Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਾਲੀ 420 ! ਜੀਜੇ ਦੇ ਘਰ ਕੀਤੀ ਲੱਖਾਂ ਰੁਪਏ ਦੀ ਚੋਰੀ ਤੇ ਚਲਾਕੀ ਨਾਲ ਕੀਤੀ CCTV ਫੁਟੇਜ ਡਿਲੀਟ

Nirmal Pandori by Nirmal Pandori
01/03/2025
in ਪੰਜਾਬ
Reading Time: 1 min read
A A
0
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 3 ਜਨਵਰੀ, Gee98 news service

-ਰਿਸ਼ਤੇਦਾਰੀ ਵਿੱਚ ‌ਰਾਤ ਕੱਟਣ ਆਈਆਂ ਮਾਵਾਂ ਧੀਆਂ ਨੇ ਰਿਸ਼ਤੇਦਾਰਾਂ ਦੇ ਘਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਕੀਤੇ ਅਤੇ ਬੜੀ ਚਲਾਕੀ ਨਾਲ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ। ਇਹ ਘਟਨਾ ਤਰਨਤਾਰਨ ਦੇ ਪਿੰਡ ਕੈਰੋਂ ਦੀ ਹੈ ਜਿੱਥੇ ਦੇ ਵਸਨੀਕ ਸੁਰਜੀਤ ਸਿੰਘ ਨੇ ਆਪਣੀ ਸਾਲੀ ਕੰਵਲਜੀਤ ਕੌਰ ਤੇ ਉਸ ਦੀ ਲੜਕੀ ਨਵਦੀਪ ਕੌਰ ਖ਼ਿਲਾਫ਼ ਅਲਮਾਰੀ ‘ਚੋਂ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਜਦੋਂ ਮੁਲਜ਼ਮ ਮਾਂ-ਧੀ ਨੂੰ ਪਤਾ ਲੱਗਾ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ ਤਾਂ ਉਨ੍ਹਾਂ ਨੇ ਜੀਜੇ ਤੋਂ ਪਾਸਵਰਡ ਲੈ ਕੇ ਵੀਡੀਓ ਡਿਲੀਟ ਕਰ ਦਿੱਤੀ। ਪੱਟੀ ਦੇ ਪਿੰਡ ਕੈਰੋਂ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਲੜਕਾ ਤੇ ਲੜਕੀ ਵਿਦੇਸ਼ ਰਹਿੰਦੇ ਹਨ। ਉਹ ਆਪਣੀ ਪਤਨੀ ਹਰਜਿੰਦਰ ਕੌਰ ਨਾਲ ਖੇਤੀ ਦਾ ਕੰਮ ਦੇਖਦਾ ਹੈ। ਉਸ ਦੀ ਪਤਨੀ ਹਰਜਿੰਦਰ ਦੀ ਮਮੇਰੀ ਭੈਣ ਕੰਵਲਜੀਤ ਕੌਰ ਵਾਸੀ ਪਿੰਡ ਨੰਦਪੁਰ (ਨੌਸ਼ਹਿਰਾ ਪੰਨੂਆਂ) ਦੀ ਧੀ ਨਵਦੀਪ ਕੌਰ (ਜਿਸ ਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ) ਦੋਵੇਂ ਅਕਸਰ ਉਨ੍ਹਾਂ ਦੇ ਘਰ ਆਉਂਦੀਆਂ ਸਨ।‌ ਸੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਨਵੇਂ ਸਾਲ 1 ਦਸੰਬਰ ਦੀ ਸ਼ਾਮ ਛੇ ਵਜੇ ਕੰਵਲਜੀਤ ਕੌਰ ਆਪਣੀ ਧੀ ਨਵਦੀਪ ਕੌਰ ਨਾਲ ਆਈ ਤੇ ਕਿਹਾ ਕਿ ਉਹ ਕਮੇਟੀ ਤੋਂ ਪੈਸੇ ਲੈਣ ਲਈ ਪੱਟੀ ਆਈ ਸੀ, ਹਨੇਰੇ ਕਾਰਨ ਉਹ ਆਪਣੇ ਪਿੰਡ ਵਾਪਸ ਨਹੀਂ ਜਾ ਸਕੇਗੀ ਅਤੇ ਉਹ ਦੋਵੇਂ ਰਾਤ ਸਾਡੇ ਕੋਲ ਹੀ ਰੁਕ ਗਈਆਂ। ਰਾਤ ਦਾ ਖਾਣਾ ਖਾਣ ਤੋਂ ਬਾਅਦ ਕੰਵਲਜੀਤ ਕੌਰ ਨੇ ਆਪਣੇ ਜੀਜੇ ਸੁਰਜੀਤ ਸਿੰਘ ਨੂੰ ਕਿਹਾ ਕਿ ਨਵਦੀਪ ਕੌਰ ਨੇ ਆਪਣੇ ਮੋਬਾਈਲ ‘ਤੇ ਕੰਪਿਊਟਰ ਦਾ ਕੁਝ ਜ਼ਰੂਰੀ ਕੰਮ ਕਰਨਾ ਹੈ ,ਇਹ ਕਹਿ ਕੇ ਉਸ ਨੇ ਘਰ ‘ਚ ਲੱਗੇ ਵਾਈ-ਫਾਈ ਦਾ ਪਾਸਵਰਡ ਲੈ ਲਿਆ। ਰਾਤ ਵੇਲੇ ਉਹ ਲੋਹੇ ਦੀ ਅਲਮਾਰੀ ‘ਚੋਂ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਅਗਲੀ ਸਵੇਰ ਘਰੋਂ ਨਿਕਲਦੇ ਸਮੇਂ ਅਲਮਾਰੀ ਦੀ ਚਾਬੀ ਆਪਣੇ ਨਾਲ ਲੈ ਗਈ। ਸੁਰਜੀਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਸੋਚਿਆ ਕਿ ਚਾਬੀ ਕਿਤੇ ਗੁਆਚ ਗਈ ਹੈ। ਜਦੋਂ ਦੂਜੀ ਚਾਬੀ ਨਾਲ ਅਲਮਾਰੀ ਦਾ ਜ਼ਿੰਦਾ ਖੋਲ੍ਹਿਆ ਤਾਂ ਸੋਨੇ ਦੇ ਗਹਿਣੇ ਗਾਇਬ ਸਨ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਨਵਦੀਪ ਕੌਰ ਨੇ ਉਨ੍ਹਾਂ ਤੋਂ ਲਏ ਵਾਈਫਾਈ ਪਾਸਵਰਡ ਦੀ ਮਦਦ ਨਾਲ ਫੁਟੇਜ ਡਿਲੀਟ ਕਰ ਦਿੱਤੀ ਹੈ। ਇਸ ਤੋਂ ਬਾਅਦ ਸੁਰਜੀਤ ਸਿੰਘ ਆਪਣੀ ਪਤਨੀ ਸਮੇਤ ਆਪਣੀ ਸਾਲੀ ਕੋਲ ਪਿੰਡ ਨੰਦਪੁਰ ਪੁੱਜੇ ਅਤੇ ਅਲਮਾਰੀ ਵਿੱਚੋਂ 11 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਗੱਲ ਕੀਤੀ ਤਾਂ ਦੋਵਾਂ ਮਾਵਾਂ ਧੀਆਂ ਵਿੱਚੋਂ ਕਿਸੇ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਸੁਰਜੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਆ ਗਿਆ। ਇਸ ਤੋਂ ਬਾਅਦ ਸੁਰਜੀਤ ਸਿੰਘ ਨੂੰ ਪਤਾ ਲੱਗਿਆ ਕਿ ਦੋਵੇਂ ਮਾਵਾਂ ਧੀਆਂ ਆਪਣੇ ਘਰੋਂ ਫਰਾਰ ਹੋ ਗਈਆਂ। ਇਸ ਤੋਂ ਬਾਅਦ ਸੁਰਜੀਤ ਸਿੰਘ ਨੇ ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਪਰਮਜੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਪ੍ਰੰਤੂ ਚੌਂਕੀ ਇੰਚਾਰਜ ਨੇ ਇੱਕ ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ‌ ਫਿਰ ਇੱਕ ਦਿਨ ਸੁਰਜੀਤ ਸਿੰਘ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲਿਆ ਅਤੇ ਆਪਣੇ ਨਾਲ ਬੀਤੀ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਮੰਤਰੀ ਨੇ ਡੀਐਸਪੀ ਗੁਰਪ੍ਰਤਾਪ ਸਿੰਘ, ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਚੌਕੀ ਕੈਰੋਂ ਦੇ ਇੰਚਾਰਜ ਪਰਮਜੀਤ ਸਿੰਘ ਤੋਂ ਜਵਾਬ ਮੰਗਿਆ।‌ ਮੰਤਰੀ ਦੇ ਦਖਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਕੰਵਲਜੀਤ ਕੌਰ ਤੇ ਉਸ ਦੀ ਬੇਟੀ ਨਵਦੀਪ ਕੌਰ ਖ਼ਿਲਾਫ਼ ਕੇਸ ਦਰਜ ਕੀਤਾ। ਐਸਪੀ (ਆਈ) ਅਜੈਰਾਜ ਸਿੰਘ ਨੇ ਕਿਹਾ ਕਿ ਚੌਂਕੀ ਇੰਚਾਰਜ ASI ਪਰਮਜੀਤ ਸਿੰਘ ਵੱਲੋਂ ਸੁਰਜੀਤ ਸਿੰਘ ਦੀ ਦਰਖਾਸਤ ‘ਤੇ ਇੱਕ ਮਹੀਨੇ ਤੱਕ ਕੋਈ ਕਾਰਵਾਈ ਨਾ ਕਰਨ ਸਬੰਧੀ ਵੀ ਏਐਸਆਈ ਪਰਮਜੀਤ ਸਿੰਘ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਡੀਐਸਪੀ ਨੂੰ ਹੁਕਮ ਦਿੱਤੇ ਗਏ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

