੁੱਸਣ ਵਾਲੇ ‘ਫੁੱਫੜ’ ਬਣੇ ਹੋਏ ਹਨ : ਜਾਖੜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend