Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੌੜਤੂੰਬਾ…ਜੋ ਸੁੱਖ ਛੱਜੂ ਦੇ ਚੁਬਾਰੇ,ਉਹ ਬਲਖ਼ ਨਾ ਬੁਖਾਰੇ…AAP ਲਈ ਪੁੱਠੀ ਪੈ ਗਈ ਦਲ ਬਦਲੀ ਦੀ ਖੇਡ…!

Nirmal Pandori by Nirmal Pandori
11/26/2024
in ਪੰਜਾਬ
Reading Time: 1 min read
A A
0
ਸਿਆਸੀ ਬਾਜ਼ੀਗਰਾਂ ਨੇ ਗੱਡ ਲਏ ਬਾਂਸ…ਚੋਣ ਬਾਜ਼ੀ ਲਈ ਮੈਦਾਨ ਤਿਆਰ…ਬੱਸ ਹੁਣ AAP ਦੇ ਉਮੀਦਵਾਰ ਦੀ ਉਡੀਕ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

— ਉਪ ਚੋਣ ‘ਚ ਆਪਣੇ ਰਿਹਾਇਸ਼ੀ ਖੇਤਰਾਂ ‘ਚੋਂ ਬੁਰੀ ਤਰ੍ਹਾਂ ਹਾਰ ਗਏ ਦਲ ਬਦਲੀ ਆਗੂ

ਬਰਨਾਲਾ, 26 ਨਵੰਬਰ (ਨਿਰਮਲ ਸਿੰਘ ਪੰਡੋਰੀ)-

-ਵਿਧਾਨ ਸਭਾ ਹਲਕਾ ਬਰਨਾਲਾ ਦੀ ਉਪ ਚੋਣ ਦੇ ਨਤੀਜੇ ਤੋਂ ਬਾਅਦ ਕਈ ਦਿਲਚਸਪ ਪੱਖ ਸਾਹਮਣੇ ਆਏ ਹਨ। ਕਿਸੇ ਨਤੀਜੇ ਸਬੰਧੀ ਜੇਕਰ ਥੋੜੇ ਸ਼ਬਦਾਂ ਵਿੱਚ ਕੁਝ ਲਿਖਣਾ ਹੋਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਆਪ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੀਆਂ ਬੇੜੀਆਂ ‘ਚ ਵੱਟੇ ਪਾਏ ਪ੍ਰੰਤੂ ਇਸ ਅਹਿਮ ਪੱਖ ਤੋਂ ਬਿਨਾਂ ਵੀ ਕੁਝ ਅਜਿਹੇ ਪੱਖ ਹਨ ਜਿਨ੍ਹਾਂ ਨੇ ਆਪ ਦੀ ਬੇੜੀ ਡੋਬਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਇਨਾਂ ਅਹਿਮ ਪੱਖਾਂ ਵਿੱਚੋਂ ਇੱਕ ਪੱਖ ਇਹ ਵੀ ਹੈ ਕਿ ਕਾਂਗਰਸ ਪਾਰਟੀ ਨੇ ਟਿਕਟ ਦੀ ਚੋਣ ਕਰਦੇ ਸਮੇਂ ਬਿਲਕੁਲ ਸਹੀ ਫੈਸਲਾ ਲੈਂਦੇ ਹੋਏ ਆਪਣੇ ਜ਼ਿਲ੍ਹਾ ਪ੍ਰਧਾਨ ਅਤੇ ਲੋਕਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਵਿਚਰਨ ਵਾਲੇ ਆਗੂ ਨੂੰ ਟਿਕਟ ਦਿੱਤੀ, ਜਿਸ ਦੇ ਮਿਲਵਰਤਨ ਦੇ ਢੰਗ ਤਰੀਕੇ ਅਤੇ ਨਿਮਰਤਾ ਦੇ ਕਾਰਨ ਉਸ ਦਾ ਅਕਸ ਲੋਕਾਂ ਦੇ ਵਿੱਚ ਪਹਿਲਾਂ ਹੀ ਲੋਕ ਪੱਖੀ ਆਗੂ ਵਾਲਾ ਬਣਿਆ ਹੋਇਆ ਸੀ। ਉਪ ਚੋਣ ਨਾਲ ਜੁੜਿਆ ਇੱਕ ਹੋਰ ਅਹਿਮ ਪੱਖ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਟਕਸਾਲੀ ਵਲੰਟੀਅਰਾਂ ‘ਤੇ ਵਿਸ਼ਵਾਸ ਨਾ ਕਰਕੇ ਮੌਕਾ ਪ੍ਰਸਤ ਆਗੂਆਂ ਨੂੰ ਆਪਣੀ ਚੋਣ ਮੁਹਿੰਮ ਦੀ ਕਮਾਂਡ ਸੌਂਪ ਦਿੱਤੀ ਜਿਸ ਕਾਰਨ ਟਕਸਾਲੀ ਵਲੰਟੀਅਰਾਂ ਨੇ ਜਾਂ ਤਾਂ ਘੱਟ ਮਿਹਨਤ ਕੀਤੀ ਜਾਂ ਫਿਰ ਉਹ ਚੋਰੀ ਛਿਪੇ ਟਰੱਕ ‘ਤੇ ਝੂਟੇ ਵੀ ਲੈਂਦੇ ਰਹੇ ਜਦਕਿ ਉਹ ਤੁਰਦੇ ਸੱਤਾਧਾਰੀ ਉਮੀਦਵਾਰ ਦੇ ਨਾਲ ਰਹੇ। ਜੇਕਰ ਚੋਣ ਨਤੀਜਿਆਂ ‘ਤੇ ਝਾਤ ਮਾਰੀ ਜਾਵੇ ਤਾਂ ਪਿਛਲੇ ਕੁਝ ਸਮੇਂ ਦੌਰਾਨ ਆਪਣੀਆਂ ਟਕਸਾਲੀ ਪਾਰਟੀਆਂ ਬਦਲ ਕੇ ਆਪ ‘ਚ ਸ਼ਾਮਿਲ ਹੋਏ ਆਗੂਆਂ ਦੇ ਰਿਹਾਇਸ਼ੀ ਖੇਤਰ ਦੇ ਵੋਟਰਾਂ ਨੇ ਵੀ ਇਹਨਾਂ ਆਗੂਆਂ ਨੂੰ ਨਕਾਰ ਦਿੱਤਾ। ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਆਪਣੀ ਮੌਕਾਪ੍ਰਸਤੀ ਲਈ ਆਪਣੀ ਟਕਸਾਲੀ ਪਾਰਟੀ ਛੱਡ ਕੇ ਸੱਤਾਧਾਰੀ ਪਾਰਟੀ ਤੋਂ ਹਰ ਤਰ੍ਹਾਂ ਦੀਆਂ ਮੌਜਾਂ ਲੈਣ ਲਈ ਪਾਰਟੀ ਬਦਲਣ ਵਾਲੇ ਇਹਨਾਂ ਆਗੂਆਂ ਦੇ ਮਗਰ ਇਹਨਾਂ ਦੀ ਪੁਰਾਣੀ ਪਾਰਟੀ ਦੇ ਵਰਕਰਾਂ ਨੇ ਭੇਡਾਂ ਬਣ ਕੇ ਲੱਗਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਇਹਨਾਂ ਦੇ ਰਿਹਾਇਸ਼ੀ ਖੇਤਰਾਂ ਵਿੱਚ ਇਹਨਾਂ ਦਲ ਬਦਲੂ ਆਗੂਆਂ ਦੇ ਉਲਟ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ। ਇਹਨਾਂ ਆਗੂਆਂ ਦੀਆਂ ਪੁਰਾਣੀਆਂ ਪਾਰਟੀਆਂ ਦੇ ਵੋਟਰਾਂ ਦੇ ਰੋਸ ਦਾ ਸੇਕ ਝੱਲਣ ਵਾਲੇ ਆਗੂਆਂ ਵਿੱਚ ਨਗਰ ਕੌਂਸਲ ਬਰਨਾਲਾ ਦੇ ਮੌਜੂਦਾ ਪ੍ਰਧਾਨ ਸਮੇਤ ਕਈ ਅਹਿਮ ਆਗੂ ਸ਼ਾਮਿਲ ਹਨ। ਚੋਣ ਨਤੀਜਿਆਂ ਮੁਤਾਬਿਕ ਨਗਰ ਕੌਂਸਲ ਪ੍ਰਧਾਨ ਦੇ ਰਿਹਾਇਸ਼ੀ ਖੇਤਰ ਵਿੱਚ ਵੀ ਆਪ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਕੁਝ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ ਸਨ। ਇਸੇ ਤਰ੍ਹਾਂ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਹੀ ਭਾਜਪਾ ਛੱਡ ਕੇ ਆਪ ਚ ਸ਼ਾਮਿਲ ਹੋਏ ਸੀਨੀਅਰ ਆਗੂ ਧੀਰਜ ਕੁਮਾਰ ਅਤੇ ਨੀਰਜ ਕੁਮਾਰ ਦੇ ਰਿਹਾਇਸ਼ੀ ਖੇਤਰ ਵਿੱਚ ਵੀ ਆਪ ਉਮੀਦਵਾਰ ਦੀ ਹਾਲਤ ਮਾੜੀ ਰਹੀ। ਹੈਰਾਨੀ ਇਸ ਗੱਲ ਦੀ ਹੈ ਕਿ ਉਕਤ ਦੋਵੇਂ ਆਗੂਆਂ ਦੇ ਰਿਹਾਇਸ਼ੀ ਖੇਤਰ ਵਿੱਚ ਇਹਨਾਂ ਦੀ ਪੁਰਾਣੀ ਪਾਰਟੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਦੀ ਚੜ੍ਹਤ ਰਹੀ ਜਦਕਿ ਇਹ ਆਗੂ ਕੇਵਲ ਸਿੰਘ ਢਿੱਲੋ ਨਾਲ ਨਾਰਾਜ਼ਗੀ ਕਰਕੇ ਹੀ ਭਾਜਪਾ ਛੱਡ ਕੇ ਗਏ ਸਨ ਪ੍ਰੰਤੂ ਇਸ ਦੇ ਬਾਵਜੂਦ ਵੀ ਇਹ ਆਪਣੇ ਰਿਹਾਇਸ਼ੀ ਖੇਤਰ ‘ਚ ਕਮਲ ਦਾ ਫੁੱਲ ਖਿੜਨ ਤੋਂ ਨਹੀਂ ਰੋਕ ਸਕੇ। ਇਸੇ ਤਰ੍ਹਾਂ ਕਾਂਗਰਸ ਛੱਡ ਕੇ ਆਪ ਚ ਸ਼ਾਮਿਲ ਹੋਏ ਕੌਂਸਲਰ ਜੌਂਟੀ ਮਾਨ, ਕੌਂਸਲਰ ਦੀਪਮਾਲਾ, ਕੌਂਸਲਰ ਜੱਗੂ ਮੋਰ ਸਮੇਤ ਕੁਝ ਹੋਰ ਕੌਂਸਲਰਾਂ ਦੇ ਰਿਹਾਇਸ਼ੀ ਖੇਤਰ ‘ਚ ਵੀ ਝਾੜੂ ਦੀ ਹਾਲਤ ਮਾੜੀ ਰਹੀ। ਅਜਿਹਾ ਹੀ ਇੱਕ ਹੋਰ ਅਹਿਮ ਪੱਖ ਸਾਹਮਣੇ ਆਇਆ ਕਿ ਸਾਰੀ ਸਿਆਸੀ ਜ਼ਿੰਦਗੀ ‘ਚ ਅਕਾਲੀ ਦਲ ਦੀ ਸਰਕਾਰ ਸਮੇਂ ਅਹਿਮ ਅਹਦਿਆਂ ਦਾ ਸਵਾਦ ਚੱਖਣ ਵਾਲੇ ਸਾਬਕਾ ਅਕਾਲੀ ਆਗੂ ਅਤੇ ਨਵੇਂ ਬਣੇ ਆਪ ਆਗੂ ਪਰਮਜੀਤ ਸਿੰਘ ਢਿੱਲੋ ਵੀ ਆਪਣੇ ਰਿਹਾਇਸ਼ੀ ਖੇਤਰ ਵਿੱਚ ਆਪ ਉਮੀਦਵਾਰ ਨੂੰ ਨਹੀਂ ਜਿਤਾ ਸਕੇ। ਉਕਤ ਆਗੂਆਂ ਤੋਂ ਇਲਾਵਾ ਕੁਝ ਹੋਰ ਕੌਂਸਲਰ ਅਤੇ ਆਗੂ ਵੀ ਹਨ ਜਿਨਾਂ ਨੇ ਸੱਤਾ ਦਾ ਸਵਾਦ ਚੱਖਣ ਲਈ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਆਖੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਆਪ ਆਗੂਆਂ ਨੇ ਵੀ ਉਪ ਚੋਣ ਵਿੱਚ ਇਨ੍ਹਾਂ ਮੌਕਾਪ੍ਰਸਤ ਆਗੂਆਂ ਦੀ ਲੋਕਪ੍ਰਿਯਤਾ ਦਾ ਫਾਇਦਾ ਲੈਣ ਲਈ ‌ਆਪਣੇ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਇਹਨਾਂ ਆਗੂਆਂ ਨੂੰ ਮੂਹਰਲੀ ਕਤਾਰ ਵਿੱਚ ਬਿਠਾ ਦਿੱਤਾ ਪ੍ਰੰਤੂ ਸੱਤਾਧਿਰ ਦੇ ਆਗੂਆਂ ਨੂੰ ਇਸ ਦੀ ਭਿਣਕ ਨਹੀਂ ਲੱਗੀ ਕਿ ਉਹਨਾਂ ਦੇ ਟਕਸਾਲੀ ਵਲੰਟੀਅਰ ਇਹਨਾਂ ਆਗੂਆਂ ਦੀਆਂ ਸਰਦਾਰੀਆਂ ਤੋਂ ਔਖੇ ਹੋ ਕੇ ਪਿਛਲੀਆਂ ਕਤਾਰਾਂ ਵੱਲ ਖਿਸਸਦੇ ਗਏ ਜਿਸ ਦਾ ਨਤੀਜਾ ਉਪ ਚੋਣ ‘ਚ ਸੱਤਾਧਿਰ ਨੂੰ ਭੁਗਤਣਾ ਪਿਆ ਅਤੇ ਅਤੇ ਇਹਨਾਂ ਟਕਸਾਲੀ ਵਲੰਟੀਅਰਾਂ ਵਿੱਚੋਂ ਬਹੁਗਿਣਤੀ ਵਲੰਟੀਅਰ ਬਾਗੀ ਉਮੀਦਵਾਰ ਬਾਠ ਦੇ ਟਰੱਕ ਵਿੱਚ ਸਵਾਰ ਹੁੰਦੇ ਦੇਖੇ ਗਏ, ਜਿਨਾਂ ਨੂੰ ਰੋਕਣ ਲਈ ਸੱਤਾਧਿਰ ਦੇ ਆਗੂਆਂ ਨੇ ਅਨੇਕਾਂ ਯਤਨ ਵੀ ਕੀਤੇ ਪ੍ਰੰਤੂ ਇਹ ਯਤਨ ਕਾਰਗਰ ਸਾਬਤ ਨਹੀਂ ਹੋਏ। ਉਪ ਚੋਣ ‘ਚ ਸੱਤਾਧਿਰ ਦੇ ਉਮੀਦਵਾਰ ਨੂੰ ਤਾਂ ਹਾਰ ਦਾ ਮੂੰਹ ਵੇਖਣਾ ਹੀ ਪਿਆ ਪ੍ਰੰਤੂ ਸੱਤਾਧਿਰ ਦੀ ਹਾਰ ਦੇ ਕਾਰਨ ਉਕਤ ਦਲ ਬਦਲੂ ਆਗੂ ਵੀ “ਸਿਖ਼ਰ ਦੁਪਹਿਰੇ ਲੁੱਟੀ ਗਈ” ਵਾਲੀ ਸਥਿਤੀ ਵਿੱਚੋਂ ਵਿਚਰ ਰਹੇ ਹੋਣਗੇ। ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਨਵੀਂ ਪਾਰਟੀ ਜੁਆਇਨ ਕਰਨ ਵਾਲੇ ਤਾਂ ਆਗੂਆਂ ਦੇ ਰਿਹਾਇਸ਼ੀ ਖੇਤਰਾਂ ਵਿੱਚੋਂ ਨਿਕਲਣ ਵਾਲੇ ਚੋਣ ਨਤੀਜੇ ਇਹ ਵੀ ਸਪੱਸ਼ਟ ਕਰਦੇ ਹਨ ਕਿ “ਆਪਣੇ ਤਾਂ ਆਪਣੇ” ਹੀ ਹੁੰਦੇ ਹਨ ਜਾਂ ਫਿਰ ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ “ਜੋ ਸੁੱਖ ਛੱਜੂ ਦੇ ਚੁਬਾਰੇ,ਉਹ ਬਲਖ ਨਾ ਬੁਖਾਰੇ”…! ਕੁੱਲ ਮਿਲਾ ਕੇ ਬਰਨਾਲਾ ਸ਼ਹਿਰ ਵਿੱਚ ਉਪ ਚੋਣ ਦੇ ਨਤੀਜਿਆਂ ਤੋਂ ਜਾਪਦਾ ਹੈ ਕਿ ਭਵਿੱਖ ‘ਚ ਸ਼ਾਇਦ ਦਲ ਬਦਲੀ ਦੀ ਖੇਡ ਨੂੰ ਕੁਝ ਠੱਲ੍ਹ ਪੈ ਜਾਵੇ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਬਰਨਾਲਾ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਦੀ ਘਰ ਵਾਪਸੀ ‘ਤੇ ਨਵ ਨਿਯੁਕਤ ਪ੍ਰਧਾਨ ਅਮਨ ਅਰੋੜਾ ਦੀ ਵੱਡੀ ਟਿੱਪਣੀ