03/12/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸਾਵਧਾਨ ! Patanjali, Amul,,ਪਾਰਸ ਅਤੇ ਹੋਰ ਵੱਡੇ ਬਰਾਂਡਾਂ ਦੇ ਨਾਂ ‘ਤੇ ਵਿਕ ਰਿਹੈ ਨਕਲੀ ਦੇਸੀ ਘਿਉ…ਪੁਲਿਸ ਨੇ ਫੜੀਆਂ ਤਿੰਨ ਵੱਡੀਆਂ ਫੈਕਟਰੀਆਂ

Next Post

ਅਹਿਮ ਖ਼ਬਰ ! ਵਿਦੇਸ਼ੀ ਯਾਤਰੀਆਂ ਨੂੰ ਹੁਣ ਆਪਣੀ ਨਿੱਜੀ ਜਾਣਕਾਰੀ ਵੀ ਦੇਣੀ ਪਵੇਗੀ ਏਜੰਸੀਆਂ ਦੀ ਰਹੇਗੀ ਨਜ਼ਰ

Nirmal Pandori

Nirmal Pandori

Related Posts

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ
ਪੰਜਾਬ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

by Nirmal Pandori
03/11/2026
Load More
Next Post
ਅਹਿਮ ਖ਼ਬਰ ! ਵਿਦੇਸ਼ੀ ਯਾਤਰੀਆਂ ਨੂੰ ਹੁਣ ਆਪਣੀ ਨਿੱਜੀ ਜਾਣਕਾਰੀ ਵੀ ਦੇਣੀ ਪਵੇਗੀ ਏਜੰਸੀਆਂ ਦੀ ਰਹੇਗੀ ਨਜ਼ਰ

ਅਹਿਮ ਖ਼ਬਰ ! ਵਿਦੇਸ਼ੀ ਯਾਤਰੀਆਂ ਨੂੰ ਹੁਣ ਆਪਣੀ ਨਿੱਜੀ ਜਾਣਕਾਰੀ ਵੀ ਦੇਣੀ ਪਵੇਗੀ ਏਜੰਸੀਆਂ ਦੀ ਰਹੇਗੀ ਨਜ਼ਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend