Gee 98News

ਭਗਵੰਤ ਮਾਨ ਤੇ ਕੇਜਰੀਵਾਲ ਨੂੰ 100 ਕਰੋੜ ਦੇ ਮਾਣਹਾਨੀ ਮੁਕੱਦਮੇ ਦਾ ਨੋਟਿਸ ਜਾਰੀ

-ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 100 ਕਰੋੜ ਦੇ ਮਾਣਹਾਨੀ ਮੁਕੱਦਮੇ ਸਬੰਧੀ ਕਾਨੂੰਨੀ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਰਾਹੀਂ 48 ਘੰਟੇ ਦੇ ਅੰਦਰ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਨੋਟਿਸਾਂ ਵਿੱਚ ਕੇਜਰੀਵਾਲ ਤੇ ਮਾਨ ‘ਤੇ ਪਰਵੇਸ਼ ਵਰਮਾ ਬਾਰੇ ਗ਼ਲਤ ਤੇ ਝੂਠੀ ਬਿਆਨਬਾਜ਼ੀ ਕਰਨ ਅਤੇ ਬੇਬੁਨਿਆਦ ਟਵੀਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨੋਟਿਸਾਂ ਵਿੱਚ ਕਿਹਾ ਗਿਆ ਹੈ, ”ਇਸ ਕਾਨੂੰਨੀ ਨੋਟਿਸ ਦੇ ਪ੍ਰਾਪਤ ਹੋਣ ਤੋਂ ਬਾਅਦ ਤੁਹਾਨੂੰ ਮੇਰੇ ਮੁਵੱਕਿਲ ਕੋਲੋਂ 48 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ ਦੇ ਨਾਲ ਇਕ ਸੌ ਕਰੋੜ ਰੁਪਏ (50-50 ਕਰੋੜ ਦੋਹਾਂ ਨੂੰ) ਮੇਰੇ ਮੁਵੱਕਿਲ ਨੂੰ ਉਸ ਦੇ ਮਾਣ ਸਨਮਾਨ ਦੇ ਹੋਏ ਨੁਕਸਾਨੇ ਦੀ ਭਰਪਾਈ ਲਈ ਦੇਣੇ ਹੋਣਗੇ। ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ‘ਤੇ ਤੁਹਾਡੇ ਖ਼ਿਲਾਫ਼ ਕਾਨੂੰਨੀ ਅਦਾਲਤ ਤੇ ਪੁਲੀਸ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।” ਜ਼ਿਕਰਯੋਗ ਹੈ ਕਿ ਬੀਤੇ ਕੱਲ ਪ੍ਰਵੇਸ਼ ਵਰਮਾ ਨੇ ਦਿੱਲੀ ‘ਚ ਚੋਣ ਪ੍ਰਚਾਰ ਲਈ ਗਏ ਪੰਜਾਬੀਆਂ ‘ਤੇ ਵੱਡੀਆਂ ਟਿੱਪਣੀਆਂ ਕੀਤੀਆਂ ਸਨ ਜਿਹੜੇ ਕਿ ਪੰਜਾਬ ਨੰਬਰ ਦੀਆਂ ਗੱਡੀਆਂ ਵਿੱਚ ਦਿੱਲੀ ਵਿੱਚ ਘੁੰਮ ਰਹੇ ਹਨ। ‌ ਵਰਮਾ ਦੀਆਂ ਇਹਨਾਂ ਟਿੱਪਣੀਆਂ ਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਪ੍ਰਵੇਸ਼ ਵਰਮਾ ਅਤੇ ਭਾਜਪਾ ਉੱਪਰ ਸਖਤ ਟਵੀਟ ਕੀਤੇ ਸਨ, ਇਹਨਾਂ ਟਵੀਟਾਂ ਦੇ ਸੰਦਰਭ ਵਿੱਚ ਹੀ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਹਨ। ‌

error: Content is protected !!