Next Post

…ਜੇਕਰ ਨਵੀਆਂ ਪੰਚਾਇਤਾਂ ਨੇ 1 ਦਸੰਬਰ ਤੱਕ ਨਾ ਕੀਤੀ ਪਹਿਲੀ ਮੀਟਿੰਗ ਤਾਂ ਹੋਵੇਗਾ ਸਖਤ ਐਕਸ਼ਨ…ਸਰਕਾਰ ਵੱਲੋਂ ਫਰਮਾਨ ਜਾਰੀ

Nirmal Pandori

Nirmal Pandori

Related Posts

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
Load More
Next Post
MP ਤੇ MLA ਦੇ ਧੋਖੇ ਤੋਂ ਬਾਅਦ CM ਭਗਵੰਤ ਮਾਨ ਦਾ ਸ਼ਾਇਰਾਨਾ ਟਵੀਟ….!

…ਜੇਕਰ ਨਵੀਆਂ ਪੰਚਾਇਤਾਂ ਨੇ 1 ਦਸੰਬਰ ਤੱਕ ਨਾ ਕੀਤੀ ਪਹਿਲੀ ਮੀਟਿੰਗ ਤਾਂ ਹੋਵੇਗਾ ਸਖਤ ਐਕਸ਼ਨ…ਸਰਕਾਰ ਵੱਲੋਂ ਫਰਮਾਨ ਜਾਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend