ਚੰਡੀਗੜ੍ਹ,18 ਜਨਵਰੀ, Gee98 News service
-ਨਹਿਰੀ ਪਟਵਾਰ ਯੂਨੀਅਨ (ਰਜਿ) ਜਲ ਸਰੋਤ ਵਿਭਾਗ ਦਾ ਨਵੇਂ ਸਾਲ 2025 ਦਾ ਕੈਲੰਡਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਵਿਖੇ ਅਤੇ ਵਿਭਾਗ ਦੇ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਮੂਨਕ ਵਿਖੇ ਰਿਲੀਜ਼ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਯੋਜਨਾ ਵਿੱਚ ਵਿਭਾਗ ਦੇ ਨਹਿਰੀ ਪਟਵਾਰੀਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਸਪੀਕਰ ਸੰਧਵਾਂ ਨੇ ਜਥੇਬੰਦੀ ਦੇ ਸੂਬਾ ਪੱਧਰੀ ਆਗੂਆਂ ਦੀ ਹਾਜ਼ਰੀ ਵਿੱਚ ਜਥੇਬੰਦੀ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ, ਸੰਤੋਸ਼ ਗਰਗ ਸਰਪ੍ਰਸਤ, ਕਿਰਪਾਲ ਸਿੰਘ ਪੰਨੂ ਸੂਬਾ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸਹੋਤਾ ਸੂਬਾ ਸੀਨੀਮੀਤ ਪ੍ਰਧਾਨ, ਸਨਮਤੀ ਕੁਮਾਰ ਪ੍ਰਧਾਨ ਬਿਸਤ ਦੁਆਬ ਨਹਿਰ, ਸਚਿਨ ਗੌਤਮ ਜਨ ਸਕੱਤਰ ਬਿਸਤ ਦੁਆਬ ਨਹਿਰ, ਕੁਲਦੀਪ ਸਿੰਘ ਸਰਾਂ ਪ੍ਰਧਾਨ ਬਠਿੰਡਾ ਡਿਵੀਜ਼ਨ, ਕੁਲਦੀਪ ਸਿੰਘ ਢਿੱਲੋ ਮੁੱਖ ਸਲਾਹਕਰ ਬਠਿੰਡਾ ਡਿਵੀਜ਼ਨ, ਕੁਲਦੀਪ ਕੁਮਾਰ ਮਸਤਾਨਾ ਚੇਅਰਮੈਨ ਬੀਐਮਐਲ ਸਰਕਲ ਪਟਿਆਲਾ ਅਤੇ ਰਜੀਵ ਅਵਸਥੀ ਆਦਿ ਵੀ ਹਾਜ਼ਰ ਸਨ।









